Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 12:37 am

+91 90915 01313 , +91 90916 01313

punjabbanni@gmail.com
punjabbani@yahoo.com

ਗਿਫ਼ਟ ਦੇਖਣ ਦੇ ਬਹਾਨੇ ਚੋਰ ਦਰਾਜ਼ ਚੋਂ ਮੋਬਾਈਲ ਲੈਕੇ ਹੋਇਆ ਰਫੂਚੱਕਰ-ਪੀੜਤ ਦੁਕਾਨਦਾਰ ਵਲੋਂ ਸਖਤ ਕਾਰਵਾਈ ਦੀ ਮੰਗ

ਗਿਫ਼ਟ ਦੇਖਣ ਦੇ ਬਹਾਨੇ ਚੋਰ ਦਰਾਜ਼ ਚੋਂ ਮੋਬਾਈਲ ਲੈਕੇ ਹੋਇਆ ਰਫੂਚੱਕਰ-ਪੀੜਤ ਦੁਕਾਨਦਾਰ ਵਲੋਂ ਸਖਤ ਕਾਰਵਾਈ ਦੀ ਮੰਗ

ਗਿਫ਼ਟ ਦੇਖਣ ਦੇ ਬਹਾਨੇ ਚੋਰ ਦਰਾਜ਼ ਚੋਂ ਮੋਬਾਈਲ ਲੈਕੇ ਹੋਇਆ ਰਫੂਚੱਕਰ-ਪੀੜਤ ਦੁਕਾਨਦਾਰ ਵਲੋਂ ਸਖਤ ਕਾਰਵਾਈ ਦੀ ਮੰਗ
ਨਾਭਾ : ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਦੇ ਬੌੜਾਂ ਗੇਟ ਨਜ਼ਦੀਕ ਗਿਫਟ ਹਾਊਸ ਦੀ ਦੁਕਾਨ ਤੋਂ ਚੋਰ ਵੱਲੋਂ ਗਿਫਟ ਵੇਖਣ ਦੇ ਬਹਾਨੇ ਦਰਾਜ ਵਿੱਚ ਪਿਆ ਦੁਕਾਨਦਾਰ ਦਾ ਮੋਬਾਈਲ ਚੋਰੀ ਕਰਕੇ ਰਫ਼ੂ ਚੱਕਰ ਹੋ ਗਿਆ। ਚੋਰੀ ਦੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੁਕਾਨਦਾਰ ਵੱਲੋਂ ਮੋਬਾਈਲ ਕਿਸਤਾਂ ਤੇ ਲਿਆ ਹੋਇਆ ਸੀ ਜੋ ਉਸ ਦੀਆਂ ਕਿਸਤਾਂ ਅਜੇ ਬਾਕੀ ਸਨ।ਇਸ ਮੌਕੇ ਤੇ ਪੀੜਿਤ ਦੁਕਾਨਦਾਰ ਦੇ ਲੜਕੇ ਸਿਮਰਨ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਜੀ ਰਾਤ ਨੂੰ 8 ਵਜੇ ਦੇ ਕਰੀਬ ਦੁਕਾਨ ਤੇ ਸਨ। ਦੋ ਨੌਜਵਾਨ ਆਏ ਅਤੇ ਇੱਕ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਉਸ ਦਾ ਸਾਥੀ ਨੌਜਵਾਨ ਬਾਹਰ ਹੀ ਮੋਟਰਸਾਈਕਲ ਸਟਾਰਟ ਕਰਕੇ ਖੜ ਗਿਆ ਅਤੇ ਦੂਜਾ ਨੌਜਵਾਨ ਦੁਕਾਨ ਵਿੱਚ ਗਿਫਟ ਵੇਖਣ ਦੇ ਬਹਾਨੇ ਦਰਾਜ ਵਿੱਚ ਪਿਆ ਮੋਬਾਇਲ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਇਹ ਮੋਬਾਇਲ ਅਸੀਂ ਕਿਸਤਾਂ ਤੇ ਲਿਆ ਸੀ ਅਤੇ ਇਸ ਦੀਆਂ ਕਿਸਤਾਂ ਵੀ ਬਾਕੀ ਹਨ ਅਸੀਂ ਤਾਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਤੇ ਕਾਰਵਾਈ ਕਰਕੇ ਸਾਡਾ ਮੋਬਾਈਲ ਦਵਾਇਆ ਜਾਵੇ, ਕਿਉਂਕਿ ਮੇਰੇ ਪਿਤਾ ਜੀ ਨੂੰ ਨਾਲ ਦੀ ਨਾਲ ਪਤਾ ਲੱਗ ਗਿਆ ਸੀ। ਜਦੋਂ ਮੋਬਾਇਲ ਚੋਰੀ ਕਰਕੇ ਨੌਜਵਾਨ ਭੱਜਿਆ। ਜਦੋਂ ਤੱਕ ਅਸੀਂ ਰੌਲਾ ਪਾਇਆ ਤਾਂ ਮਾਰਕੀਟ ਵਾਲੇ ਵੀ ਪਿੱਛੇ ਭੱਜੇ ਉਹ ਮੋਟਰਸਾਈਕਲ ਭਜਾ ਕੇ ਰਫੂ ਚੱਕਰ ਹੋ ਗਏ, ਇਹ ਘਟਨਾ ਸਾਰੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਨਾਂ ਚੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Advertisement
Advertisement
Advertisement
Advertisement
Scroll to Top