Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 2:09 pm

+91 90915 01313 , +91 90916 01313

punjabbanni@gmail.com
punjabbani@yahoo.com

ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਦੇ ਅਹੁਦੇਦਾਰਾ ਵਲੋਂ ਕੀਤਾ ਡਿਪਟੀ ਡਾਇਰੈਕਟਰ ਪਟਿਆਲਾ ਡਵੀਜ਼ਨ ਦਾ ਸਨਮਾਨ

ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਦੇ ਅਹੁਦੇਦਾਰਾ ਵਲੋਂ ਕੀਤਾ ਡਿਪਟੀ ਡਾਇਰੈਕਟਰ ਪਟਿਆਲਾ ਡਵੀਜ਼ਨ ਦਾ ਸਨਮਾਨ

ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਦੇ ਅਹੁਦੇਦਾਰਾ ਵਲੋਂ ਕੀਤਾ ਡਿਪਟੀ ਡਾਇਰੈਕਟਰ ਪਟਿਆਲਾ ਡਵੀਜ਼ਨ ਦਾ ਸਨਮਾਨ
ਪਟਿਆਲਾ : ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਦੇ ਅਹੁਦੇਦਾਰਾ ਵਲੋਂ ਨਵੇਂ ਬਦਲਕੇ ਆਏ ਸ੍ਰ. ਤਰਵਿੰਦਰ ਸਿੰਘ ਚੋਪੜਾ ਜੀ ਡਿਪਟੀ ਡਾਇਰੈਕਟਰ ਪਟਿਆਲਾ ਡਵੀਜ਼ਨ ਹੋਣਾ ਨੂੰ ਫੂੱਲਾ ਦਾ ਗੁਲਦਸਤਾ ਅਤੇ ਸਨਮਾਨਿਤ ਚਿੰਨ ਦੇ ਕੇ ਬਹੁਤ ਖੁਸ਼ਗਵਾਰ ਮਾਹੋਲ ਵਿੱਚ ਉਹਨਾਂ ਦਾ ਪਟਿਆਲਾ ਦਫਤਰ ਵਿੱਚ ਜੁਆਇਨ ਕਰਨ ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਅਸੀਂ ਤੁਹਾਨੂੰ ਪੂਰਨ ਸਹਿਯੋਗ ਦੇਵਾਗੇਂ।ਡਿਪਟੀ ਡਾਇਰੈਕਟਰ ਸ੍ ਚੋਪੜਾ ਜੀ ਨੇ ਵੀ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਕਿਸੇ ਕਿਸਮ ਦਾ ਕੋਈ ਦਫਤਰ ਦਾ ਕੰਮ ਹੋਵੇ ਮੈਨੂੰ ਤੁਸੀਂ ਕਿਸੇ ਵੇਲੇ ਮਿਲ ਸਕਦੇ ਹੋਂ। ਡਿੱਪੂ ਹੋਲਡਰ ਵਿਭਾਗ ਦੀ ਰੀੜ ਦੀ ਹੱਡੀ ਹਨ ਜੋ ਕਿ ਬੜੇ ਸੁਚੱਜੇ ਤਰੀਕੇ ਨਾਲ ਬੜੀ ਮਿਹਨਤ ਨਾਲ ਖਪਤਕਾਰਾਂ ਦੀ ਸੇਵਾਭਾਵ ਨਾਲ ਡਿਪੂ ਹੋਲਡਰ ਰਾਸ਼ਨ ਦੀ ਵੰਡ ਕਰ ਰਹੇ ਹਨ। ਇਸ ਲਈ ਇਹ ਬਹੁਤ ਹੀ ਸ਼ਲਾਘਾ ਯੋਗ ਹੈ। ਇਸ ਮੌਕੇ ਤਰਵਿੰਦਰ ਚੋਪੜਾ ਡਿਪਟੀ ਡਾਇਰੈਕਟਰ ਸਾਹਿਬ ਦੇ ਪੀ. ਏ. ਸੋਨੂੰ ਸ਼ਰਮਾ ਨੇ ਕਿਹਾ ਕਿ ਜਦੋਂ ਸਾਹਿਬ ਫੀਲਡ ਵਿੱਚ ਹੁੰਦੇ ਹਨ ਤਾਂ ਤੁਹਾਨੂੰ ਕੋਈ ਵੀ ਕੰਮ ਹੋਇਆ ਤਾਂ ਤੁਸੀਂ ਮੇਰੇ ਤੋਂ ਕੰਮ ਕਹਿ ਸਕਦੇ ਹੋ। ਐਸੋਸੀਏਸ਼ਨ ਵਲੋ ਸਵਾਗਤ ਕਰਨ ਵੇਲੇ ਮਨਮੋਹਨ ਅਰੋੜਾ ਚੇਅਰਮੈਨ, ਪ੍ਰਦੀਪ ਕਪਿਲਾ ਜਿਲ਼ਾ ਪ੍ਧਾਨ, ਜਰਨੈਲ ਸਿੰਘ ਮਾਹੀ ਮੀਤ ਪ੍ਰਧਾਨ, ਸੁਦਰਸ਼ਨ ਮਿਤੱਲ ਪੈ੍ਸ ਸਕੱਤਰ ਪੰਜਾਬ, ਗੁਰਿੰਦਰ ਸਿੰਘ ਲਾਲੀ ਬਲਾਕ ਪ੍ਧਾਨ, ਸੁਦਰਸ਼ਨ ਕਿੰਗਰ ਖਜਾਨਚੀ, ਬਰਜਿੰਦਰ ਸਿੰਘ ਮਿੰਟੂ, ਕਮਲਦੀਪ, ਬਿ੍ਜ ਭੂਸਨ ਸਨੋਰ, ਰਾਜੇਸ਼ ਕਾਕਾ, ਸੁਰੇਸ਼ ਕੁਮਾਰ ਸਮਾਣਾ, ਸਤੀਸ ਅਰੋੜਾ ਕੰਪਨੀ ਅਤੇ ਹੋਰ ਡਿੱਪੂ ਹੋਲਡਰ ਸਾੱਥੀ ਸ਼ਾਮਲ ਸਨ।

Advertisement
Advertisement
Advertisement
Advertisement
Scroll to Top