Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 4:45 am

+91 90915 01313 , +91 90916 01313

punjabbanni@gmail.com
punjabbani@yahoo.com

ਰੇਲਵੇ ਟਰੈਕ `ਤੇ ਮੀਂਹ ਕਾਰਨ ਡਿੱਗੇ ਪਹਾੜ ਦੇ ਮਲਬੇ ਕਾਰਨ ਮਾਲਗੱਡੀ ਦੇ ਇੰਜਣ ਦੇ ਚਾਰ ਪਹੀਏ ਪੱਟੜੀ ਤੋਂ ਹੇਠਾਂ ਉਤਰੇ

ਰੇਲਵੇ ਟਰੈਕ `ਤੇ ਮੀਂਹ ਕਾਰਨ ਡਿੱਗੇ ਪਹਾੜ ਦੇ ਮਲਬੇ ਕਾਰਨ ਮਾਲਗੱਡੀ ਦੇ ਇੰਜਣ ਦੇ ਚਾਰ ਪਹੀਏ ਪੱਟੜੀ ਤੋਂ ਹੇਠਾਂ ਉਤਰੇ

ਰੇਲਵੇ ਟਰੈਕ `ਤੇ ਮੀਂਹ ਕਾਰਨ ਡਿੱਗੇ ਪਹਾੜ ਦੇ ਮਲਬੇ ਕਾਰਨ ਮਾਲਗੱਡੀ ਦੇ ਇੰਜਣ ਦੇ ਚਾਰ ਪਹੀਏ ਪੱਟੜੀ ਤੋਂ ਹੇਠਾਂ ਉਤਰੇ
ਸੋਨਭਦਰ : ਉੱਤਰ ਪ੍ਰਦੇਸ਼ ਦੇ ਸੋਨਭਦਰ ਜਿ਼ਲ੍ਹੇ `ਚ ਰੇਲਵੇ ਟਰੈਕ `ਤੇ ਮੋਹਲੇਧਾਰ ਮੀਂਹ ਕਾਰਨ ਪਹਾੜ ਦਾ ਮਲਬਾ ਡਿੱਗ ਗਿਆ। ਜਿਸ ਤੋਂ ਬਾਅਦ ਚੁਨਾਰ ਤੋਂ ਚੋਪਨ ਜਾ ਰਹੀ ਮਾਲਗੱਡੀ ਦੇ ਇੰਜਣ ਦੇ ਚਾਰ ਪਹੀਏ ਪੱਟੜੀ ਤੋਂ ਹੇਠਾਂ ਉਤਰ ਗਏ। ਰੇਲਵੇ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਬ੍ਰਮਹ ਬਾਬਾ ਪੁਲ ਕੋਲ ਘਾਘਰ ਨਦੀ ਪੋਲ ਸੰਖਿਆ 159/21 ਕੋਲ ਰੇਲਵੇ ਟਰੈਕ `ਤੇ ਮੀਂਹ ਕਾਰਨ ਪਹਾੜ ਦਾ ਮਲਬਾ ਡਿੱਗ ਗਿਆ। ਤੜਕੇ 3 ਵਜੇ ਚੁਨਾਰ ਰੇਲਵੇ ਸਟੇਸ਼ਨ ਤੋਂ ਚੋਪਨ ਸਟੇਸ਼ਨ ਵੱਲ ਮਾਲ ਗੱਡੀ ਜਾ ਰਹੀ ਸੀ। ਰੇਲਵੇ ਟਰੈਕ `ਤੇ ਟਰਨਿੰਗ ਹੋਣ ਕਾਰਨ ਡਰਾਈਵਰ ਮਲਬੇ ਨੂੰ ਦੇਖ ਨਹੀਂ ਸਕਿਆ, ਜਿਸ ਕਾਰਨ ਮਾਲ ਗੱਡੀ ਦੇ ਇੰਜਣ ਦੇ ਚਾਰ ਪਹੀਏ ਮਲਬੇ `ਚ ਫਸ ਕੇ ਟਰੈਕ ਤੋਂ ਹੇਠਾਂ ਉਤਰ ਗਏ ਅਤੇ ਮਾਲ ਗੱਡੀ ਉੱਥੇ ਹੀ ਖੜ੍ਹੀ ਹੋ ਗਈ। ਘਟਨਾ ਤੋਂ ਬਾਅਦ ਰੇਲਵੇ ਟਰੈਕ ਰੁਕ ਗਿਆ। ਮਾਲ ਗੱਡੀ ਦੇ ਡਰਾਈਵਰ ਅਤੇ ਗਾਰਡ ਨੇ ਘਟਨਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਤੜਕੇ ਦੀ ਘਟਨਾ ਹੋਣ ਕਾਰਨ ਇਸ ਰੂਟ `ਤੇ ਆਉਣ ਵਾਲੀ ਤ੍ਰਿਵੇਣੀ ਐਕਸਪ੍ਰੈੱਸ ਨੂੰ ਚੁਨਾਰ `ਚ ਰੋਕਿਆ ਗਿਆ, ਜਦੋਂ ਕਿ ਜੰਮੂਤਵੀ ਐਕਸਪ੍ਰੈੱਸ (ਅਪ) ਨੂੰ ਗਢਵਾ ਤੋਂ ਰੂਟ ਡਾਇਵਰਟ ਕੀਤਾ ਗਿਆ। ਸੂਚਨਾ ਤੋਂ ਬਾਅਦ ਮੌਕੇ `ਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ `ਚ ਕਰਮਚਾਰੀ ਪਹੁੰਚ ਗਏ ਹਨ ਅਤੇ ਰੇਲਵੇ ਟਰੈਕ ਤੋਂ ਮਲਬਾ ਹਟਵਾਉਣ ਅਤੇ ਰੇਲ ਟਰੈਕ ਨੂੰ ਬਹਾਲ ਕਰਨ ਲਈ ਯੁੱਧ ਪੱਧਰ `ਤੇ ਕੰਮ ਸ਼ੁਰੂ ਕੀਤਾ ਗਿਆ।

Advertisement
Advertisement
Advertisement
Advertisement
Scroll to Top