Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 10:42 am

+91 90915 01313 , +91 90916 01313

punjabbanni@gmail.com
punjabbani@yahoo.com

ਯੂ. ਪੀ. ਵਿਚ ‘ਕਾਂਵੜ ਮਾਰਗ’ ਦੀ ਉਸਾਰੀ ਲਈ ਰੁੱਖਾਂ ਦੀ ਕਟਾਈ ਦੇ ਸਰਵੇ ਦੇ ਐਨ. ਜੀ. ਟੀ. ਨੇ ਦਿੱਤੇ ਹੁਕਮ

ਯੂ. ਪੀ. ਵਿਚ ‘ਕਾਂਵੜ ਮਾਰਗ’ ਦੀ ਉਸਾਰੀ ਲਈ ਰੁੱਖਾਂ ਦੀ ਕਟਾਈ ਦੇ ਸਰਵੇ ਦੇ ਐਨ. ਜੀ. ਟੀ. ਨੇ ਦਿੱਤੇ ਹੁਕਮ

ਯੂ. ਪੀ. ਵਿਚ ‘ਕਾਂਵੜ ਮਾਰਗ’ ਦੀ ਉਸਾਰੀ ਲਈ ਰੁੱਖਾਂ ਦੀ ਕਟਾਈ ਦੇ ਸਰਵੇ ਦੇ ਐਨ. ਜੀ. ਟੀ. ਨੇ ਦਿੱਤੇ ਹੁਕਮ
ਨਵੀਂ ਦਿੱਲੀ : ਨੈਸ਼ਨਲ ਗਰੀਟ ਟ੍ਰਿਬਿਊਨਲ (ਐਨ. ਜੀ. ਟੀ.) ਨੇ ਸਰਵੇਅਰ ਜਨਰਲ ਆਫ਼ ਇੰਡੀਆ ਨੂੰ ਉਤਰ ਪ੍ਰਦੇਸ਼ ਵਿਚ ਕਾਂਵੜੀਆਂ ਲਈ ਕੀਤੀ ਜਾ ਰਹੀ ਖ਼ਾਸ ਮਾਰਗ ਦੀ ਉਸਾਰੀ ਵਾਸਤੇ ਬੀਤੇ ਇਕ ਸਾਲ ਦੌਰਾਨ ਰੁੱਖਾਂ ਦੀ ਕੀਤੀ ਗਈ ਕਟਾਈ ਕਾਰਨ ਜੰਗਲਾਤ ਨੂੰ ਪੁੱਜੇ ਕਥਿਤ ਨੁਕਸਾਨ ਦੇ ਪੱਧਰ ਦਾ ਪਤਾ ਲਾਉਣ ਲਈ ਹਵਾਈ ਸਰਵੇਖਣ ਕਰਨ ਦੇ ਹੁਕਮ ਦਿੱਤੇ ਹਨ।ਬੀਤੀ 4 ਅਕਤੂਬਰ ਜਾਰੀ ਨੂੰ ਕੀਤੇ ਗਏ ਇਨ੍ਹਾਂ ਹੁਕਮਾਂ ਵਿਚ ਐੱਨਜੀਟੀ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਸਸਤਵ ਦੀ ਅਗਵਾਈ ਵਾਲੇ ਬੈਂਚ ਨੇ ਸਰਵੇਅਰ ਜਨਰਲ ਵੱਲੋਂ ਪੇਸ਼ ਰਿਪੋਰਟ ਉਤੇ ਗ਼ੌਰ ਕੀਤੀ। ਬੈਂਚ ਨੇ ਕਿਹਾ ਕਿ ਸਰਵੇ ਆਫ਼ ਇੰਡੀਆ ਡਰੋਨਾਂ ਆਦਿ ਦੀ ਮਦਦ ਨਾਲ ਇਸ ਸਬੰਧੀ ਹਵਾਈ ਸਰਵੇਖਣ ਕਰ ਕੇ ‘30 ਦਿਨਾਂ’ ਵਿਚ ਪਤਾ ਲਾਵੇ ਕਿ ਇਸ ਕਾਰਨ ਜੰਗਲਾਤ ਨੂੰ ਕਿੰਨਾ ਨੁਕਸਾਨ ਪੁੱਜਾ ਹੈ। ਬੈਂਚ ਵਿਚ ਜੁਡੀਸ਼ੀਅਲ ਮੈਂਬਰ ਜਸਟਿਸ ਅਰੁਣ ਕੁਮਾਰ ਤਿਆਗੀ ਅਤੇ ਮਾਹਿਰ ਮੈਂਬਰ ਏ ਸੇਂਥਿਲ ਵੇਲ ਵੀ ਸ਼ਾਮਲ ਹਨ। ਬੈਂਚ ਵੱਲੋਂ ਗਾਜ਼ੀਆਬਾਦ, ਮੇਰਠ ਤੇ ਮੁਜ਼ੱਫ਼ਰਨਗਰ ਜਿ਼ਲ੍ਹਿਆਂ ਵਿਚ ਸੁਰੱਖਿਅਤ ਰੱਖੇ ਗਏ ਜੰਗਲਾਤ ਖੇਤਰ ਵਿਚ ਕਥਿਤ ਤੌਰ ’ਤੇ ਇਕ ਲੱਖ ਤੋਂ ਵੱਧ ਰੁੱਖਾਂ ਤੇ ਝਾੜੀਆਂ ਦੀ ਕਟਾਈ ਕੀਤੇ ਜਾਣ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਹੈ। ਇਹ ਮਾਮਲਾ ਗਾਜ਼ੀਆਬਾਦ ਜਿ਼ਲ੍ਹੇ ਵਿਚ ਮੁਰਾਦਨਗਰ ਤੋਂ ਲੈ ਕੇ ਮੁਜ਼ੱਫ਼ਰਨਗਰ ਜਿ਼ਲ੍ਹੇ ਵਿਚ ਉੱਤਰਾਖੰਡ ਦੀ ਸਰਹੱਦ ਦੇ ਕਰੀਬ ਪੁਰਕਾਜ਼ੀ ਤੱਕ ਕਾਂਵੜੀਆਂ ਲਈ ਵਿਸ਼ੇਸ਼ ਸੜਕ ਬਣਾਏ ਜਾਣ ਨਾਲ ਸਬੰਧਤ ਹੈ।ਐੱਨ. ਜੀ. ਟੀ. ਇਸ ਮਾਮਲੇ ਉਤੇ ਇਕ ਅਖ਼ਬਾਰੀ ਰਿਪੋਰਟ ਦੇ ਆਧਾਰ ਉਤੇ ਆਪਣੇ ਆਪ ਨੋਟਿਸ ਲੈ ਕੇ ਕਾਰਵਾਈ ਕਰ ਰਿਹਾ ਹੈ। ਰਿਪੋਰਟ ਮੁਤਾਬਕ ਯੂਪੀ ਸਰਕਾਰ ਨੇ ਅੱਪਰ ਗੰਗਾ ਨਹਿਰ ਦੇ ਨਾਲ-ਨਾਲ ਇਸ ਮਾਰਗ ਲਈ 1.12 ਲੱਖ ਰੁੱਖਾਂ ਨੂੰ ਵੱਢੇ ਜਾਣ ਦੀ ਇਜਾਜ਼ਤ ਦਿੱਤੀ ਹੈ। ਬੈਂਚ ਨੇ ਇਸ ਅੱਗੇ ਪੇਸ਼ ਨਾ ਹੋਣ ਲਈ ਸਰਵੇ ਆਫ਼ ਇੰਡੀਆ ਦੇ ਮੁਖੀ ਨੂੰ ਬੀਤੀ 20 ਸਤੰਬਰ ਨੂੰ 1 ਰੁਪਏ ਦਾ ਸੰਕੇਤਕ ਜੁਰਮਾਨਾ ਵੀ ਕੀਤਾ ਸੀ। ਮਾਮਲੇ ਦੀ ਅਗਲੀ ਸੁਣਵਾਈ 6 ਨਵੰਬਰ ਨੂੰ ਹੋਵੇਗੀ।

Advertisement
Advertisement
Advertisement
Advertisement
Scroll to Top