Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 8:24 am

+91 90915 01313 , +91 90916 01313

punjabbanni@gmail.com
punjabbani@yahoo.com

ਏਅਰਪੋਰਟ ਪੁਲਸ ਨੇ ਕੀਤਾ ਦਿੱਲੀ ‘ਚ ਚੱਲ ਰਹੀ ‘ਫਰਜ਼ੀ ਵੀਜ਼ਾ ਫੈਕਟਰੀ’ ਦਾ ਪਰਦਾਫਾਸ਼

ਏਅਰਪੋਰਟ ਪੁਲਸ ਨੇ ਕੀਤਾ ਦਿੱਲੀ ‘ਚ ਚੱਲ ਰਹੀ ‘ਫਰਜ਼ੀ ਵੀਜ਼ਾ ਫੈਕਟਰੀ’ ਦਾ ਪਰਦਾਫਾਸ਼

ਏਅਰਪੋਰਟ ਪੁਲਸ ਨੇ ਕੀਤਾ ਦਿੱਲੀ ‘ਚ ਚੱਲ ਰਹੀ ‘ਫਰਜ਼ੀ ਵੀਜ਼ਾ ਫੈਕਟਰੀ’ ਦਾ ਪਰਦਾਫਾਸ਼
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪੁਲਸ ਨੇ ਦਿੱਲੀ ‘ਚ ਚੱਲ ਰਹੀ ‘ਫਰਜ਼ੀ ਵੀਜ਼ਾ ਫੈਕਟਰੀ’ ਦਾ ਪਰਦਾਫਾਸ਼ ਕੀਤਾ ਹੈ। ਜਾਅਲੀ ਪਾਸਪੋਰਟਾਂ ਦੀ ਇਸ ‘ਫੈਕਟਰੀ’ ਵਿਚ ਜਾਅਲੀ ਪਾਸਪੋਰਟਾਂ ਦੀ ਇੰਨੀ ਸਟੀਕਤਾ ਨਾਲ ਤਿਆਰੀ ਕੀਤੀ ਜਾ ਰਹੀ ਸੀ ਕਿ ਆਮ ਆਦਮੀ ਦੀ ਗੱਲ ਤਾਂ ਛੱਡੋ, ਪੁਲਸ ਲਈ ਇਨ੍ਹਾਂ ਦੀ ਸ਼ਨਾਖਤ ਕਰਨੀ ਕੋਈ ਆਸਾਨ ਗੱਲ ਨਹੀਂ ਸੀ।ਇਹ ਗਿਰੋਹ ਵੀਜ਼ਾ ਬਣਾਉਣ ਲਈ ਖਾਸ ਕਿਸਮ ਦੇ ਕਾਗਜ਼ ਦੀ ਵਰਤੋਂ ਕਰਦਾ ਸੀ। ਨਾਲ ਹੀ, ਇਹ ਲੋਕ ਆਪਣੇ ਵੀਜ਼ਿਆਂ ਵਿੱਚ ਉਹ ਸਾਰੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਸ਼ਾਮਲ ਕਰਦੇ ਸਨ, ਜੋ ਅਸਲ ਵੀਜ਼ਿਆਂ ਵਿੱਚ ਮੌਜੂਦ ਹਨ। ਆਈਜੀਆਈ ਏਅਰਪੋਰਟ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਛੇ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ। ਪੁਲਿਸ ਨੂੰ ਮੌਕੇ ਤੋਂ ਵੱਡੀ ਗਿਣਤੀ ਵਿੱਚ ਵੀਜ਼ੇ ਬਣਾਉਣ ਵਿੱਚ ਵਰਤੀ ਜਾਂਦੀ ਸਮੱਗਰੀ ਵੀ ਬਰਾਮਦ ਹੋਈ ਹੈ।ਆਈਜੀਆਈ ਏਅਰਪੋਰਟ ਪੁਲਸ ਦੀ ਡਿਪਟੀ ਕਮਿਸ਼ਨਰ ਊਸ਼ਾ ਰੰਗਨਾਨੀ ਮੁਤਾਬਕ ਫਰਜ਼ੀ ਵੀਜ਼ਾ ਬਣਾਉਣ ਵਾਲੀ ਇਹ ਫੈਕਟਰੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਚੱਲ ਰਹੀ ਸੀ। ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ ਛੇ ਏਜੰਟਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।

Advertisement
Advertisement
Advertisement
Advertisement
Scroll to Top