Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 5:12 pm

+91 90915 01313 , +91 90916 01313

punjabbanni@gmail.com
punjabbani@yahoo.com

ਖਾਲਿਸਤਾਨੀਆਂ ਨੂੰ ਸਰਕਾਰ ਨੇ ਕਦੋਂ ਦਾ ਅੱਤਵਾਦੀ ਐਲਾਨਿਆਂ ਹੋਇਆ ਹੈ : ਕੰਗਣਾ ਰਣੌਤ

ਖਾਲਿਸਤਾਨੀਆਂ ਨੂੰ ਸਰਕਾਰ ਨੇ ਕਦੋਂ ਦਾ ਅੱਤਵਾਦੀ ਐਲਾਨਿਆਂ ਹੋਇਆ ਹੈ : ਕੰਗਣਾ ਰਣੌਤ

ਖਾਲਿਸਤਾਨੀਆਂ ਨੂੰ ਸਰਕਾਰ ਨੇ ਕਦੋਂ ਦਾ ਅੱਤਵਾਦੀ ਐਲਾਨਿਆਂ ਹੋਇਆ ਹੈ : ਕੰਗਣਾ ਰਣੌਤ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਦੇ ਮੰਡੀ ਤੋਂ ਸਾਂਸਦ ਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦਿਆਂ ਇੱਕ ਨਿੱਜੀ ਟੀਵੀ ਚੈਨਲ ’ਤੇ ਇੰਟਰਵਿਊ ਦੌਰਾਨ ਕੰਗਨਾ ਰਣੌਤ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਦੱਸਿਆ ਹੈ ਤੇ ਕਿਹਾ ਕਿ ਉਹਨਾਂ ਦੀ ਫਿਲਮ ਐਮਰਜੈਂਸੀ ਉੱਤੇ ਸਿਰਫ਼ ਕੁਝ ਕੁ ਲੋਕ ਹੀ ਇਤਰਾਜ਼ ਜਤਾ ਰਹੇ ਹਨ ਤੇ ਉਹ ਦੇਸ਼ ਨੂੰ ਸਾੜ ਦੇਣ ਦੀਆਂ ਧਮਕੀਆਂ ਦੇ ਰਹੇ ਹਨ ਤੇ ਮੈਨੂੰ ਵੀ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।ਇੰਟਰਵਿਊ ਦੌਰਾਨ ਕੰਗਨਾ ਰਣੌਤ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲੇ ਇੱਕ ਸੰਤ ਹਨ ਤੇ ਉਹ ਇੱਕ ਮਹਾਨ ਕ੍ਰਾਂਤੀਕਾਰੀ ਸਨ ਪਰ ਮੇਰਾ ਇਹ ਮੰਨਣਾ ਹੈ ਕਿ ਜੋ ਮੰਦਰ ਵਿੱਚ ਏਕੇ 47 ਲੈ ਕੇ ਲੁਕ ਕੇ ਬੈਠਾ ਹੋਵੇ ਉਹ ਸੰਤ ਨਹੀਂ ਹੋ ਸਕਦਾ ਹੈ। ਉਸ ਸਮੇਂ ਉਹਨਾਂ ਨੂੰ ਅਜਿਹੇ ਮਾਰੂ ਹਥਿਆਰ ਸਨ ਜੋ ਸਿਰਫ਼ ਅਮਰੀਕਨ ਫੌਜ ਕੋਲ ਸਨ। ਕੰਗਨਾ ਨੇ ਕਿਹਾ ਕਿ ਖਾਲਿਸਤਾਨੀਆਂ ਨੂੰ ਸਰਕਾਰ ਨੇ ਕਦੋਂ ਦਾ ਅੱਤਵਾਦੀ ਐਲਾਨਿਆਂ ਹੋਇਆ ਹੈ। ਕੰਗਨਾ ਰਣੌਤ ਨੇ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੇਸ਼ ਅਤੇ ਪੰਜਾਬ ਦੇ ਬਹੁਗਿਣਤੀ ਲੋਕ ਸੰਤ ਮੰਨਦੇ ਹਨ, ਉਹ ਇੱਕ ਅੱਤਵਾਦੀ ਹੈ, ਜੇਕਰ ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਅੱਤਵਾਦੀ ਹੈ ਤਾਂ ਮੇਰੀ ਫਿਲਮ ਆਉਣੀ ਚਾਹੀਦੀ ਹੈ। ਅਦਾਕਾਰਾ ਨੇ ਕਿਹਾ ਕਿ ਮੇਰੀ ਫਿਲਮ ਉੱਤੇ ਸਿਰਫ਼ ਕੁਝ ਲੋਕਾਂ ਨੂੰ ਇਤਰਾਜ਼ ਹੈ ਤੇ ਉਹੀ ਲੋਕ ਮੈਨੂੰ ਮਾਰਨ ਅਤੇ ਜਬਰ ਜਨਾਹ ਦੀਆਂ ਧਮਕੀਆਂ ਦੇ ਰਹੇ ਹਨ। ਕੰਗਨਾ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਸੀ ਸਿਰਫ਼ ਜਰਨੈਲ ਸਿੰਘ ਭਿੰਡਰਾਂਵਾਲਿਆਂ ਕਰਕੇ ਮੇਰੀ ਫਿਲਮ ਉੱਤੇ ਰੋਕ ਲਗਾਈ ਜਾਵੇਗਾ ਜੋ ਕਿ ਸਰਾਸਰ ਅਸੀਂ ਸੱਚ ਦਿਖਾਇਆ ਹੈ। ਮੇਰੀ ਫ਼ਿਲਮ ’ਚ ਕੋਈ ਚੀਜ਼ ਗ਼ਲਤ ਨਹੀਂ ਵਿਖਾਈ ਗਈ। ਚਾਰ ਇਤਿਹਾਸਕਾਰਾਂ ਨੇ ਪੂਰੀ ਕਹਾਣੀ ਨੂੰ ਤਸਦੀਕ ਕੀਤਾ ਹੈ। ਮੇਰੇ ਕੋਲ ਪੂਰੇ ਇਤਿਹਾਸਕ ਦਸਤਾਵੇਜ਼ ਮੌਜੂਦ ਹਨ। ਮੇਰੀ ਫ਼ਿਲਮ ਨੂੰ ਸੈਂਸਰ ਬੋਰਡ ਨੇ ਸਰਟੀਫ਼ੀਕੇਟ ਦਿੱਤਾ ਹੈ।

Advertisement
Advertisement
Advertisement
Advertisement
Scroll to Top