Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 9:22 am

+91 90915 01313 , +91 90916 01313

punjabbanni@gmail.com
punjabbani@yahoo.com

ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ ਵਿਚ ਕੀਤੀ ਬਕਾਇਆਂ ਦੀ ਮੰਗ

ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ ਵਿਚ ਕੀਤੀ ਬਕਾਇਆਂ ਦੀ ਮੰਗ

ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ ਵਿਚ ਕੀਤੀ ਬਕਾਇਆਂ ਦੀ ਮੰਗ
ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪੰਜਾਬ ਸਰਕਾਰ ਤੇ ਪਾਇਆ ਜੋਰ
ਪਟਿਆਲਾ : 16 ਅਕਤੂਬਰ : ਅੱਜ ਇੱਥੇ ਪੀ.ਆਰ.ਟੀ.ਸੀ. ਪੈਨਸ਼ਰਾਂ ਦੀ ਮਾਸਿਕ ਮੀਟਿੰਗ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿੱਚ ਵੱਖ—ਵੱਖ ਡਿਪੂਆਂ ਨਾਲ ਸਬੰਧਤ ਪੈਨਸ਼ਨਰਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਗਵਾਈ । ਵੱਖ—ਵੱਖ ਬੁਲਾਰਿਆਂ ਨੇ ਰਹਿੰਦੇ ਬਕਾਇਆਂ ਜਿਵੇਂ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ, ਗਰੈਚੂਟੀ, ਲੀਵ ਇਨ ਕੈਸ਼ਮੈਂਟ ਆਦਿ ਦੇ ਬਕਾਏ ਅਤੇ ਕੁੱਝ ਡਿਪੂਆਂ ਦੇ ਰਹਿੰਦੇ ਏਰੀਅਰ ਦੀ ਅਦਾਇਗੀ ਮੰਗ ਕੀਤੀ ਗਈ ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਪਿਛਲੇ ਦਿਨੀ ਮੈਨੇਜਮੈਂਟ ਨਾਲ ਹੋਈ ਮੀਟਿੰਗ ਵਿੱਚ ਐਮ. ਡੀ. ਸਾਹਿਬ ਨੇ ਭਰੋਸਾ ਦਿਵਾਇਆ ਹੈ ਕਿ ਪੈਨਸ਼ਨਰਾਂ ਦੇ ਹਿੱਤਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ, ਰਹਿੰਦੇ ਬਕਾਇਆ ਦਾ ਵਿਸ਼ੇਸ਼ ਧਿਆਨ ਰੱfਅਖਾ ਜਾਵੇਗਾ, ਰਹਿੰਦੇ ਬਕਾਇਆ ਦਾ ਜਲਦੀ ਨਿਪਟਾਰਾ ਕੀਤਾ ਜਾਵੇਗਾ। ਕੰਗਣਵਾਲ ਨੇ ਕਿਹਾ ਕਿ ਜਿਵੇਂ ਕਿ ਖਦਸ਼ਾ ਸੀ ਕਿ ਪੈਨਸ਼ਨਾਂ ਦੀ ਅਦਾਇਗੀ ਵਿੱਚ ਖੜੋਤ ਆ ਸਕਦੀ ਹੈ ਪਰੰਤੂ ਮੈਨੇਜਮੈਂਟ ਨੇ ਸਾਡੀ ਗੱਲ ਮੰਨਦਿਆਂ ਵਿਸ਼ੇਸ਼ ਪ੍ਰਬੰਧ ਕਰਕੇ ਸਮੇਂ ਸਿਰ ਪੂਰੀ ਪੈਨਸ਼ਨ ਪਾ ਦਿੱਤੀ ਅਤੇ ਰਹਿੰਦੇ ਬਕਾਇਆ ਦੀ ਅਦਾਇਗੀ ਵੀ ਜਲਦੀ ਕਰਨ ਦਾ ਭਰੋਸਾ ਦਿਵਾਇਆ ਹੈ । ਉਹਨਾਂ ਕਿਹਾ ਕਿ ਤੁਸੀਂ ਏਕਾ ਬਣਾਈ ਰੱਖੋ ਤੇ ਅਦਾਇਗੀਆਂ ਕਰਾਉਣੀਆਂ ਸਾਡੀ ਜਿੰਮੇਵਾਰੀ ਹੈ । ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਪਿਛਲੇ ਦਿਨੀ ਐਮ.