ਮਹਾਰਾਸ਼ਟਰ `ਚ ਗ੍ਰਹਿ ਮੰਤਰੀ ਸ਼ਾਹ ਦੇ ਘਰ ਚੱਲੀ ਮੀਟਿੰਗ ਵਿਚ ਐਨ. ਡੀ. ਏ. ਵਿਚਾਲੇ ਸੀਟਾਂ ਤੇ ਹੋਈ ਸਹਿਮਤੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 19 October, 2024, 06:18 PM

ਮਹਾਰਾਸ਼ਟਰ `ਚ ਗ੍ਰਹਿ ਮੰਤਰੀ ਸ਼ਾਹ ਦੇ ਘਰ ਚੱਲੀ ਮੀਟਿੰਗ ਵਿਚ ਐਨ. ਡੀ. ਏ. ਵਿਚਾਲੇ ਸੀਟਾਂ ਤੇ ਹੋਈ ਸਹਿਮਤੀ
ਮਹਾਰਾਸ਼ਟਰ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ `ਚ ਸੀਟਾਂ ਦੀ ਵੰਡ ਨੂੰ ਲੈ ਕੇ ਸ਼ੁੱਕਰਵਾਰ ਦੇਰ ਰਾਤ ਅਮਿਤ ਸ਼ਾਹ ਦੇ ਘਰ ਦੇ ਮੈਂਬਰਾਂ ਦੀ ਢਾਈ ਘੰਟੇ ਦੀ ਬੈਠਕ ਹੋਈ। ਇਸ ਵਿੱਚ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਸ਼ਾਮਲ ਹੋਏ। ਬੈਠਕ `ਚ ਸੂਬੇ ਦੀਆਂ 288 ਵਿਧਾਨ ਸਭਾ ਸੀਟਾਂ `ਤੇ ਭਾਜਪਾ, ਸ਼ਿਵ ਸੈਨਾ ਸ਼ਿੰਦੇ ਅਤੇ ਐੱਨਸੀਪੀ ਅਜੀਤ ਧੜੇ ਵਿਚਾਲੇ ਸਹਿਮਤੀ ਬਣ ਗਈ ਹੈ।ਸੂਤਰਾਂ ਮੁਤਾਬਕ ਭਾਜਪਾ 155 ਸੀਟਾਂ `ਤੇ, ਸ਼ਿਵ ਸੈਨਾ ਸ਼ਿੰਦੇ ਧੜਾ 78 ਸੀਟਾਂ `ਤੇ ਅਤੇ ਐੱਨਸੀਪੀ ਅਜੀਤ ਪਵਾਰ ਧੜਾ 55 ਸੀਟਾਂ `ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਮੀਟਿੰਗ `ਚ ਛੋਟੀਆਂ ਪਾਰਟੀਆਂ ਨੂੰ ਵੀ ਕੁਝ ਸੀਟਾਂ ਦੇਣ `ਤੇ ਸਹਿਮਤੀ ਬਣੀ। ਅਮਿਤ ਸ਼ਾਹ ਦੇ ਨਿਰਦੇਸ਼ਾਂ ਤੋਂ ਬਾਅਦ ਕੁਝ ਸੀਟਾਂ ਦਾ ਮਾਮਲਾ ਸੂਬਾ ਪੱਧਰ `ਤੇ ਹੱਲ ਕੀਤਾ ਜਾਵੇਗਾ।ਦੋਵੇਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਦਿੱਲੀ ਵਿੱਚ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਮਹਾਰਾਸ਼ਟਰ ਪਰਤ ਗਏ ਹਨ, ਜਦੋਂ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਜੇ ਵੀ ਦਿੱਲੀ ਵਿੱਚ ਹੀ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਭਾਜਪਾ ਨੇ ਆਪਣੇ ਕੋਟੇ ਵਿੱਚੋਂ ਛੋਟੀਆਂ ਪਾਰਟੀਆਂ ਨੂੰ ਸੀਟਾਂ ਦੇਣੀਆਂ ਹਨ। ਜੇਕਰ ਕਿਸੇ ਵੀ ਪਾਰਟੀ ਕੋਲ ਜੇਤੂ ਉਮੀਦਵਾਰ ਨਹੀਂ ਹੈ, ਤਾਂ 5 ਥਾਵਾਂ `ਤੇ ਪਲੱਸ-ਮਾਇਨਸ ਕੀਤਾ ਜਾ ਸਕਦਾ ਹੈ ।



Scroll to Top