Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 4:31 am

+91 90915 01313 , +91 90916 01313

punjabbanni@gmail.com
punjabbani@yahoo.com

ਕੁੱਲੜ ਪੀਜ਼ਾ ਕੱਪਲ ਵਲੋਂ ਵਾਇਰਲ ਕੀਤੀ ਵੀਡੀਓ ਤੇ ਬੁੱਢਾ ਦਲ ਦੇ ਨਿਹੰਗ ਸਿੰਘ ਵੱਡੀ ਗਿਣਤੀ `ਚ ਕੁੱਲ੍ਹੜ ਪਿੱਜ਼ਾ ਜੋੜੇ ਦੀ ਦੁਕਾਨ `ਤੇ ਪੁੱਜੇ

ਕੁੱਲੜ ਪੀਜ਼ਾ ਕੱਪਲ ਵਲੋਂ ਵਾਇਰਲ ਕੀਤੀ ਵੀਡੀਓ ਤੇ ਬੁੱਢਾ ਦਲ ਦੇ ਨਿਹੰਗ ਸਿੰਘ ਵੱਡੀ ਗਿਣਤੀ `ਚ ਕੁੱਲ੍ਹੜ ਪਿੱਜ਼ਾ ਜੋੜੇ ਦੀ ਦੁਕਾਨ `ਤੇ ਪੁੱਜੇ

ਕੁੱਲੜ ਪੀਜ਼ਾ ਕੱਪਲ ਵਲੋਂ ਵਾਇਰਲ ਕੀਤੀ ਵੀਡੀਓ ਤੇ ਬੁੱਢਾ ਦਲ ਦੇ ਨਿਹੰਗ ਸਿੰਘ ਵੱਡੀ ਗਿਣਤੀ `ਚ ਕੁੱਲ੍ਹੜ ਪਿੱਜ਼ਾ ਜੋੜੇ ਦੀ ਦੁਕਾਨ `ਤੇ ਪੁੱਜੇ
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਕੁੱਲ੍ਹੜ ਪੀਜ਼ਾ ਕੱਪਲ ਇਕ ਵਾਰ ਫਿਰ ਵਿਵਾਦਾਂ `ਚ ਆ ਗਿਆ ਹੈ, ਇਸ ਦੇ ਨਾਲ ਹੀ ਬੁੱਢਾ ਦਲ ਦੇ ਨਿਹੰਗ ਸਿੰਘ ਵੱਡੀ ਗਿਣਤੀ `ਚ ਕੁੱਲ੍ਹੜ ਪਿੱਜ਼ਾ ਜੋੜੇ ਦੀ ਦੁਕਾਨ `ਤੇ ਪੁੱਜੇ, ਜਿੱਥੇ ਉਨ੍ਹਾਂ ਨੇ ਭਾਰੀ ਹੰਗਾਮਾ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 4 ਦੀ ਪੁਲਸ ਮੌਕੇ `ਤੇ ਪਹੁੰਚ ਗਈ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੁੱਲ੍ਹੜ ਪਿੱਜ਼ਾ ਜੋੜੇ ਵੱਲੋਂ ਵਾਇਰਲ ਕੀਤੀ ਗਈ ਅਸ਼ਲੀਲ ਵੀਡੀਓ ਦਾ ਬੱਚਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ। ਵੀਡੀਓਜ਼ ਪਾਉਣ ਨੂੰ ਲੈ ਕੇ ਨਿਹੰਗਾਂ ਨੇ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਧਮਕੀ ਦਿੰਦੇ ਹੋਏ ਕਿਹਾ ਜੇਕਰ ਵੀਡੀਓ ਪਾਉਣੀ ਹੈ ਤਾਂ ਸਹਿਜ ਅਰੋੜਾ ਪੱਗ ਲਾਹ ਕੇ ਰੱਖੇ। ਸਾਡੇ ਕੋਲੋਂ ਕੌਮ ਦੀ ਬਦਨਾਮੀ ਨਹੀਂ ਵੇਖੀ ਜਾਂਦੀ। ਸਹਿਜ ਅਰੋੜਾ ਨਹੀਂ ਮੰਨੇਗਾ ਤਾਂ ਨਤੀਜੇ ਭੁਗਤੇਗਾ। ਉਨ੍ਹਾਂ ਸ਼ਰੇਆਮ ਧਮਕੀ ਦਿੰਦੇ ਕਿਹਾ ਕਿ ਤਿੰਨ ਦਿਨ ਬਾਅਦ ਉਹ ਫਿਰ ਆਉਣਗੇ ਅਤੇ ਉਸ ਦਿਨ ਕੁਝ ਵੱਡਾ ਹੋਵੇਗਾ। ਉਨ੍ਹਾਂ ਨੇ ਉਕਤ ਕੱਪਲ ਨੂੰ ਅਜਿਹੀ ਵੀਡੀਓ ਵਾਇਰਲ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਉਥੇ ਹੀ ਇਸ ਮਾਮਲੇ ਵਿਚ ਹੁਣ ਤੱਕ ਕੁੱਲ੍ਹੜ ਪਿੱਜ਼ਾ ਖ਼ਿਲਾਫ਼ ਮਾਮਲਾ ਕਿਉਂ ਨਹੀਂ ਦਰਜ ਹੋਇਆ। ਇਸੇ ਗੱਲ ਨੂੰ ਲੈ ਕੇ ਨਿਹੰਗ ਸਿੰਘਾਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਨਿਹੰਗ ਸਿੰਘਾਂ ਨੇ ਕਿਹਾ ਕਿ ਜੇਕਰ ਹੁਣ ਤੱਕ ਪੁਲਸ ਨੂੰ ਪਤਾ ਲੱਗ ਗਿਆ ਹੈ ਕਿ ਉਹ ਵੀਡੀਓ ਉਨ੍ਹਾਂ ਵੱਲੋਂ ਹੀ ਵਾਇਰਲ ਕੀਤੀ ਗਈ ਸੀ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਇਸ ਮਾਮਲੇ ਵਿਚ ਖ਼ੁਦ ਸ਼ਿਕਾਇਤ ਦੇ ਦੀ ਗੱਲ ਪੁਲਸ ਨੂੰ ਕਹੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੁੱਲ੍ਹੜ ਪਿੱਜ਼ਾ ਕੱਪਲ ਹੁਣ ਆਪਣੇ ਬੱਚੇ ਨੂੰ ਵੀ ਵੀਡੀਓ ਵਿਚ ਲੈ ਕੇ ਵੀਡੀਓ ਬਣਾਉਣ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਲ੍ਹੜ ਪਿੱਜ਼ਾ ਜੋੜੇ ਵੱਲੋਂ ਸਿੱਖਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜੋਕਿ ਨਿੰਦਣਯੋਗ ਹੈ। ਉਥੇ ਹੀ ਉਨ੍ਹਾਂ ਦੱਸਿਆ ਕਿ ਅੱਜ ਗੱਲਬਾਤ ਦੌਰਾਨ ਉਨ੍ਹਾਂ ਕੁੱਲ੍ਹੜ ਪਿੱਜ਼ਾ ਜੋੜੇ ਦੀ ਭੈਣ ਨਾਲ ਗੱਲ ਕੀਤੀ। ਇਸ ਦੌਰਾਨ ਔਰਤ ਵੱਲੋਂ ਉਨ੍ਹਾਂ ਨਾਲ ਗਲਤ ਵਤੀਰਾ ਕੀਤਾ ਗਿਆ, ਜਿਸ ਤੋਂ ਬਾਅਦ ਨਿਹੰਗ ਸਿੰਘ ਦੁਕਾਨ ਤੋਂ ਬਾਹਰ ਆ ਗਏ। ਇਸ ਦੌਰਾਨ ਕੁੱਲ੍ਹੜ ਪਿੱਜ਼ਾ ਜੋੜੇ ਦੀ ਦੁਕਾਨ ਦੇ ਬਾਹਰ ਭਾਰੀ ਹੰਗਾਮਾ ਹੋਇਆ।

Advertisement
Advertisement
Advertisement
Advertisement
Scroll to Top