Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 12:56 pm

+91 90915 01313 , +91 90916 01313

punjabbanni@gmail.com
punjabbani@yahoo.com

ਜੇਕਰ ਪਤੀ ਆਪਣੀ ਪਤਨੀ ਨੂੰ ਸਰੀਰਕ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ ਕਹੇਗਾ ਤਾਂ ਉਹ ਸਭਿਅਕ ਸਮਾਜ ਵਿੱਚ ਕਿੱਥੇ ਜਾਵੇਗਾ : ਅਦਾਲਤ

ਜੇਕਰ ਪਤੀ ਆਪਣੀ ਪਤਨੀ ਨੂੰ ਸਰੀਰਕ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ ਕਹੇਗਾ ਤਾਂ ਉਹ ਸਭਿਅਕ ਸਮਾਜ ਵਿੱਚ ਕਿੱਥੇ ਜਾਵੇਗਾ : ਅਦਾਲਤ

ਜੇਕਰ ਪਤੀ ਆਪਣੀ ਪਤਨੀ ਨੂੰ ਸਰੀਰਕ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ ਕਹੇਗਾ ਤਾਂ ਉਹ ਸਭਿਅਕ ਸਮਾਜ ਵਿੱਚ ਕਿੱਥੇ ਜਾਵੇਗਾ : ਅਦਾਲਤ
ਇਲਾਹਾਬਾਦ : ਇਲਾਹਾਬਾਦ ਹਾਈ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਹਿਮ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਪਤੀ-ਪਤਨੀ ਦੇ ਝਗੜੇ ਦਾ ਕਾਰਨ ਯੌਨ ਸੁੱਖ ਨੂੰ ਮੰਨਦੇ ਹੋਏ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਪਤੀ ਆਪਣੀ ਪਤਨੀ ਨੂੰ ਸਰੀਰਕ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ ਕਹੇਗਾ ਤਾਂ ਉਹ ਸਭਿਅਕ ਸਮਾਜ ਵਿੱਚ ਕਿੱਥੇ ਜਾਵੇਗਾ? ਅਦਾਲਤ ਨੇ ਕਿਹਾ ਕਿ ਪਤੀ-ਪਤਨੀ ਦੇ ਸਰੀਰਕ ਸਬੰਧਾਂ ਵਿੱਚ ਅਸੰਗਤਤਾ ਕਾਰਨ ਇਹ ਝਗੜਾ ਹੋਇਆ। ਅਦਾਲਤ ਨੇ ਦਾਜ ਲਈ ਜ਼ੁਲਮ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਜਾਂਚ ਵਿੱਚ ਦਾਜ ਦੀ ਮੰਗ ਲਈ ਤਸ਼ੱਦਦ ਅਤੇ ਕੁੱਟਮਾਰ ਦੇ ਦੋਸ਼ਾਂ ਦੇ ਠੋਸ ਸਬੂਤ ਨਹੀਂ ਮਿਲੇ ਹਨ। ਅਦਾਲਤ ਨੇ ਕਿਹਾ ਕਿ ਇਹ ਸੈਕਸ ਨੂੰ ਲੈ ਕੇ ਦੋਵਾਂ ਵਿਚਾਲੇ ਸਹਿਮਤੀ ਦੀ ਘਾਟ ਦਾ ਮਾਮਲਾ ਹੈ। ਦਰਅਸਲ ਨੋਇਡਾ ਦੀ ਰਹਿਣ ਵਾਲੀ ਇਕ ਔਰਤ ਨੇ ਜੁਲਾਈ 2018 ‘ਚ ਆਪਣੇ ਪਤੀ ਉਤੇ ਦਾਜ ਲਈ ਪਰੇਸ਼ਾਨ ਕਰਨ ਅਤੇ ਗੈਰ-ਕੁਦਰਤੀ ਸਬੰਧਾਂ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਪਤਨੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਵਿਆਹ ਦਸੰਬਰ 2015 ਵਿਚ ਹੋਇਆ ਸੀ। ਜਿਸ ਤੋਂ ਬਾਅਦ ਉਸ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਦਾ ਆਦੀ ਹੈ, ਪੋਰਨ ਫਿਲਮਾਂ ਦੇਖਦਾ ਹੈ ਅਤੇ ਬਿਨਾਂ ਕੱਪੜਿਆਂ ਦੇ ਘਰ ‘ਚ ਘੁੰਮਦਾ ਰਹਿੰਦਾ ਹੈ। ਸਿੰਗਾਪੁਰ ਵਿਚ ਰਹਿਣ ਦੌਰਾਨ ਵੀ ਉਸ ਦੇ ਪਤੀ ਨੇ ਉਸ ‘ਤੇ ਤਸ਼ੱਦਦ ਕੀਤਾ। ਜਿਸ ਤੋਂ ਬਾਅਦ ਪਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਹਾਈ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਅਨੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਦਾਜ ਦੀ ਮੰਗ ਜਾਂ ਤੰਗ ਪ੍ਰੇਸ਼ਾਨ ਕਰਨ ਸਬੰਧੀ ਜਾਂਚ ਵਿੱਚ ਕੋਈ ਠੋਸ ਸਬੂਤ ਨਹੀਂ ਹੈ। ਦੋਵਾਂ ਵਿਚਾਲੇ ਇਹ ਝਗੜਾ ਸੈਕਸ ਨੂੰ ਲੈ ਕੇ ਸਹਿਮਤੀ ਨਾ ਹੋਣ ਕਾਰਨ ਹੋਇਆ ਹੈ । ਇਹ ਲੜਾਈ ਸਰੀਰਕ ਸਬੰਧਾਂ ਦੀ ਸੰਤੁਸ਼ਟੀ ਨੂੰ ਲੈ ਕੇ ਹੈ। ਜੇਕਰ ਪਤੀ ਪਤਨੀ ਤੋਂ ਆਪਣੀਆਂ ਕਾਮ-ਵਾਸਨਾਵਾਂ ਦੀ ਪੂਰਤੀ ਦੀ ਮੰਗ ਨਹੀਂ ਕਰੇਗਾ ਤਾਂ ਉਹ ਸਭਿਅਕ ਸਮਾਜ ਵਿੱਚ ਕਿਥੇ ਜਾਵੇਗਾ ।

Advertisement
Advertisement
Advertisement
Advertisement
Scroll to Top