Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 15 Oct 2026 | 7:37 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਹੋਵੇਗਾ ਗੁਰਦੁਆਰਾ ਸਾਂਝਾ ਸਾਹਿਬ ਨੂੰ ਡੇਗ ਕੇ ਰਾਊਂਡ ਅਬਾਊਟ ਦਾ ਨਿਰਮਾਣ ਪੂਰਾ

ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਹੋਵੇਗਾ ਗੁਰਦੁਆਰਾ ਸਾਂਝਾ ਸਾਹਿਬ ਨੂੰ ਡੇਗ ਕੇ ਰਾਊਂਡ ਅਬਾਊਟ ਦਾ ਨਿਰਮਾਣ ਪੂਰਾ

ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਹੋਵੇਗਾ ਗੁਰਦੁਆਰਾ ਸਾਂਝਾ ਸਾਹਿਬ ਨੂੰ ਡੇਗ ਕੇ ਰਾਊਂਡ ਅਬਾਊਟ ਦਾ ਨਿਰਮਾਣ ਪੂਰਾ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 50-51 ਤੇ 62-63 ਦੇ ਚੌਕ `ਤੇ ਰਾਊਂਡ ਅਬਾਊਟ ਦਾ ਕੰਮ ਪੂਰਾ ਜਾਵੇਗਾ, ਇਸ ਲਈ ਪੰਜਾਬ-ਹਰਿਆਣਾ ਹਾਈਕੋਰਟ ਨੇ 1991 `ਚ ਜਾਰੀ ਨੋਟੀਫਿਕੇਸ਼ਨ ਖਿਲਾਫ 1999 `ਚ ਦਾਇਰ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਸ `ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ ਵਿਚ ਪਟੀਸ਼ਨਰ 25 ਸਾਲ ਪੁਰਾਣੀ ਲੜਾਈ ਹਾਰ ਗਈ ਹੈ ਤੇ ਇਸ ਜਗ੍ਹਾ ਗੁਰਦੁਆਰਾ ਸਾਂਝਾ ਸਾਹਿਬ ਨੂੰ ਡੇਗ ਕੇ ਰਾਊਂਡ ਅਬਾਊਟ ਦਾ ਨਿਰਮਾਣ ਹੋਵੇਗਾ। ਪਟੀਸ਼ਨ ਦਾਇਰ ਕਰਦੇ ਹੋਏ ਬੀਬੀ ਚਰਨਜੀਤ ਕੌਰ ਨੇ 1991 `ਚ ਜ਼ਮੀਨ ਐਕਵਾਇਆ ਲਈ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਸੀ । ਪਟੀਸ਼ਨਰ ਨੇ ਦਲੀਲ ਦਿੱਤੀ ਕਿ ਉਸ ਨੂੰ ਇਸ ਦੇ ਲਈ ਕੋਈ ਨਿੱਜੀ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਐਕਵਾਇਰ ਕੀਤੀ ਜਾ ਰਹੀ ਜ਼ਮੀਨ `ਤੇ ਇਕ ਧਾਰਮਿਕ ਇਮਾਰਤ ਮੌਜੂਦ ਹੈ। ਉਸ ਦੀ ਜ਼ਮੀਨ ਦੇ ਨਾਲ ਲੱਗਦੀਆਂ ਜ਼ਮੀਨਾਂ ਨੂੰ ਐਕਵਾਇਰ ਮੁਕਤ ਕਰਨ ਦੀ ਦਲੀਲ ਦਿੰਦੇ ਹੋਏ ਸਮਾਨਤਾ ਦੇ ਆਧਾਰ `ਤੇ ਉਸ ਦੀ ਜ਼ਮੀਨ ਵੀ ਮੁਕਤ ਕਰਨ ਦੀ ਅਪੀਲ ਕੀਤੀ ਸੀ। ਹਾਈ ਕੋਰਟ ਨੇ ਆਪਣਾ ਹੁਕਮ ਸੁਣਾਉਂਦੇ ਹੋਏ ਕਿਹਾ ਕਿ ਕਾਨੂੰਨ ਅਨੁਸਾਰ ਉਸ ਨੂੰ ਕੋਈ ਨਿੱਜੀ ਨੋਟਿਸ ਦੇਣਾ ਜ਼ਰੂਰੀ ਨਹੀਂ ਸੀ, ਅਖਬਾਰਾਂ `ਚ ਨੋਟੀਫਿਕੇਸ਼ਨ ਬਾਰੇ ਨੋਟਿਸ ਜਾਰੀ ਕੀਤਾ ਗਿਆ ਸੀ। ਪਟੀਸ਼ਨ ਨੇ ਤੈਅ 30 ਦਿਨਾਂ ਦੇ ਅੰਦਰ ਇਤਾਰਜ਼ ਦਰਜਨ ਕਰਨ ਦੀ ਜਗ੍ਹਾ 8 ਸਾਲ ਬਾਅਦ ਹਾਈ ਕੋਰਟ `ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਦੇ ਨਾਲ ਹੀ ਲੋਕ ਹਿੱਤ ਲਈ ਜੋ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ, ਉਹ ਸੜਕ ਦਾ ਹਿੱਸਾ ਹੈ। ਪਟੀਸ਼ਨਰ ਅਨੁਸਾਰ ਗੁਰਦੁਆਰੇ ਦੀ ਉਸਾਰੀ 1986 `ਚ ਹੋਈ ਸੀ, ਜਦੋਂ ਕਿ ਮਾਲ ਰਿਕਾਰਡ `ਚ ਇਸ ਦੀ ਐਂਟਰੀ 1991 ਵਿੱਚ ਕੀਤੀ ਗਈ ਹੈ ।

Advertisement
Advertisement
Advertisement
Advertisement
Scroll to Top