Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 9:22 am

+91 90915 01313 , +91 90916 01313

punjabbanni@gmail.com
punjabbani@yahoo.com

ਮੌਕ ਡਰਿੱਲ ਲਈ ਬੱਚਿਆਂ ਦੀਆਂ ਟੀਮਾਂ ਨੇ ਪ੍ਰਦਰਸ਼ਨ ਕੀਤੇ : ਡਾਇਰੈਕਟਰ ਰੈਣੂ ਹੰਸਪਾਲ

ਮੌਕ ਡਰਿੱਲ ਲਈ ਬੱਚਿਆਂ ਦੀਆਂ ਟੀਮਾਂ ਨੇ ਪ੍ਰਦਰਸ਼ਨ ਕੀਤੇ : ਡਾਇਰੈਕਟਰ ਰੈਣੂ ਹੰਸਪਾਲ

ਮੌਕ ਡਰਿੱਲ ਲਈ ਬੱਚਿਆਂ ਦੀਆਂ ਟੀਮਾਂ ਨੇ ਪ੍ਰਦਰਸ਼ਨ ਕੀਤੇ : ਡਾਇਰੈਕਟਰ ਰੈਣੂ ਹੰਸਪਾਲ
ਪਟਿਆਲਾ : ਅਜ ਦੇ ਸਮੇਂ ਵਿੱਚ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ, ਘਰੇਲੂ ਘਟਨਾਵਾਂ ਸਮੇਂ ਆਪਣੇ ਬਚਾਅ, ਜਾਨੀ ਅਤੇ ਮਾਲੀ ਨੁਕਸਾਨ ਰੋਕਣ ਲਈ ਟਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਜ਼ਰੂਰੀ ਹਨ ਇਸ ਲਈ ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਕਾਕਾ ਰਾਮ ਵਰਮਾ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ, ਪੁਲਿਸ ਇੰਸਪੈਕਟਰ ਕਰਮਜੀਤ ਕੌਰ ਅਤੇ ਏ ਐਸ ਆਈ ਰਾਮ ਸ਼ਰਨ ਦੀ ਅਗਵਾਈ ਹੇਠ ਅੱਠ ਟੀਮਾਂ ਬਣਾਈਆਂ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ। ਖਤਰੇ ਦਾ ਸਾਇਰਨ ਸੁਣਦੇ ਸਾਰ, ਵਿਦਿਆਰਥੀ ਅਧਿਆਪਕ ਐਸੰਬਲੀ ਪੁਆਇੰਟ ਤੇ ਇਕਠੇ ਹੋਏ, ਟੀਮਾਂ ਨੇ ਆਪਣੇ ਆਪਣੇ ਰਾਹਤ ਕਾਰਜਾਂ ਲਈ ਤੁਰੰਤ ਕੰਮ ਕੀਤੇ। ਕਾਕਾ ਰਾਮ ਵਰਮਾ ਨੇ ਦਸਿਆ ਕਿ ਅਚਾਨਕ ਹੋਣ ਵਾਲੀਆਂ ਆਫਤਾਵਾਂ ਸਮੇਂ ਭੱਜਦੋੜ, ਹਫੜਾ ਦਫੜੀ, ਟ੍ਰੇਨਿੰਗ ਅਤੇ ਅਭਿਆਸ ਦੀ ਕਮੀਂ ਕਰਕੇ ਵੱਧ ਨੁਕਸਾਨ ਹੁੰਦੇ ਹਨ। ਉਨ੍ਹਾਂ ਨੇ ਅਲਾਰਮ, ਐਸੰਬਲੀ ਪੁਆਇੰਟ, ਕਾਉਂਟਿੰਗ ਕਰਨ, ਕੰਟਰੋਲ ਰੂਮ, ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ, ਫ਼ਸਟ ਏਡ ਸੀ ਪੀ ਆਰ ਕਰਨਾ , ਫਾਇਰ ਫਾਇਰਿੰਗ, ਸਿਲੰਡਰਾਂ ਦੀ ਠੀਕ ਵਰਤੋਂ, ਹੈਲਪ ਲਾਈਨ ਨੰਬਰਾਂ ਤੇ ਸੰਪਰਕ ਕਰਨ, ਜ਼ਖਮੀਆਂ ਦੀ ਲਿਸਟਾਂ ਤਿਆਰ ਕਰਨਾ, ਚੋਰਾਂ ਦੀ ਰੋਕਥਾਮ ਆਦਿ ਲਈ ਟੀਮਾਂ ਬਣਾਈਆਂ ਜਿਨ੍ਹਾਂ ਨੇ ਬਹੁਤ ਵਧੀਆ ਸ਼ਾਨਦਾਰ ਪ੍ਰਦਰਸ਼ਨ ਕੀਤੇ। ਪ੍ਰਿੰਸੀਪਲ ਸ਼੍ਰੀਮਤੀ ਜਸਜੀਤ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਉਨ੍ਹਾਂ ਦੇ ਅਧਿਆਪਕਾਂਂ ਬੱਚਿਆਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਆਫ਼ਤ ਪ੍ਰਬੰਧਨ ਦੀ ਜਾਣਕਾਰੀ ਮਿਲੀ ਹੈ ਉਨ੍ਹਾਂ ਕਿਹਾ ਕਿ ਕਾਕਾ ਰਾਮ ਵਰਮਾ ਅਤੇ ਇਨ੍ਹਾਂ ਦੇ ਸਾਥੀ, ਸਿਖਿਆ ਸੰਸਥਾਵਾਂ ਵਿਖ਼ੇ ਟਰੇਨਿੰਗ ਦੇਕੇ, ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ, ਪ੍ਰਸ਼ੰਸਾਯੋਗ ਉਪਰਾਲੇ ਕਰ ਰਹੇ ਹਨ, ਇਸ ਤਰ੍ਹਾਂ ਦੀਆ ਮੌਕ ਡਰਿੱਲਾਂ ਹਰ ਖੇਤਰ ਵਿੱਚ ਹੋਣੀਆਂ ਚਾਹੀਦੀਆਂ ਹਨ।

Advertisement
Advertisement
Advertisement
Advertisement
Scroll to Top