Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 11:42 pm

+91 90915 01313 , +91 90916 01313

punjabbanni@gmail.com
punjabbani@yahoo.com

ਬਰਨਾਲਾ ਪੁਲਸ ਨੇ ਟੈਂਕਰਾਂ ’ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਬਰਨਾਲਾ ਪੁਲਸ ਨੇ ਟੈਂਕਰਾਂ ’ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਬਰਨਾਲਾ ਪੁਲਸ ਨੇ ਟੈਂਕਰਾਂ ’ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਬਰਨਾਲਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਬਰਨਾਲਾ ਪੁਲਸ ਨੇ ਟੈਂਕਰਾਂ ’ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ.ਪੀ. (ਇੰਨਵੈਸਟੀਗੇਸ਼ਨ) ਸੰਦੀਪ ਸਿੰਘ ਮੰਡ, ਐੱਸ.ਪੀ (ਪੀਬੀਆਈ) ਗੁਰਜੋਤ ਸਿੰਘ ਕਲੇਰ, ਡੀਐੱਸਪੀ (ਡੀ) ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਮੁਹਿੰਮ ਤਹਿਤ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ਼ ਇੰਸ. ਬਲਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਮੁਖ਼ਬਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਗੋਗਾ ਸਿੰਘ ਵਾਸੀ ਦੁਆਰਿਆ ਵਾਲੀ ਨੇੜੇ ਕੋਟਕਪੁਰਾ ਤੇ ਲਖਵੀਰ ਸਿੰਘ ਵਾਸੀ ਵਘੇਹਰ ਮੁਹੱਬਤ ਜ਼ਿਲ੍ਹਾ ਬਠਿੰਡਾ ਨੂੰ ਵੈਸ਼ਨੂੰ ਢਾਬਾ ਧੌਲਾ ਦੇ ਨੇੜੇ ਟੈਂਕਰ ਨੰਬਰੀ ਪੀਬੀ-10ਐੱਚਜੈੱਡ-5964 ’ਚੋਂ ਪੈਟਰੋਲ ਕੱਢਕੇ ਪਲਾਸਟਿਕ ਦੀ ਕੈਨੀ ’ਚ ਪਾਉਂਦੇ ਸਮੇਂ ਕਾਬੂ ਕੀਤਾ। ਜਿਨ੍ਹਾਂ ਪਾਸੋਂ ਪੁਲਿਸ ਨੇ ਪਲਾਸਟਿਕ ਦੀਆਂ 2 ਕੈਨੀਆਂ ’ਚ 70 ਲੀਟਰ ਪੈਟਰੋਲ, ਲੋਹੇ ਦੀ ਰਾਡ, ਬੋਰੀ ਤੇ 2 ਪਲਾਸਟਿਕ ਦੀਆਂ ਕੈਨੀਆਂ ਬਰਾਮਦ ਕਰਦਿਆਂ ਇੰਨ੍ਹਾਂ ਖ਼ਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕੀਤਾ। ਐੱਸ.ਪੀ. ਸੰਦੀਪ ਸਿੰਘ ਮੰਡ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਗੋਗਾ ਸਿੰਘ ਤੇ ਲਖਵੀਰ ਸਿੰਘ ਤੋਂ ਪੁੱਛਗਿੱਛ ਦੇ ਆਧਾਰ ’ਤੇ ਕੇਸ ’ਚ ਸੁਖਵੀਰ ਸਿੰਘ ਉਰਫ਼ ਸੁੱਖੀ ਵਾਸੀ ਜੱਸੀ ਪਾਉ ਵਾਲੀ ਜ਼ਿਲ੍ਹਾ ਬਠਿੰਡਾ ਤੇ ਸੰਦੀਪ ਸਿੰਘ ਉਰਫ਼ ਸੀਪਾ ਵਾਸੀ ਝਾੜੀਵਾਲ ਜ਼ਿਲ੍ਹਾ ਫ਼ਰੀਦਕੋਟ ਨੂੰ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੋਗਾ ਸਿੰਘ ਤੇ ਲਖਵੀਰ ਸਿੰਘ ਤੇਲ ਟੈਂਕਰ ’ਤੇ ਡਰਾਈਵਰੀ ਕਰਦੇ ਹਨ, ਜੋ ਅੱਗੇ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਨਾਲ ਮਿਲ ਕੇ ਨੌਹਰਾ ਪਲਾਂਟ ’ਚ ਸਾਰੇ ਜਣੇ ਡੀਪੂ ’ਚ ਤੇਲ ਲੋਡ ਟੈਂਕਰਾਂ ’ਚੋਂ ਪੈਟਰੋਲ ਚੋਰੀ ਕਰਕੇ ਉਸ ’ਚ ਇੰਥਨੋਲ ਪਾ ਦਿੰਦੇ ਸਨ। ਮੁਲਜ਼ਮ ਨੌਹਰੇ ’ਚ ਲਗਾਕੇ ਕੈਂਟਰ ਨੂੰ ਲੱਗੇ ਤਾਲੇ ਦੇ ਆਲੇ-ਦੁਆਲੇ ਲੱਗੇ ਰਿਬਟਾਂ ਨੂੰ ਪੁੱਟਕੇ ਹਰੇਕ ਗੇੜੇ ਟੈਂਕਰ ’ਚੋਂ 700/800 ਲੀਟਰ ਪੈਟਰੋਲ ਕੱਢ ਕੇ ਉਸ ’ਚ ਇੰਥਨੋਲ ਮਿਲਾਉਂਦੇ ਸਨ ਤੇ ਹਰੇਕ ਗੇੜੇ ਕਰੀਬ 40/50 ਲੀਟਰ ਡੀਜ਼ਲ ਵੀ ਚੋਰੀ ਕਰਦੇ ਸਨ।ਮੁਲਜ਼ਮਾਂ ਪਾਸੋਂ ਹੁਣ ਤੱਕ ਇਕ ਟੈਂਕਰ ਨੰਬਰੀ ਪੀਬੀ-10ਐੱਚਜੈੱਡ-5964 ਡੀਜ਼ਲ ਤੇ ਪੈਟਰੋਲ ਲੋਡਿਡ, ਪਲਾਸਟਿਕ ਦੀਆਂ 2 ਕੈਨੀਆਂ ’ਚ 70 ਲੀਟਰ ਪੈਟਰੋਲ, 2 ਕੈਨੀਆਂ ’ਚ 300 ਲੀਟਰ ਇੰਥਨੋਲ, 2 ਖਾਲੀ ਕੈਨੀਆਂ, ਲੋਹੇ ਦੀ ਰਾਡ ਤੇ ਕੁੰਡੀ, ਇਕ ਬੋਰੀ ਪੱਲੜ ਤੇ 1 ਰਿਪਟ ਗੰਨ ਬਰਾਮਦ ਕੀਤੀ ਗਈ ਹੈ। ਮੁਲਜ਼ਮ ਸੁਖਵੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਮਾਮਲੇ : ਇੰਸ. ਬਲਜੀਤ ਸਿੰਘ ਇਸ ਮੌਕੇ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਸੁਖਵੀਰ ਸਿੰਘ ਉਰਫ਼ ਸੁੱਖੀ ਵਾਸੀ ਜੱਸੀ ਪਾਉ ਵਾਲੀ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਵਿਖੇ 1 ਤੇ ਥਾਣਾ ਆਰ.ਪੀ.ਐੱਫ਼ ਬਠਿੰਡਾ ਵਿਖੇ 2 ਮਾਮਲੇ ਪਹਿਲਾਂ ਤੋਂ ਦਰਜ਼ ਹਨ।

Advertisement
Advertisement
Advertisement
Advertisement
Scroll to Top