Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 2:41 am

+91 90915 01313 , +91 90916 01313

punjabbanni@gmail.com
punjabbani@yahoo.com

ਭਾਸ਼ਾ ਵਿਭਾਗ ਪੰਜਾਬ ਵੱਲੋਂ ਡੋਗਰੀ ਪੰਜਾਬੀ ਕੋਸ਼ ਲੋਕ ਅਰਪਨ

ਭਾਸ਼ਾ ਵਿਭਾਗ ਪੰਜਾਬ ਵੱਲੋਂ ਡੋਗਰੀ ਪੰਜਾਬੀ ਕੋਸ਼ ਲੋਕ ਅਰਪਨ

ਭਾਸ਼ਾ ਵਿਭਾਗ ਪੰਜਾਬ ਵੱਲੋਂ ਡੋਗਰੀ ਪੰਜਾਬੀ ਕੋਸ਼ ਲੋਕ ਅਰਪਨ
ਡੋਗਰੀ ਪੰਜਾਬੀ ਕੋਸ਼ ਦੀ 28 ਸਾਲ ਬਾਅਦ ਸੁਣੀ ਗਈ
ਪਟਿਆਲਾ 9 ਸਤੰਬਰ : ਭਾਸ਼ਾ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਨਵੇਂ ਉਪਰਾਲਿਆਂ ਤਹਿਤ ਵਿਭਾਗ ਦੇ ਨਵ ਨਿਯੁਕਤ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਵੱਲੋਂ ਵਿਭਾਗ ਦੀ ਨਵੀਂ ਕ੍ਰਿਤ ਡੋਗਰੀ ਪੰਜਾਬੀ ਕੋਸ਼ ਉੱਘੀ ਵਿਦਵਾਨ ਸ਼੍ਰੀਮਤੀ ਚੰਦਨ ਨੇਗੀ ਦੇ ਜਲੰਧਰ ਵਿਖੇ ਨਿਵਾਸ ਅਸਥਾਨ ’ਤੇ ਪਹੁੰਚ ਕੇ ਲੋਕ ਅਰਪਨ ਕੀਤਾ। ਉਹਨਾਂ ਇਸ ਦੀ ਪਹਿਲੀ ਕਾਪੀ ਸ਼੍ਰੀਮਤੀ ਨੇਗੀ ਨੂੰ ਭੇਂਟ ਕੀਤੀ ਅਤੇ ਉਹਨਾਂ ਦੀ ਇਸ ਮਿਹਨਤ ਭਰੇ ਕਾਰਜ ਲਈ ਪ੍ਰਸੰਸਾ ਕੀਤੀ ਤੇ ਇਸ ਦੀ ਤਿਆਰੀ ਵਿੱਚ ਹੋਈ ਅਸਾਧਾਰਨ ਦੇਰੀ ਲਈ ਖਿਮਾ ਜਾਚਨਾ ਕੀਤੀ। ਦੱਸਣਯੋਗ ਹੈ ਕਿ ਸੰਨ 2003 ਵਿੱਚ ਡੋਗਰੀ ਨੂੰ ਭਾਰਤ ਦੀਆਂ ਕੌਮੀ ਭਾਸ਼ਾਵਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਤੋਂ ਪਹਿਲਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੀਮਤੀ ਚੰਦਨ ਨੇਗੀ ਤੋਂ ਡੋਗਰੀ ਪੰਜਾਬੀ ਸ਼ਬਦ ਕੋਸ਼ ਤਿਆਰ ਕਰਵਾਇਆ ਗਿਆ ਸੀ। ਪਰੰਤੂ ਇਸ ਸ਼ਬਦਕੋਸ਼ ਦਾ ਖਰੜਾ ਪਿਛਲੇ 28 ਸਾਲ ਤੋਂ ਆਪਣੀ ਛਪਾਈ ਦੀ ਉਡੀਕ ਕਰ ਰਿਹਾ ਸੀ । ਹਾਲ ਹੀ ਵਿੱਚ ਇਹ ਸ਼ਬਦਕੋਸ਼ ਪ੍ਰਕਾਸ਼ਿਤ ਹੋਇਆ ਹੈ ।
ਇਸ ਖੁਸ਼ੀ ਭਰੇ ਮੌਕੇ ’ਤੇ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਬੋਲੀਆਂ ਦੇ ਵਿਕਾਸ ਲਈ ਇਹਨਾਂ ਦੇ ਆਪਣੀ ਗੁਆਂਢ ਦੀਆਂ ਬੋਲੀਆਂ ਨਾਲ ਸਾਂਝ ਸਹਿਯੋਗ ਬਹੁਤ ਮਹੱਤਵਪੂਰਨ ਹੁੰਦਾ ਹੈ। ਪੰਜਾਬੀ ਅਤੇ ਡੋਗਰੀ ਦੀਆਂ ਜਿੱਥੇ ਆਪੋ ਆਪਣੀਆਂ ਵਿਸ਼ੇਸ਼ਤਾਈਆਂ ਹਨ ਉਥੇ ਦੋਹਾਂ ਵਿੱਚ ਬਹੁਤ ਮਹੱਤਵਪੂਰਨ ਸਾਂਝਾ ਹਨ। ਦੋਵਾਂ ਦੀ ਬਹੁਤ ਸਾਰੀ ਸ਼ਬਦਾਵਲੀ ਅਤੇ ਵਿਆਕਰਣ ਮਿਲਦੀ ਹੈ। ਇਸ ਕੋਸ਼ ਵਿੱਚ ਉਹ ਸ਼ਬਦ ਹੀ ਸ਼ਾਮਿਲ ਕੀਤੇ ਗਏ ਹਨ ਜੋ ਠੇਠ ਡੋਗਰੀ ਦੇ ਅਤੇ ਦੋਨਾਂ ਭਾਸ਼ਾਵਾਂ ਵਿੱਚ ਵੱਖਰੇ ਵੱਖਰੇ ਹਨ। ਕਦੀ ਪੰਜਾਬੀ ਦੀ ਹੀ ਉਪਭਾਖਾ ਮੰਨੀ ਜਾਂਦੀ ਡੋਗਰੀ ਹੁਣ ਸੁਤੰਤਰ ਭਾਸ਼ਾ ਦਾ ਦਰਜਾ ਹਾਸਲ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਕੋਸ਼ ਨੂੰ ਅਗਲੇ ਕੁਝ ਦਿਨਾਂ ਅੰਦਰ ਵਿਭਾਗ ਦੀ ਵੈਬਸਾਈਟ ’ਤੇ ਇੰਟਰਨੈਟ ਰਾਹੀਂ ਵੀ ਉਪਲਬਧ ਕਰਾ ਦਿੱਤਾ ਜਾਵੇਗਾ । ਵਿਸ਼ੇਸ਼ ਗੱਲ ਇਹ ਹੈ ਕਿ ਭਾਸ਼ਾ ਵਿਭਾਗ, ਪੰਜਾਬ ਨੇ ਪੰਜਾਬੀ ਕੋਸ਼ਕਾਰੀ ਦਾ ਮੁੱਢਲਾ ਤੇ ਬੁਨਿਆਦੀ ਕਾਰਜ ਕੀਤਾ ਹੈ। ਵਿਭਾਗ ਨੇ ਪੰਜਾਬੀ ਕੋਸ਼ ਤਿਆਰ ਕਰਨ ਦਾ ਮਹੱਤਵਪੂਰਣ ਕਾਰਜ ਕੀਤਾ। ਵਿਭਾਗ ਵੱਲੋਂ ਪਹਿਲਾਂ ਛਪੇ ਕੋਸ਼ਾਂ ਦੀ ਸੋਧ-ਸੁਧਾਈ ਕਰਨ ਦੇ ਨਾਲ-ਨਾਲ ਨਵੇਂ ਕੋਸ਼ਾਂ ਦੀ ਸਿਰਜਣਾ ਦਾ ਕਾਰਜ ਵੀ ਚੱਲਦਾ ਰਹਿੰਦਾ ਹੈ। ਡੋਗਰੀ ਦਾ ਪੰਜਾਬੀ ਨਾਲ ਗਹਿਰਾ ਸਬੰਧ ਹੋਣ ਕਰਕੇ ਡੋਗਰੀ-ਪੰਜਾਬੀ ਕੋਸ਼ ਦੀ ਬਹੁਤ ਲੋੜ ਮਹਿਸੂਸ ਹੋ ਰਹੀ ਸੀ। ਇਹ ਕੋਸ਼ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਵੇਗਾ। ਉਪ-ਭਾਸ਼ਾਈ ਖੋਜਾਰਥੀਆਂ ਅਤੇ ਅਨੁਵਾਦਕਾਂ ਲਈ ਵੀ ਇਹ ਕੋਸ਼ ਸਹਾਈ ਸਿੱਧ ਹੋਵੇਗਾ। ਡੋਗਰੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ। ਇਸ ਲਈ ਇਸਦਾ ਕ੍ਰਮ ਦੇਵਨਾਗਰੀ ਲਿਪੀ ਵਾਲਾ ਰੱਖਿਆ ਗਿਆ ਹੈ। ਇਸ ਦੀ ਤਰਤੀਬ ਵਿੱਚ ਪਹਿਲਾਂ ਡੋਗਰੀ ਸ਼ਬਦ ਦੇਵਨਾਗਰੀ ਰੂਪ ਵਿੱਚ, ਫਿਰ ਪੰਜਾਬੀ ਉਚਾਰਣ ਗੁਰਮੁਖੀ ਲਿਪੀ ਵਿੱਚ, ਫਿਰ ਵਿਆਕਰਣ ਅਤੇ ਅਰਥ ਦਿੱਤੇ ਗਏ ਹਨ । ਇਸ ਮੌਕੇ ਸ੍ਰੀਮਤੀ ਚੰਦਨ ਨੇਗੀ ਦੇ ਪਰਿਵਾਰ ਤੋਂ ਡਾ. ਉਪਿੰਦਰ ਸਿੰਘ ਘਈ, ਡਾ. ਅਰਵਿੰਦਰ ਕੌਰ ਘਈ, ਡਾ. ਹਰਮਨਪ੍ਰੀਤ ਭੂਟਾਨੀ, ਡਾ. ਸੰਗਲੀ ਘਈ ਮੌਜੂਦ ਸਨ। ਭਾਸ਼ਾ ਵਿਭਾਗ ਵੱਲੋਂ ਸ਼ਬਦ ਕੋਸ਼ ਵਿੰਗ ਦੇ ਇੰਚਾਰਜ ਅਤੇ ਸਹਾਇਕ ਡਾਇਰੈਕਟਰ ਸ਼੍ਰੀ ਆਲੋਕ ਚਾਵਲਾ, ਖੋਜ ਅਫ਼ਸਰ ਡਾ. ਸਤਪਾਲ ਸਿੰਘ ਚਹਿਲ, ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀਮਤੀ ਨਵਨੀਤ ਰਾਏ, ਇੰਸਟਰਕਟਰ ਰਜਵੰਤ ਕੌਰ ਅਤੇ ਗਗਨਦੀਪ ਸਿੰਘ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top