Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 3:59 pm

+91 90915 01313 , +91 90916 01313

punjabbanni@gmail.com
punjabbani@yahoo.com

ਬੈਂਗਲੁਰੂ ਸਥਿਤ ਫੂਡ ਡਿਲੀਵਰੀ ਕੰਪਨੀ ਦੀ ਸਾਲਾਨਾ ਵਿੱਤੀ ਰਿਪੋਰਟ 2023-24 `ਚ ਸਾਬਕਾ ਜੂਨੀਅਰ ਮੁਲਾਜ਼ਮ `ਤੇ 33 ਕਰੋੜ ਦੇ ਘਪਲੇ ਦਾ ਲੱਗਿਆ ਦੋਸ਼

ਬੈਂਗਲੁਰੂ ਸਥਿਤ ਫੂਡ ਡਿਲੀਵਰੀ ਕੰਪਨੀ ਦੀ ਸਾਲਾਨਾ ਵਿੱਤੀ ਰਿਪੋਰਟ 2023-24 `ਚ ਸਾਬਕਾ ਜੂਨੀਅਰ ਮੁਲਾਜ਼ਮ `ਤੇ 33 ਕਰੋੜ ਦੇ ਘਪਲੇ ਦਾ ਲੱਗਿਆ ਦੋਸ਼

ਬੈਂਗਲੁਰੂ ਸਥਿਤ ਫੂਡ ਡਿਲੀਵਰੀ ਕੰਪਨੀ ਦੀ ਸਾਲਾਨਾ ਵਿੱਤੀ ਰਿਪੋਰਟ 2023-24 `ਚ ਸਾਬਕਾ ਜੂਨੀਅਰ ਮੁਲਾਜ਼ਮ `ਤੇ 33 ਕਰੋੜ ਦੇ ਘਪਲੇ ਦਾ ਲੱਗਿਆ ਦੋਸ਼
ਨਵੀਂ ਦਿੱਲੀ : ਭਾਰਤ ਦੇਸ਼ ਦੇ ਬੈਂਗਲੁਰੂ ਸਥਿਤ ਫੂਡ ਡਿਲੀਵਰੀ ਕੰਪਨੀ ਸਵੀਗੀ ਨੇ ਆਪਣੀ ਸਾਲਾਨਾ ਵਿੱਤੀ ਰਿਪੋਰਟ 2023-24 `ਚ ਦਾਅਵਾ ਕੀਤਾ ਹੈ ਕਿ ਸਾਬਕਾ ਜੂਨੀਅਰ ਕਰਮਚਾਰੀ `ਤੇ ਵਲੋਂ 33 ਕਰੋੜ ਰੁਪਏ ਦੇ ਘਪਲੇ ਕੀਤੇ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਸਵੀਗੀ ਨੇ ਮਾਮਲੇ ਦੀ ਜਾਂਚ ਲਈ ਇੱਕ ਬਾਹਰੀ ਟੀਮ ਦੀ ਤਾਇਨਾਤੀ ਵੀ ਕੀਤੀ ਹੈ। ਇਸ ਤੋਂ ਇਲਾਵਾ ਸਾਬਕਾ ਮੁਲਾਜ਼ਮ ਖਿ਼ਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ ਕੰਪਨੀ ਨੇ ਇਸ ਮਾਮਲੇ ਨਾਲ ਜੁੜੀ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।ਆਨਲਾਈਨ ਫੂਡ ਡਿਲੀਵਰੀ ਕੰਪਨੀ ਨੇ 4 ਸਤੰਬਰ ਨੂੰ ਇਕ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿਚ ਮਨੀ ਕੰਟਰੋਲ ਡਾਟ ਕਾਮ ਦੇ ਅਨੁਸਾਰ, ਇਸ ਰਿਪੋਰਟ ਵਿੱਚ ਉਸਨੇ ਦੱਸਿਆ ਸੀ ਕਿ ਉਸਦੀ ਸਹਾਇਕ ਕੰਪਨੀ ਦੇ ਇੱਕ ਜੂਨੀਅਰ ਕਰਮਚਾਰੀ ਨੇ 32.67 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਹ ਜੂਨੀਅਰ ਕਰਮਚਾਰੀ, ਜੋ ਪਿਛਲੇ ਕੁਝ ਸਾਲਾਂ ਤੋਂ ਇਸ ਘੁਟਾਲੇ ਵਿੱਚ ਸ਼ਾਮਲ ਸੀ, ਹੁਣ ਕੰਪਨੀ ਛੱਡ ਚੁੱਕਾ ਹੈ। ਕੰਪਨੀ ਨੇ 31 ਮਾਰਚ 2024 ਤੱਕ ਆਡਿਟ ਕੀਤਾ ਹੈ। ਇਸ ਸਮੇਂ ਦੌਰਾਨ ਇਹ ਪਾਇਆ ਗਿਆ ਕਿ ਲਗਭਗ 33 ਕਰੋੜ ਰੁਪਏ ਦਾ ਵਾਧੂ ਖਰਚਾ ਹੋਇਆ ਹੈ। ਇਸ ਖਰਚ ਦਾ ਕੰਪਨੀ ਦੇ ਹੋਰ ਖਰਚਿਆਂ ਨਾਲ ਕੋਈ ਸਬੰਧ ਨਹੀਂ ਹੈ। ਇੰਨਾ ਹੀ ਨਹੀਂ ਇਸ ਦਾ ਕੋਈ ਰਿਕਾਰਡ ਵੀ ਉਪਲਬਧ ਨਹੀਂ ਹੈ।ਦੱਸਣਯੋਗ ਹੈ ਕਿ ਸਵੀਗੀ ਨੇ ਆਈਪੀਓ ਲਈ ਆਪਣਾ ਡਰਾਫਟ ਪੇਪਰ ਜਮ੍ਹਾ ਕਰ ਦਿੱਤਾ ਹੈ। ਕੰਪਨੀ ਆਈਪੀਓ ਰਾਹੀਂ ਵੱਡੀ ਰਕਮ ਜੁਟਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਨਵੇਂ ਇਸ਼ੂ ਰਾਹੀਂ 3,750 ਕਰੋੜ ਰੁਪਏ ਅਤੇ ਵਿਕਰੀ ਲਈ ਪੇਸ਼ਕਸ਼ ਰਾਹੀਂ 6,664 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਸਵਿਗੀ ਨੇ ਪਿਛਲੇ ਵਿੱਤੀ ਸਾਲ `ਚ 11,247 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਕੰਪਨੀ ਦਾ ਘਾਟਾ ਵੀ ਪਿਛਲੇ ਸਾਲ ਨਾਲੋਂ 44 ਫੀਸਦੀ ਘਟ ਕੇ 2,350 ਕਰੋੜ ਰੁਪਏ ਰਹਿ ਗਿਆ ਹੈ।

Advertisement
Advertisement
Advertisement
Advertisement
Scroll to Top