Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 12:19 am

+91 90915 01313 , +91 90916 01313

punjabbanni@gmail.com
punjabbani@yahoo.com

ਕਲੱਬ ਦੀ ਬੇਹਤਰੀ ਵਿਕਾਸ ਅਤੇ ਵਧੀਆ ਸੁਵਿਧਾਵਾਂ ਲਈ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੂੰ ਜਿਤਾਓ- ਡ.ਸੁਖਦੀਪ ਬੋਪਾਰਾਏ

ਕਲੱਬ ਦੀ ਬੇਹਤਰੀ ਵਿਕਾਸ ਅਤੇ ਵਧੀਆ ਸੁਵਿਧਾਵਾਂ ਲਈ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੂੰ ਜਿਤਾਓ- ਡ.ਸੁਖਦੀਪ ਬੋਪਾਰਾਏ

ਜਿਮਖਾਨਾ ਚੋਣਾਂ
-ਕਲੱਬ ਦੀ ਬੇਹਤਰੀ ਵਿਕਾਸ ਅਤੇ ਵਧੀਆ ਸੁਵਿਧਾਵਾਂ ਲਈ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੂੰ ਜਿਤਾਓ : ਡ. ਸੁਖਦੀਪ ਬੋਪਾਰਾਏ
ਪਟਿਆਲਾ : ਅੱਜ ਹੋਣ ਵਾਲੀਆ ਜਿਮਖਾਨਾ ਕਲੱਬ ਚੋਣਾ ਦੇ ਮੱਦੇਨਜ਼ਰ ਫਰੈਂਡਸ਼ਿਪ ਗਰੁੱਪ ਵੱਲੋਂ ਮੈਂਬਰਾਂ ਲਈ ਬ੍ਰੇਕਫਾਸਟ ਡਿਪਲੋਮੇਸੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 800 ਦੇ ਕਰੀਬ ਕਲੱਬ ਮੈਂਬਰਾਂ ਨੇ ਵੱਡੇ ਪੱਧਰ ਤੇ ਭਾਗ ਲਿਆ । ਅੱਜ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਦੀਪਕ ਕੰਮਪਾਨੀ, ਮੋਜੂਦਾ ਪ੍ਰਧਾਨ ਅਤੇ ਸਕੱਤਰ ਦੀ ਚੋਣ ਲੜ ਰਹੇ ਡਾ.ਸੁਖਦੀਪ ਬੋਪਾਰਾਏ , ਹਰਪ੍ਰੀਤ ਸੰਧੂ, ਡਾ.ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਵਿਪਿਨ ਸ਼ਰਮਾ, ਵਿਕਾਸ ਪੂਰੀ, ਵਿਨੋਦ ਸ਼ਰਮਾ, ਸੰਚਿਤ ਬਾਂਸਲ ਅਤੇ ਸਮੁੱਚੀ ਟੀਮ ਨੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਅਪੀਲ ਕੀਤੀ। ਕਿ ਭਵਿੱਖ ਵਿੱਚ ਕਲੱਬ ਦੀ ਬਿਹਤਰੀ ਵਿਕਾਸ ਅਤੇ ਵਧੀਆ ਸੁਵਿਧਾਵਾਂ ਲਈ ਫਰੈਂਡਸ਼ਿਪ ਗਰੁੱਪ ਦੇ ਸਾਰੇ ਹੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਕੇ ਉਹਨਾਂ ਨੂੰ ਜੇਤੂ ਬਣਾਓ। ਉਹਨਾਂ ਕਿਹਾ ਕਿ ਜਿਮਖਾਨਾ ਉੱਤਰੀ ਭਾਰਤ ਦਾ ਬਹੁਤ ਹੀ ਖੂਬਸੂਰਤ ਅਤੇ ਪ੍ਰਸਿੱਧ ਕਲੱਬ ਹੈ । ਜਿਸ ਵਿੱਚ ਕਲੱਬ ਦੇ ਮੈਂਬਰਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਬੱਚਿਆਂ ਲਈ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਹਨ। ਮੌਜੂਦਾ ਮੈਨੇਜਮੈਂਟ ਨੇ ਆਪਣੇ ਕਾਰਜਕਾਲ ਵਿੱਚ ਕਲੱਬ ਲਈ ਬਹੁਤ ਹੀ ਵਧੀਆ ਉਪਰਾਲੇ ਕੀਤੇ ਹਨ ਅਤੇ ਕਲੱਬ ਦੀ ਬੇਹਤਰੀ ਲਈ ਕਈ ਤਰ੍ਹਾਂ ਦੀਆਂ ਨਵੀਆਂ ਗੇਮਸ ਬੱਚਿਆਂ ਲਈ ਫਨ ਪਾਰਕ ਅਤੇ ਝੂਲੇ, ਆਈਸਕ੍ਰੀਮ ਪਾਰਲਰ, ਸਵਾਦਿਸ਼ਟ ਵਿਅੰਜਨ ਹਰ ਤਿਉਹਾਰ ਤੇ ਵਧੀਆ ਮਨੋਰੰਜਨ ਦੇ ਪ੍ਰੋਗਰਾਮ ਪੇਸ਼ ਕਰਕੇ ਸਾਰੇ ਹੀ ਕਲੱਬ ਮੈਂਬਰਾਂ ਦਾ ਦਿਲ ਜਿੱਤਿਆ ਹੈ । ਸਾਰੇ ਹੀ ਕਲੱਬ ਮੈਂਬਰ ਇੱਕ ਪਰਿਵਾਰ ਦੀ ਤਰ੍ਹਾਂ ਹਨ। ਇਸ ਲਈ ਕਲੱਬ ਦੀ ਬੇਹਤਰੀ ਲਈ ਪ੍ਰੋਗਰੈਸਿਵ ਗਰੁੱਪ ਅਤੇ ਗੁਡਵਿਲ ਗਰੁੱਪ ਨੇ ਆਪਸੀ ਭਾਈਚਾਰੇ ਦਾ ਸਬੂਤ ਦਿੰਦੇ ਹੋਏ। ਇਸ ਵਾਰ ਇਕੱਠੇ ਹੋ ਕੇ ਚੋਣਾਂ ਲੜਨ ਦਾ ਫੈਸਲਾਂ ਕੀਤਾ ਹੈ, ਜਿਸ ਨਾਲ ਕਲੱਬ ਵਿੱਚ ਪਾਰਦਰਸ਼ਤਾ ਬਣੀ ਰਹੇਗੀ ਅਤੇ ਇਸ ਨਵੇਂ ਗਠਜੋੜ ਨਾਲ ਸਮੂਹ ਮੈਂਬਰਾਂ ਨੂੰ ਹੋਰ ਵਧੀਆ ਸੁਵਿਧਾਵਾਂ ਅਤੇ ਵਿਕਾਸ ਵੀ ਦੇਖਣ ਨੂੰ ਮਿਲੇਗਾ । ਉਨਾਂ ਨੇ ਸਮੂਹ ਮੈਂਬਰਾਂ ਨੂੰ ਆਪਣੇ ਦਿਲ ਦੀ ਆਵਾਜ਼ ਨੂੰ ਸੁਣ ਕੇ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਪੁਰਜੋਰ ਅਪੀਲ ਵੀ ਕੀਤੀ । ਇਸ ਸਮੂਹ ਮੈਂਬਰਾਂ ਨੇ ਦੋਨੋਂ ਹੱਥ ਖੜੇ ਕਰਕੇ ਸਮੁੱਚੀ ਮੈਨੇਜਮੈਂਟ ਅਤੇ ਉਮੀਦਵਾਰਾਂ ਨੂੰ ਯਕੀਨ ਦਵਾਇਆ ਕਿ ਉਹਨਾਂ ਸਾਰਿਆਂ ਦੀ ਇੱਕ- ਇੱਕ ਵੋਟ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤੇਗੀ। ਇਸ ਮੌਕੇ ਬਿਕਰਮਜੀਤ ਸਿੰਘ, ਕਰਨ ਗੌੜ, ਰਾਹੁਲ ਮਹਿਤਾ, ਜਤਿਨ ਗੋਇਲ, ਡਾ.ਅੰਨਸ਼ੂਮਨ ਖਰਬੰਦਾ, ਅਵਿਨਾਸ਼ ਗੁਪਤਾ, ਪ੍ਰਦੀਪ ਸਿੰਗਲਾ ਤੋਂ ਇਲਾਵਾ ਸੰਜੀਵ ਸ਼ਰਮਾ ਬਿੱਟੂ, ਕੇ.ਕੇ ਮਲਹੋਤਰਾ, ਵਿਨੋਦ ਢੂੰਡੀਆ, ਨੀਰਜ ਵਤਸ, ਐਡ.ਰਵਿੰਦਰ ਕੌਸ਼ਲ, ਹਰਦੇਵ ਬੱਲੀ, ਹਰਸ਼ਪਾਲ ਸਿੰਘ, ਸਰਵਦੀਪ ਸੇਠੀ, ਨਰੇਸ਼ ਗੁਪਤਾ, ਅਮਰੀਸ਼ ਬਾਂਸਲ, ਜਤਿਨ ਮਿੱਤਲ, ਰੋਹਿਤ ਗੁਪਤਾ, ਹਨੀ ਲੁਥਰਾ, ਮੋਹਿਤ ਢੋਡੀ, ਅਰੁਣ ਬਾਂਸਲ, ਐਮ. ਐਮ ਸਿਆਲ, ਰਾਮ ਪ੍ਰਕਾਸ਼ ਪੱਪਾ, ਰਾਜਦੀਪ ਸਿੰਘ, ਹਰਮਿੰਦਰ ਸਿੰਘ ਲਵਲੀ, ਕਾਲਾ ਭਾਜੀ, ਏ.ਪੀ ਗਰਗ, ਵਿਨੋਦ ਵਤਰਾਣਾ ਆਦਿ ਮੈਂਬਰ ਮੌਕੇ ਤੇ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top