Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 11:43 pm

+91 90915 01313 , +91 90916 01313

punjabbanni@gmail.com
punjabbani@yahoo.com

ਮਾਨ ਸਰਕਾਰ ਵਪਾਰੀਆਂ ਲਈ ਸੁਖਾਵੇਂ ਅਤੇ ਸੁਰੱਖਿਅਤ ਕਾਰੋਬਾਰੀ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਵਿਨੀਤ ਵਰਮਾ

ਮਾਨ ਸਰਕਾਰ ਵਪਾਰੀਆਂ ਲਈ ਸੁਖਾਵੇਂ ਅਤੇ ਸੁਰੱਖਿਅਤ ਕਾਰੋਬਾਰੀ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਵਿਨੀਤ ਵਰਮਾ

ਮਾਨ ਸਰਕਾਰ ਵਪਾਰੀਆਂ ਲਈ ਸੁਖਾਵੇਂ ਅਤੇ ਸੁਰੱਖਿਅਤ ਕਾਰੋਬਾਰੀ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ: ਵਿਨੀਤ ਵਰਮਾ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਪਾਰੀਆਂ ਲਈ ਸੁਖਾਵਾਂ ਅਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਸਮਰਪਿਤ ਹੈ। ਅੱਜ ਮੋਹਾਲੀ ਵਿਉਪਾਰ ਮੰਡਲ ਅਤੇ ਮੋਹਾਲੀ ਦੀਆਂ ਵੱਖ-ਵੱਖ ਮਾਰਕੀਟਾਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਖਾਸ ਕਰਕੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਪਾਰੀਆਂ ਦਾ ਸਮਰਥਨ ਕਰਨ ਲਈ ਸਰਕਾਰ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਇਹ ਮੀਟਿੰਗ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਪਰਸਨ ਅਨਿਲ ਠਾਕੁਰ ਦੇ ਨਿਰਦੇਸ਼ਾਂ ਹੇਠ ਬੁਲਾਈ ਗਈ ਸੀ। ਵਿਨੀਤ ਵਰਮਾ ਨੇ ਮੁੜ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵਪਾਰੀ ਪੱਖੀ ਮਾਹੌਲ ਸਿਰਜਣ ਅਤੇ ਵਪਾਰੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ’ਤੇ ਕੇਂਦਰਿਤ ਹੈ। ਵਪਾਰੀਆਂ ਵੱਲੋਂ ਉਠਾਏ ਗਏ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਅਤੇ ਉਨ੍ਹਾਂ ਚੋਂ ਬਹੁਤਿਆਂ ਨੂੰ ਹੱਲ ਕਰਨ ਲਈ ਫੌਰੀ ਕਦਮ ਵੀ ਚੁੱਕੇ ਗਏ। ਸੂਬਾ ਸਰਕਾਰ , ਪੰਜਾਬ ਵਿੱਚ ਵਪਾਰਕ ਵਾਤਾਵਰਣ ਨੂੰ ਵਧਾਉਣ ਲਈ ਵਪਾਰੀਆਂ ਨਾਲ ਮਿਲ ਕੇ ਕੰਮ ਕਰਨ ਲਈ ਸਮਰਪਿਤ ਹੈ । ਮੀਟਿੰਗ ਵਿੱਚ ਮੁੱਖ ਮਹਿਮਾਨਾਂ ਵਿੱਚ ਸ਼ੀਤਲ ਸਿੰਘ, ਚੇਅਰਮੈਨ ਵਿਉਪਾਰ ਮੰਡਲ; ਸੁਰੇਸ਼ ਗੋਇਲ, ਸਰਪ੍ਰਸਤ ਵਿਉਪਾਰ ਮੰਡਲ; ਫੌਜਾ ਸਿੰਘ, ਖਜ਼ਾਨਚੀ ਵਿਉਪਾਰ ਮੰਡਲ ਅਤੇ ਫੇਜ਼ 1 ਕਮਲਾ ਮਾਰਕੀਟ ਦੇ ਮਾਰਕੀਟ ਪ੍ਰਧਾਨ ; ਡਾ. ਅਕਬਿੰਦਰ ਸਿੰਘ ਗੋਸਲ, ਫੇਜ਼ 3ਬੀ2 ਦੇ ਮਾਰਕੀਟ ਪ੍ਰਧਾਨ; ਡਾ. ਰਾਜਪਾਲ ਸਿੰਘ ਚੌਧਰੀ, ਫੇਜ਼ 5 ਦੇ ਮਾਰਕੀਟ ਪ੍ਰਧਾਨ; ਡਾ. ਹਰੀਸ਼ ਸਿੰਗਲਾ, ਫੇਜ਼ 1 ਅਤੇ ਅਗਰਵਾਲ ਸਮਾਜ ਮੁਹਾਲੀ ਮਾਰਕੀਟ ਦੇ ਪ੍ਰਧਾਨ; ਡਾ. ਸੁਰੇਸ਼ ਵਰਮਾ, ਫੇਜ਼ 7 ਮਾਰਕੀਟ ਦੇ ਪ੍ਰਧਾਨ; ਡਾ. ਰਤਨ ਸਿੰਘ, ਫੇਜ਼ 3ਬੀ1 ਦੇ ਮਾਰਕੀਟ ਪ੍ਰਧਾਨ ; ਡਾ. ਸਰਬਜੀਤ ਸਿੰਘ ਪ੍ਰਿੰਸ, ਬੂਥ ਮਾਰਕੀਟ ਇੰਚਾਰਜ ਮੋਹਾਲੀ; ਨੀਟਾ, ਸੈਕਟਰ 55 ਦੇ ਮਾਰਕੀਟ ਪ੍ਰਧਾਨ; ਡਾ. ਜਸਵਿੰਦਰ ਸਿੰਘ, ਜਨਤਾ ਮਾਰਕੀਟ ਸੈਕਟਰ 60 ਦੇ ਮਾਰਕੀਟ ਪ੍ਰਧਾਨ ਸਮੇਤ ਸੈਕਟਰ 60 ਮਾਰਕੀਟ ਐਸੋਸੀਏਸ਼ਨ ਦੇ ਨਰਮਾਇੰਦੇ ਤੇ ਡਾ. ਹਰਪ੍ਰੀਤ ਲਾਕਰਾ, ਆਤਮਾ ਰਾਮ ਅਗਰਵਾਲ, ਕਰਮਜੀਤ ਸਿੰਘ ਸ਼ਾਮਲ ਸਨ।

Advertisement
Advertisement
Advertisement
Advertisement
Scroll to Top