Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 04 Oct 2026 | 1:18 pm

+91 90915 01313 , +91 90916 01313

punjabbanni@gmail.com
punjabbani@yahoo.com

ਡੇਰਾ ਬਿਆਸ ਮੁਖੀ ਕੀਤਾ ਡੇਰਿਆਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਵਿੱਚ ਵੱਡਾ ਬਦਲਾਅ

ਡੇਰਾ ਬਿਆਸ ਮੁਖੀ ਕੀਤਾ ਡੇਰਿਆਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਵਿੱਚ ਵੱਡਾ ਬਦਲਾਅ

ਡੇਰਾ ਬਿਆਸ ਮੁਖੀ ਕੀਤਾ ਡੇਰਿਆਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਵਿੱਚ ਵੱਡਾ ਬਦਲਾਅ
ਬਿਆਸ : ਪੰਜਾਬ ਦੇ ਪ੍ਰਸਿੱਧ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਿਥੇ ਆਪਣਾ ਉਤਰਾਅਧਿਕਾਰੀ ਦਾ ਐਲਾਨ ਕੀਤਾ ਗਿਆ ਹੈ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਡੇਰਿਆਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਅਤੇ ਸੂਬਾ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ 3 ਜ਼ੋਨ ਬਣਾਏ ਗਏ ਹਨ।ਇਸ ਸਬੰਧੀ ਇਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਜ਼ੋਨ 1 ਵਿਚ ਪੰਜਾਬ ਦੀ ਜ਼ਿੰਮੇਵਾਰੀ ਡਾ: ਕੇ.ਡੀ. ਸਿੰਘ, ਹਿਮਾਚਲ ਪ੍ਰਦੇਸ਼-1 ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਯਪ, ਹਿਮਾਚਲ ਪ੍ਰਦੇਸ਼-2 ਦੀ ਜ਼ਿੰਮੇਵਾਰੀ ਮਨਚੰਦ ਚੌਹਾਨ, ਜੰਮੂ-ਕਸ਼ਮੀਰ ਦੇ ਵੇਦ ਰਾਜ ਅੰਗੂਰਾਣਾ, ਉੱਤਰਾਖੰਡ ਦੀ ਜ਼ਿੰਮੇਵਾਰੀ ਸਚਿਨ ਚੋਪੜਾ ਅਤੇ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾਰ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਜ਼ੋਨ 2 ਵਿੱਚ ਰਾਜਸਥਾਨ ਦੀ ਜ਼ਿੰਮੇਵਾਰੀ ਸੀਤਾ ਰਾਮ ਚੋਪੜਾ, ਮੱਧ ਪ੍ਰਦੇਸ਼ ਦੀ ਮਿਆਂਕ ਸੇਠੀ ਅਤੇ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਰਵੀ ਪਟਨਾਨੀ ਨੂੰ ਦਿੱਤੀ ਗਈ ਹੈ। ਜ਼ੋਨ 3 ਵਿੱਚ 9 ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਸ ਅਨੁਸਾਰ ਪਾਮਲ ਕਪੂਰ ਨੂੰ ਪੱਛਮੀ ਬੰਗਾਲ ਅਤੇ ਸਿੱਕਮ, ਅਜੀਤਪਾਲ ਸਿੰਘ ਗਾਬੜੀਆ ਨੂੰ ਮਹਾਰਾਸ਼ਟਰ 1, ਹਿਤੇਨ ਸੇਠੀ ਨੂੰ ਮਹਾਰਾਸ਼ਟਰ-2, ਪ੍ਰਕਾਸ਼ ਕੁਕਰੇਜਾ ਨੂੰ ਗੁਜਰਾਤ, ਰਾਜੇਸ਼ ਪਰੂਥੀ ਨੂੰ ਨੇਪਾਲ, ਰਫੀਕ ਅਹਿਮਦ ਨੂੰ ਕਰਨਾਟਕ, ਕੇਰਲ ਅਤੇ ਤਾਮਿਲਨਾਡੂ, ਆਰ. ਸ਼ੰਕਰ ਨੂੰ ਆਂਧਰਾ ਪ੍ਰਦੇਸ਼, ਲਕਸ਼ਮਣ ਟੀ ਨਾਨਵਾਨੀ ਨੂੰ ਤੇਲੰਗਾਨਾ, ਹਰੀਸ਼ ਮੁੰਜਾਲ ਬਿਹਾਰ, ਝਾਰਖੰਡ, ਸਿੱਕਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ ਹਨ।

Advertisement
Advertisement
Advertisement
Advertisement
Scroll to Top