Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 10:11 am

+91 90915 01313 , +91 90916 01313

punjabbanni@gmail.com
punjabbani@yahoo.com

ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਸਨਕੀ ਪਤੀ ਨੇ ਕੁਹਾੜੀ ਨਾਲ ਕੀਤਾ ਆਪਣੀ ਹੀ ਪਤਨੀ ਦਾ ਸਿਰ ਗਰਦਨ ਤੋਂ ਵੱਖ

ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਸਨਕੀ ਪਤੀ ਨੇ ਕੁਹਾੜੀ ਨਾਲ ਕੀਤਾ ਆਪਣੀ ਹੀ ਪਤਨੀ ਦਾ ਸਿਰ ਗਰਦਨ ਤੋਂ ਵੱਖ

ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਸਨਕੀ ਪਤੀ ਨੇ ਕੁਹਾੜੀ ਨਾਲ ਕੀਤਾ ਆਪਣੀ ਹੀ ਪਤਨੀ ਦਾ ਸਿਰ ਗਰਦਨ ਤੋਂ ਵੱਖ
ਛੱਤੀਸਗੜ੍ਹ : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਸਨਕੀ ਪਤੀ ਵਲੋਂ ਕੁਹਾੜੀ ਨਾਲ ਆਪਣੀ ਹੀ ਪਤਨੀ ਦਾ ਸਿਰ ਗਰਦਨ ਤੋਂ ਵੱਖ ਕਰਨ ਦਾ ਮਾਮਲਾ ਸਾਮਣੇ ਆਇਆ ਹੈ, ਜਿਸ ਕਾਰਨ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸਨਕੀ ਪਤੀ ਦਾ ਗੁੱਸਾ ਸ਼ਾਂਤ ਨਾ ਹੋਣ ਦੇ ਚਲਦਿਆਂ ਪਤੀ ਨੇ ਆਪਣੀ ਪਤਨੀ ਦੇ ਸਿਰ ‘ਤੇ ਕੁਹਾੜੀ ਨਾਲ ਕਈ ਵਾਰ ਕੀਤੇ ਅਤੇ ਇੱਕ ਹੱਥ ਦੀ ਉਂਗਲੀ ਨੂੰ ਵੀ ਕੱਟ ਕੇ ਵੱਖ ਕਰ ਦਿੱਤਾ। ਮਾਮਲਾ ਜੋ ਕਿ ਮੈਨਪਾਟ ਦੇ ਕਮਲੇਸ਼ਪੁਰ ਥਾਣਾ ਖੇਤਰ ਦੇ ਪਿੰਡ ਉਰੰਗਾ ਪੱਤਰਪਾਰਾ ਦਾ ਹੈ ਦੀ ਪੁਲਿਸ ਨੇ ਪਤੀ ਨੂੰ ਗਿਰਫ਼ਤਾਰ ਕਰ ਲਿਆ ਹੈ | ਘਟਨਾ ਦੇ ਕਾਰਨਾਂ ਸੰਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮ੍ਰਿਤਕ ਪਤਨੀ ਵਲੋਂ ਗਣੇਸ਼ ਪੰਡਾਲ ‘ਚ ਜਾਣ ਦੀ ਜ਼ਿੱਦ ਕੀਤੀ ਜਾ ਰਹੀ ਸੀ, ਜਿਸ ਤੋਂ ਪਤੀ ਨਾਰਾਜ਼ ਹੋ ਗਿਆ ਅਤੇ ਬਸ ਫਿਰ ਸਨਕੀ ਪਤੀ ਨੇ ਪਤਨੀ ਦੀ ਹੱਤਿਆ ਦੀ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਮੈਨਪਾਟ ਦੇ ਉਰੰਗਾ ਪਿੰਡ ‘ਚ ਹਾਥੀਆਂ ਦਾ ਡਰ ਬਣਿਆ ਹੋਇਆ ਹੈ। ਸ਼ਾਮ ਹੁੰਦੇ ਹੀ ਹਾਥੀ ਪਿੰਡ ਪਹੁੰਚ ਜਾਂਦੇ ਹਨ। ਹਾਥੀਆਂ ਦੇ ਡਰ ਕਾਰਨ ਲੋਕ ਪਿੰਡ ਵਿੱਚ ਬਣੇ ਪੱਕੇ ਮਕਾਨਾਂ ਦੀਆਂ ਛੱਤਾਂ ’ਤੇ ਪਨਾਹ ਲੈਂਦੇ ਹਨ। ਘਟਨਾ ਵਾਲੀ ਰਾਤ ਹਾਥੀਆਂ ਤੋਂ ਬਚਣ ਲਈ ਬਣਾਏ ਗਏ ਕੈਂਪ ਦੀ ਛੱਤ ‘ਤੇ ਪਤਨੀ ਧੁੰਨੀ ਬਾਈ ਆਪਣੀ 5 ਸਾਲਾ ਬੇਟੀ ਨਾਲ ਸੌਂ ਰਹੀ ਸੀ। ਇਸੇ ਦੌਰਾਨ ਪਤੀ ਕੁਹਾੜੀ ਲੈ ਕੇ ਆ ਗਿਆ ਅਤੇ ਹਮਲਾ ਕਰ ਦਿੱਤਾ।ਸਨਕੀ ਪਤੀ ਨੇ ਕੁਹਾੜੀ ਨਾਲ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਮੇਂ ਪਿੰਡ ਦੇ ਹੋਰ ਲੋਕ ਵੀ ਮੌਜੂਦ ਸਨ। ਘਟਨਾ ਦੀ ਸੂਚਨਾ ਮਿਲਣ ‘ਤੇ ਕਮਲੇਸ਼ਵਰਪੁਰ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਤੀ ਸ਼੍ਰੀਰਾਮ ਦੀ ਇੱਕ ਸਾਲ ਪਹਿਲਾਂ ਮਾਨਸਿਕ ਹਾਲਤ ਵਿਗੜ ਗਈ ਸੀ। ਬਾਅਦ ਵਿੱਚ ਉਹ ਆਪ ਠੀਕ ਹੋ ਗਿਆ ਸੀ , ਪਰ ਹਮੇਸ਼ਾ ਚਿੜਚਿੜਾ ਰਹਿੰਦਾ ਸੀ।ਕਤਲ ਕਰਨ ਤੋਂ ਬਾਅਦ ਦੋਸ਼ੀ ਪਤੀ ਜੰਗਲ ‘ਚ ਲੁਕ ਗਿਆ। ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਫ਼ਰਾਰ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement
Advertisement
Advertisement
Advertisement
Scroll to Top