Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 3:35 pm

+91 90915 01313 , +91 90916 01313

punjabbanni@gmail.com
punjabbani@yahoo.com

ਬੱਚਾ ਚੋਰ ਸਮਝ ਪਿੱਛੇ ਪਈ ਭੀੜ ਤੋਂ ਬਚਣ ਲਈ ਓਵਰਬ੍ਰਿਜ ਤੇ ਚੜ੍ਹੇ ਵਿਅਕਤੀ ਨੇ ਛਾਲ ਮਾਰ ਕੇ ਬੁਲਾਈ ਮੌਤ

ਬੱਚਾ ਚੋਰ ਸਮਝ ਪਿੱਛੇ ਪਈ ਭੀੜ ਤੋਂ ਬਚਣ ਲਈ ਓਵਰਬ੍ਰਿਜ ਤੇ ਚੜ੍ਹੇ ਵਿਅਕਤੀ ਨੇ ਛਾਲ ਮਾਰ ਕੇ ਬੁਲਾਈ ਮੌਤ

ਬੱਚਾ ਚੋਰ ਸਮਝ ਪਿੱਛੇ ਪਈ ਭੀੜ ਤੋਂ ਬਚਣ ਲਈ ਓਵਰਬ੍ਰਿਜ ਤੇ ਚੜ੍ਹੇ ਵਿਅਕਤੀ ਨੇ ਛਾਲ ਮਾਰ ਕੇ ਬੁਲਾਈ ਮੌਤ
ਜੌਨਪੁਰ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜੌਨਪੁਰ `ਚ ਇਕ ਵਿਅਕਤੀ ਜਿਸਨੇ ਭੀੜ ਤੋਂ ਬਚਣ ਲਈ ਬ੍ਰਿਜ `ਤੇ ਚੜ੍ਹਨ ਨੂੰ ਪਹਿਲ ਦਿੱਤੀ ਨੇ ਫੁੱਟ ਓਵਰਬ੍ਰਿਜ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਛਾਲ ਮਾਰਨ ਵਾਲੇ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਜੋਨਪੁਰ ਼ਿਜਲ੍ਹੇ ਦੇ ਲਾਈਨਬਾਜ਼ਾਰ ਥਾਣਾ ਖੇਤਰ ਦੇ ਨੇਵਾਦਾ ਪਿੰਡ ਦੇ ਨੇੜੇ ਨੌਜਵਾਨ ਨੂੰ ਸ਼ੱਕੀ ਰੂਪ ਵਿਚ ਘੁੰਮਦੇ ਵਿਖਾਈ ਦੇਣ ਤੇ ਪਿੰਡ ਵਾਸੀਆਂ ਨੇ ਉਸ ਨੂੰ ਬੱਚਾ ਚੋਰ ਸਮਝ ਕੇ ਖ਼ੂਬ ਦੌੜਾਇਆ ਤੇ ਭੀੜ ਦੀ ਮਾਰ ਦੇ ਡਰ ਤੋਂ ਉਹ ਹਾਈਵੇਅ `ਤੇ ਬਏ ਫੁੱਟ ਓਵਰਬ੍ਰਿਜ `ਤੇ ਚੜ੍ਹ ਗਿਆ। ਨੌਜਵਾਨ ਨੇ ਫੁੱਟ ਓਵਰਬ੍ਰਿਜ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ । ਪੁਲਸ ਅਨੁਸਾਰ ਬੱਚਾ ਚੋਰ ਸਮਝ ਕੇ ਇਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਦੌੜਾਇਆ ਤਾਂ ਉਹ ਵਾਰਾਣਸੀ-ਲਖਨਊ ਰਾਜਮਾਰਗ ’ਤੇ ਨੇਵਾਦਾ ਪਿੰਡ ਕੋਲ ਬਣੇ ਫੁੱਟ ਓਵਰਬ੍ਰਿਜ ’ਤੇ ਚੜ੍ਹ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਉਸ ਨੂੰ ਉਤਾਰਣ ਦੀ ਕੋਸ਼ਿਸ਼ ਕੀਤੀ। ਲੱਗਭਗ 9 ਘੰਟਿਆਂ ਦੀ ਕੋਸ਼ਿਸ਼ ਦੇ ਬਾਵਜੂਦ ਉਸ ਨੇ ਹੇਠਾਂ ਆਉਣ ਦੀ ਬਜਾਏ ਓਵਰਬ੍ਰਿਜ ਤੋਂ ਛਾਲ ਮਾਰ ਦਿੱਤੀ। ਪੁਲਸ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਟੀ ਖੇਤਰ ਦੇ ਪੁਲਸ ਅਧਿਕਾਰੀ (ਸੀ. ਓ.) ਦੇਵੇਸ਼ ਸਿੰਘ ਨੇ ਦੱਸਿਆ ਕਿ ਜੇਬ ’ਚੋਂ ਮਿਲੇ ਆਧਾਰ ਕਾਰਡ ਤੋਂ ਮ੍ਰਿਤਕ ਦੀ ਪਛਾਣ ਬਿਹਾਰ ਦੇ ਸਮਸਤੀਪੁਰ ਜ਼ਿਲੇ ਦੇ ਅਵਿਨਾਸ਼ ਕੁਮਾਰ ਦੇ ਰੂਪ ’ਚ ਹੋਈ ਹੈ।

Advertisement
Advertisement
Advertisement
Advertisement
Scroll to Top