Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 12:37 am

+91 90915 01313 , +91 90916 01313

punjabbanni@gmail.com
punjabbani@yahoo.com

ਪੈਦਲ ਜਾ ਰਹੇ ਨੌਜਵਾਨ ਨੂੰ ਐਕਟੀਵਾ ਸਵਾਰ ਬਦਮਾਸ਼ਾਂ ਨੇ ਦਾਤ ਦੇ ਜੋਰ ਤੇ ਲੁੱਟਿਆ

ਪੈਦਲ ਜਾ ਰਹੇ ਨੌਜਵਾਨ ਨੂੰ ਐਕਟੀਵਾ ਸਵਾਰ ਬਦਮਾਸ਼ਾਂ ਨੇ ਦਾਤ ਦੇ ਜੋਰ ਤੇ ਲੁੱਟਿਆ

ਪੈਦਲ ਜਾ ਰਹੇ ਨੌਜਵਾਨ ਨੂੰ ਐਕਟੀਵਾ ਸਵਾਰ ਬਦਮਾਸ਼ਾਂ ਨੇ ਦਾਤ ਦੇ ਜੋਰ ਤੇ ਲੁੱਟਿਆ
ਲੁਧਿਆਣਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਪੈਦਲ ਜਾ ਰਹੇ ਨੌਜਵਾਨ ਨਾਲ ਐਕਟੀਵਾ ਸਵਾਰ ਬਦਮਾਸ਼ਾਂ ਨੇ ਦਾਤ ਦੇ ਜੋਰ ਤੇ ਲੁੱਟ ਦੀ ਵਾਰਦਾਤ ਅੰਜਾਮ ਦਿੱਤੀ। ਥਾਣਾ ਫੋਕਲ ਪੁਆਇੰਟ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਹੋਏ ਸ਼ਿਵ ਕਲੋਨੀ ਢੰਡਾਰੀ ਖੁਰਦ ਵਾਸੀ ਓਮ ਪ੍ਰਕਾਸ਼ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਪੜਤਾਲ ਦੌਰਾਨ ਬਦਮਾਸ਼ਾਂ ਦੀ ਸ਼ਨਾਖਤ ਅਤੁਲ ਅਤੇ ਰਾਹੁਲ ਦੇ ਰੂਪ ਵਿੱਚ ਕੀਤੀ ਹੈ। ਓਮ ਪ੍ਰਕਾਸ਼ ਕੁਮਾਰ ਮੁਤਾਬਕ ਉਹ ਆਪਣੇ ਕਮਰੇ ਤੋਂ ਪੈਦਲ ਹੀ ਕੰਮ ਤੇ ਜਾਣ ਲਈ ਘਰੋਂ ਨਿਕਲਿਆ। ਜਦੋਂ ਉਹ ਫੋਕਲ ਪੁਆਇੰਟ ਫੇਜ ਛੇ ਵਿੱਚ ਮੈਟਰੋ ਟਾਇਰ ਫੈਕਟਰੀ ਕੋਲੋਂ ਲੰਘ ਰਿਹਾ ਸੀ ਤਾਂ ਪਿੱਛੋਂ ਐਕਟਿਵਾ ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਸਨੂੰ ਰਾਹ ਵਿੱਚ ਘੇਰ ਲਿਆ। ਸ਼ਿਕਾਇਤ ਕਰਤਾ ਨੂੰ ਘੇਰ ਕੇ ਐਕਟਿਵਾ ਸਵਾਰਾਂ ਨੇ ਉਸ ਨੂੰ ਦਾਤ ਦੇ ