Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 6:28 am

+91 90915 01313 , +91 90916 01313

punjabbanni@gmail.com
punjabbani@yahoo.com

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਆਫ਼ਤ ਅਤੇ ਸੁਰੱਖਿਆ ਪ੍ਰਬੰਧਨ ਸੰਬਧੀ ਸੈਮੀਨਾਰ ਆਯੋਜਿਤ

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਆਫ਼ਤ ਅਤੇ ਸੁਰੱਖਿਆ ਪ੍ਰਬੰਧਨ ਸੰਬਧੀ ਸੈਮੀਨਾਰ ਆਯੋਜਿਤ

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਆਫ਼ਤ ਅਤੇ ਸੁਰੱਖਿਆ ਪ੍ਰਬੰਧਨ ਸੰਬਧੀ ਸੈਮੀਨਾਰ ਆਯੋਜਿਤ
ਪਟਿਆਲਾ : ਪਟਿਆਲਾ ਦੇ ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਆਫ਼ਤ ਅਤੇ ਸੁਰੱਖਿਆ ਪ੍ਰਬੰਧਨ ਸੰਬੰਧੀ ਸੈਸ਼ਨ ਆਯੋਜਿਤ ਕੀਤਾ ਗਿਆ ਜੋ ਕਿ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਸਾਬਤ ਹੋਇਆ। ਇਸ ਸੈਸ਼ਨ ਦੀ ਜ਼ਿੰਮੇਵਾਰੀਇੱਕ ਚੰਗੇ ਬੁਲਾਰੇ ਤੇ ਸਮਾਜ ਸੇਵਕ ਕਾਕਾ ਰਾਮ ਜੀ ਦੁਆਰਾ ਨਿਭਾਈ ਗਈ ਸੀ । ਇਸ ਸੈਸ਼ਨ ਵਿੱਚ ਮਹੱਤਵਪੂਰਨ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਜਿਵੇਂ ਕਿ ਕਿਸੇ ਵਿਅਕਤੀ ਦੇ ਬੇਹੋਸ਼ ਹੋਣ ਜਾਂ ਹੋਸ਼ ਖੋਹ ਬੈਠਣ ਦੀ ਸਥਿਤੀਨੂੰ ਕਿਵੇਂ ਸੰਭਾਲਿਆ ਜਾਏ, ਸਹੀ ਢੰਗ ਨਾਲ ਨਬਜ਼ ਦੀ ਜਾਂਚ ਕਰਨ ਦੀ ਵਿਧੀ, ਦਿਲ ਦੇ ਦੌਰੇ ਦੇ ਮਰੀਜ਼ਾਂ ਨੂੰ ਮੁਢਲੀ ਸਹਾਇਤਾ ਦੇਣ ਦੀ ਵਿਧੀ ਆਦਿ ਦੀ ਸਿਖਲਾਈ ਦਿੱਤੀ ਗਈ । ਅਧਿਆਪਕਾਂ ਲਈ ਇਹ ਸੈਸ਼ਨ ਅਤੇ ਦਿੱਤੀ ਗਈ ਜਾਣਕਾਰੀ ਬਹੁਤ ਹੀ ਲਾਭਦਾਇਕ ਅਤੇ ਦਿਲਚਸਪਸੀ।ਉਹਨਾਂ ਨੇ 10 ਸਾਲ ਤੋਂ ਛੋਟੇ ਅਤੇ ਵੱਡੇ ਦੋਵਾਂ ਨੂੰ ਸੀ. ਆਰ. ਪੀ. ਦੇਣ ਦੀ ਵਿਧੀ ਦਾ ਵੀ ਪ੍ਰਦਰਸ਼ਨ ਕੀਤਾ। ਸੈਸ਼ਨ ਵਿੱਚ ਇੱਕ ਮਹੱਤਵਪੂਰਨ ਹਿੱਸਾ ਇਸ ’ਤੇ ਵੀ ਕੇਂਦਰਿਤ ਕੀਤਾ ਕਿ ਅਸਥਮਾ ਦੇ ਦੌਰੇ ਨੂੰ ਬਿਨਾ ਕਿਸੇ ਘਬਰਾਹਟਤੋਂ ਕਿਵੇਂ ਸੰਭਾਲਿਆ ਜਾਵੇ।ਆਫ਼ਤਾਂ ਤੋਂ ਕਿਵੇਂ ਬਚਿਆ ਜਾਵੇ, ਇਸ ਸਬੰਧੀ ਵੀ ਜਾਣਕਾਰੀ ਅਧਿਆਪਕਾਂ ਨੂੰ ਦਿੱਤੀ। ਇਹ ਜਾਗਰੂਕਤਾ ਸਕੂਲ ਹੀ ਨਹੀਂ ਸਗੋਂ ਸਮਾਜ ਲਈਵੀ ਬਹੁਤ ਹੀ ਮੱਹਤਵਪੂਰਣ ਹੈ । ਇੰਸਪੈਕਟਰ ਕਰਮਜੀਤ ਕੌਰ ਨੇ ਵੱਧ ਰਹੇ ਸਾਈਬਰ ਕ੍ਰਾਈਮ ਦੇ ਖ਼ਤਰੇ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ’ਤੇ ਇਸ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਉਜਾਗਰ ਕੀਤਾ। ਉਹਨਾਂ ਨੇ ਐਮਰਜੈਂਸੀ ਹੈਲਪਲਾਈਨਾਂ ਜਿਵੇਂ 1930, 112, 181, 101 ਆਦਿ ਵਰਤਣ ਦੀ ਸਹੀ ਜਾਣਕਾਰੀ ਦਿੱਤੀ ਨੌਜਵਾਨਾਂ ਨੂੰ ਸਾਈਬਰ ਖ਼ਤਰੇ ਤੋਂ ਬਚਾਉਣ ਲਈ ਸਿੱਖਿਆ ਦੀ ਲੋੜ ਬਾਰੇ ਸਲਾਹ ਦਿੱਤੀ। ਅਧਿਆਪਕਾਂ ਨੇ ਇਸ ਲਾਭਦਾਇਕ ਸੈਮੀਨਾਰ ਲਈ ਵਿਸ਼ਾਲ ਧੰਨਵਾਦ ਪ੍ਰਗਟ ਕੀਤਾ ਕਿਉਂਕਿ ਇਸ ਨੇ ਉਹਨਾਂ ਨੂੰ ਸਿਰਫ਼ ਜੀਵਨ ਬਚਾਉਣ ਵਾਲੇ ਹੁਨਰਾਂ ਨਾਲ ਹੀ ਸਜਾਇਆ ਹੀ ਨਹੀਂ, ਸਗੋਂ ਆਧੁਨਿਕ ਸਮੇਂ ਦੇ ਖ਼ਤਰੇ ਬਾਰੇ ਸੁਚੇਤ ਕੀਤਾ । ਅੰਤ ਵਿਚ ਸਕੂਲ ਦੇ ਡਾਇਰੈਕਟਰ ਐੱਸ .ਐੱਸ. ਸੋਢੀ ਅਤੇ ਸਕੂਲ ਦੇ ਚੇਅਰਮੈਨ ਸ੍ਰ. ਐੱਸ .ਐੱਸ.ਚੱਢਾ ਜੀ ਨੇ ਮੁੱਖ ਮਹਿਮਾਨਾਂ ਸ੍ਰੀ ਕਾਕਾ ਰਾਮਜੀ ਅਤੇ ਇੰਸਪੈਕਟਰ ਕਰਮਜੀਤ ਕੌਰ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੇ ਇਹਨਾਂ ਕੰਮਾਂ ਦੀ ਸ਼ਲਾਘਾ ਕੀਤੀ।

Advertisement
Advertisement
Advertisement
Advertisement
Scroll to Top