ਡੀ. ਤੇ ਏ. ਐਮ. ਡੀ. ਸਾਹਿਬ ਨਾਲ ਬਹੁਤ ਸੁਖਾਵੇ ਮਾਹੌਲ ਵਿੱਚ ਮੀਟਿੰਗ ਹੋਈ । ਉਹਨਾ ਨੇ ਪੈਨਸ਼ਨਰਾਂ ਦੇ ਹਿੱਤਾਂ ਦਾ ਖਾਸ ਖਿਆਲ ਰੱਖਣ ਦਾ ਭਰੋਸਾ ਦਿਵਾਇਆ ਅਤੇ ਦੱਸਿਆ ਕਿ ਛੇਤੀ ਹੀ ਪੀ.ਆਰ.ਟੀ.ਸੀ. ਵਿੱਚ ਨਵੀਆਂ ਬੱਸਾਂ ਪਾਈਆਂ ਜਾਣਗੀਆਂ । ਉਹਨਾਂ ਨੇ ਐਸੋਸੀਏਸ਼ਨ ਨੂੰ ਢਾਹ ਲਾਉਣ ਵਾਲੇ ਕੁੱਝ ਅਨਸਰਾਂ ਤੋਂ ਸੁਚੇਤ ਰਹਿਣ ਲਈ ਕਿਹਾ ਜੋ ਐਸੋਸੀਏਸ਼ਨ ਦੇ ਏਕੇ ਵਿਰੁੱਧ ਖਤਰਨਾਕ ਕਾਰਵਾਈਆਂ ਕਰ ਰਹੇ ਹਨ । ਉਹਨਾਂ ਭਰੋਸਾ ਦਿਵਾਇਆ ਕਿ ਰਹਿੰਦੇ ਬਕਾਇਆਂ ਸਬੰਧੀ ਛੇਤੀ ਹੀ ਮੈਨੇਜਮੈਂਟ ਨਾਲ ਮੀਟਿੰਗ ਕਰਕੇ ਬਕਾਇਆਂ ਦੀ ਅਦਾਇਗੀ ਕਰਵਾਈ ਜਾਵੇਗੀ । ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਐਮ.ਡੀ. ਤੇ ਏ. ਐਮ. ਡੀ. ਸਾਹਿਬ ਨਾਲ ਹੋਈ ਮੀਟਿੰਗ ਸਮੇਂ ਉਨ੍ਹਾਂ ਵੱਲੋਂ ਐਸੋਸੀਏਸ਼ਨ ਨਾਲ ਕੀਤੇ ਵਤੀਰੇ ਦੀ ਪ੍ਰਸੰਸਾ ਕਰਦਿਆਂ ਇਸ ਨੂੰ ਐਸੋਸੀਏਸ਼ਨ ਲਈ ਮਾਣ ਵਾਲੀ ਗੱਲ ਦੱਸਿਆ। ਉਹਨਾਂ ਨੇ ਪੈਨਸ਼ਨ ਦੀ ਪ੍ਰਾਪਤੀ ਲਈ ਕੀਤੇ ਗਏ ਘੋਲ ਬਾਰੇ ਜਾਣਕਾਰੀ ਦਿੰਦਿਆ ਇਸ ਨੂੰ ਬਰਕਰਾਰ ਰੱਖਣ ਲਈ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪਾਏ ਗਏ ਯੋਗਦਾਨ ਦਾ ਜਿਕਰ ਕੀਤਾ । ਉਨ੍ਹ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜਿਹੜਾ ਵੀ ਐਸੋਸੀਏਸ਼ਨ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ।
ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਬਚਿੱਤਰ ਸਿੰਘ ਲੁਧਿਆਣਾ ਡਿਪੂ, ਭਜਨ ਸਿੰਘ ਚੰਡੀਗੜ੍ਹ, ਸ਼ਿਵ ਕੁਮਾਰ ਪਟਿਆਲਾ, ਉਪਕਾਰ ਸਿੰਘ ਤੇ ਬਲਵੰਤ ਸਿੰਘ ਜੋਗਾ ਸੰਗਰੂਰ, ਮਦਨ ਮੋਹਨ ਸ਼ਰਮਾ ਬਰਨਾਲਾ, ਗਿਆਨ ਚੰਦ ਬੁਢਲਾਡਾ, ਪ੍ਰੀਤਮ ਸਿੰਘ ਬਰਾੜ ਬਠਿੰਡਾ, ਕਰਨੈਲ ਸਿੰਘ ਬਰਗਾੜੀ ਤੇ ਜਲੌਰ ਸਿੰਘ ਫਰੀਦਕੋਟ, ਤਰਸੇਮ ਸਿੰਘ ਸੈਣੀ ਕਪੂਰਥਲਾ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਸਫਲ ਕਰਨ ਲਈ ਸਰਵ ਬਖਸ਼ੀਸ਼ ਸਿੰਘ ਦਫਤਰੀ ਸਕੱਤਰ, ਅਮੋਲਕ ਸਿੰਘ ਕੈਸ਼ੀਅਰ, ਬੀਰ ਸਿੰਘ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ ਸਨੌਰੀਆ, ਬਲਵੀਰ ਸਿੰਘ ਬੁਟਰ, ਸੁਖਦੇਵ ਸਿੰਘ ਭੂਪਾ, ਬਲਵੰਤ ਸਿੰਘ, ਰਣਜੀਤ ਸਿੰਘ ਜੀਓ, ਰਾਮ ਦਿੱਤਾ, ਕਿਰਪਾਲ ਸਿੰਘ, ਸਿਆਮ ਸੁੰਦਰ ਨੇ ਵੀ ਭਰਪੂਰ ਯੋਗਦਾਨ ਪਾਇਆ ।

Advertisement
Advertisement
Advertisement
Advertisement
Scroll to Top