Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 9:02 am

+91 90915 01313 , +91 90916 01313

punjabbanni@gmail.com
punjabbani@yahoo.com

ਮੁੰਬਈ ਏਅਰਪੋਰਟ ਤੇ ਕਸਟਮ ਵਿਭਾਗ ਦੇ ਏਅਰ ਇੰਟੈਲੀਜੈਂਸ ਯੂਨਿਟ ਨੇ ਦੋ ਯਾਤਰੀਆਂ ਨੂੰ ਕੀਤਾ 1.25 ਕਰੋੜ ਰੁਪਏ ਦੇ ਸੋਨੇ ਸਮੇਤ ਗ੍ਰਿਫਤਾਰ

ਮੁੰਬਈ ਏਅਰਪੋਰਟ ਤੇ ਕਸਟਮ ਵਿਭਾਗ ਦੇ ਏਅਰ ਇੰਟੈਲੀਜੈਂਸ ਯੂਨਿਟ ਨੇ ਦੋ ਯਾਤਰੀਆਂ ਨੂੰ ਕੀਤਾ 1.25 ਕਰੋੜ ਰੁਪਏ ਦੇ ਸੋਨੇ ਸਮੇਤ ਗ੍ਰਿਫਤਾਰ

ਮੁੰਬਈ ਏਅਰਪੋਰਟ ਤੇ ਕਸਟਮ ਵਿਭਾਗ ਦੇ ਏਅਰ ਇੰਟੈਲੀਜੈਂਸ ਯੂਨਿਟ ਨੇ ਦੋ ਯਾਤਰੀਆਂ ਨੂੰ ਕੀਤਾ 1.25 ਕਰੋੜ ਰੁਪਏ ਦੇ ਸੋਨੇ ਸਮੇਤ ਗ੍ਰਿਫਤਾਰ
ਮੁੰਬਈ : ਭਾਰਤ ਦੇਸ਼ ਦੇ ਮਹਾਨਗਰ ਮੰੁਬਈ ਸ਼ਹਿਰ ਵਿਖੇ ਕਸਟਮ ਵਿਭਾਗ ਨੇ ਮੁੰਬਈ ਏਅਰਪੋਰਟ `ਤੇ ਵੱਡੀ ਸਫਲਤਾ ਹਾਸਲ ਕੀਤੀ ਹੈ। ਏਅਰ ਇੰਟੈਲੀਜੈਂਸ ਯੂਨਿਟ ਨੇ ਦੋ ਯਾਤਰੀਆਂ ਨੂੰ 1.25 ਕਰੋੜ ਰੁਪਏ ਦੇ ਸੋਨੇ ਸਮੇਤ ਗ੍ਰਿਫਤਾਰ ਕੀਤਾ ਹੈ। ਦੋਵਾਂ ਖਿਲਾਫ਼ ਕਸਟਮ ਐਕਟ-1962 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਜ਼ਬਤ ਕੀਤੇ ਗਏ ਸੋਨੇ ਦਾ ਕੁੱਲ ਵਜ਼ਨ 1.725 ਕਿਲੋਗ੍ਰਾਮ ਹੈ। ਯਾਤਰੀ ਨੇ ਆਪਣੇ ਅੰਡਰਗਾਰਮੈਂਟਸ ਵਿੱਚ ਸੋਨਾ ਛੁਪਾ ਕੇ ਰੱਖਿਆ ਸੀ। ਇਕ ਹੋਰ ਮਾਮਲੇ `ਚ ਕਸਟਮ ਵਿਭਾਗ ਨੇ ਇਕ ਯਾਤਰੀ ਨੂੰ 33 ਲੱਖ ਰੁਪਏ ਦੇ ਸੋਨੇ ਅਤੇ 6 ਲੱਖ ਰੁਪਏ ਦੇ ਫੋਨਾਂ ਸਮੇਤ ਫੜਿਆ ਹੈ । ਮੁੰਬਈ ਕਸਟਮ ਨੇ ਕਿਹਾ ਕਿ ਏਅਰ ਇੰਟੈਲੀਜੈਂਸ ਯੂਨਿਟ () ਨੇ ਦੁਬਈ ਤੋਂ ਬੈਂਕਾਕ ਜਾ ਰਹੇ ਯਾਤਰੀ ਦਾ ਪਤਾ ਲਗਾਇਆ। ਘਟਨਾ 15 ਅਕਤੂਬਰ ਦੀ ਹੈ। ਖੁਫੀਆ ਸੂਚਨਾ ਦੇ ਆਧਾਰ `ਤੇ ਯਾਤਰੀ ਦਾ ਪਿੱਛਾ ਕੀਤਾ ਗਿਆ। ਉਹ ਏਅਰਪੋਰਟ ਦੇ ਕਰਮਚਾਰੀ ਨਾਲ ਟਾਇਲਟ ਜਾ ਰਿਹਾ ਸੀ। ਜਾਂਚ ਦੌਰਾਨ ਯਾਤਰੀ ਕੋਲੋਂ ਸੋਨਾ ਬਰਾਮਦ ਹੋਇਆ। ਯਾਤਰੀ ਨੇ ਸੋਨੇ ਦੀ ਇਹ ਖੇਪ ਆਪਣੇ ਅੰਡਰਗਾਰਮੈਂਟਸ ਵਿੱਚ ਛੁਪਾ ਰੱਖੀ ਸੀ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 24 ਕੈਰੇਟ ਸੋਨੇ ਦੇ ਤਿੰਨ ਟੁਕੜੇ ਮਿਲੇ ਹਨ। ਇਨ੍ਹਾਂ ਦਾ ਭਾਰ ਲਗਭਗ 1.725 ਕਿਲੋਗ੍ਰਾਮ ਹੈ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 1.25 ਕਰੋੜ ਰੁਪਏ ਦੱਸੀ ਗਈ ਹੈ। ਪੁੱਛਗਿੱਛ ਦੌਰਾਨ ਯਾਤਰੀ ਨੇ ਦਾਅਵਾ ਕੀਤਾ ਕਿ ਸੋਨੇ ਦੀ ਇਹ ਖੇਪ ਉਸ ਨੂੰ ਕਿਸੇ ਹੋਰ ਯਾਤਰੀ ਨੇ ਦਿੱਤੀ ਸੀ । ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਯਾਤਰਾ ਦੇ ਖੁਲਾਸੇ ਤੋਂ ਬਾਅਦ, ਏਆਈਯੂ ਨੇ ਹਵਾਈ ਅੱਡੇ `ਤੇ ਇੱਕ ਤੀਬਰ ਤਲਾਸ਼ੀ ਮੁਹਿੰਮ ਚਲਾਈ। ਕਾਫੀ ਕੋਸ਼ਿਸ਼ ਤੋਂ ਬਾਅਦ ਦੂਜੇ ਯਾਤਰੀ ਨੂੰ ਵੀ ਫੜ ਲਿਆ ਗਿਆ। ਸ਼ੁਰੂਆਤੀ ਜਾਂਚ `ਚ ਹਵਾਈ ਅੱਡੇ ਦੇ ਕਰਮਚਾਰੀ ਅਤੇ ਦੂਜੇ ਯਾਤਰੀ ਵਿਚਾਲੇ ਸਬੰਧ ਦੇ ਸੰਕੇਤ ਮਿਲੇ ਹਨ। ਅਧਿਕਾਰੀਆਂ ਮੁਤਾਬਕ ਮੁਲਜ਼ਮ ਪਹਿਲਾਂ ਵੀ ਦੋ ਵਾਰ ਤਸਕਰੀ ਕਰ ਚੁੱਕੇ ਹਨ। ਇੱਕ ਹੋਰ ਮਾਮਲੇ ਵਿੱਚ, ਕਸਟਮ ਵਿਭਾਗ ਨੇ ਦੁਬਈ ਤੋਂ ਮੁੰਬਈ ਪਹੁੰਚੇ ਇੱਕ ਯਾਤਰੀ ਤੋਂ 24 ਕੈਰੇਟ ਸੋਨੇ ਦਾ ਪਾਊਡਰ ਬਰਾਮਦ ਕੀਤਾ। ਇਸ ਦਾ ਕੁੱਲ ਵਜ਼ਨ 455 ਗ੍ਰਾਮ ਹੈ। ਅੰਦਾਜ਼ਨ ਕੀਮਤ 33,00,880 ਰੁਪਏ ਹੈ। ਇਸ ਤੋਂ ਇਲਾਵਾ ਮਹਿੰਗੇ ਫੋਨ ਵੀ ਮਿਲੇ ਹਨ। ਇਨ੍ਹਾਂ ਦੀ ਅੰਦਾਜ਼ਨ ਕੀਮਤ 6,11,790 ਰੁਪਏ ਹੈ। ਮੁਲਜ਼ਮ ਨੇ ਫ਼ੋਨ ਆਪਣੇ ਸਮਾਨ ਵਿੱਚ ਛੁਪਾਏ ਹੋਏ ਸਨ, ਜਦਕਿ ਸੋਨੇ ਦਾ ਪਾਊਡਰ ਉਸ ਦੇ ਸਰੀਰ ਅੰਦਰ ਛੁਪਾ ਕੇ ਰੱਖਿਆ ਹੋਇਆ ਸੀ। ਦੋ ਮਾਮਲਿਆਂ ਵਿੱਚ 1.725 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਇਸ ਦੀ ਕੀਮਤ 1.25 ਕਰੋੜ ਰੁਪਏ ਹੈ। ਯਾਤਰੀਆਂ ਨੇ ਸੋਨੇ ਦੀ ਇਹ ਖੇਪ ਆਪਣੇ ਅੰਡਰਗਾਰਮੈਂਟਸ ਵਿੱਚ ਛੁਪਾ ਰੱਖੀ ਸੀ।

Advertisement
Advertisement
Advertisement
Advertisement
Scroll to Top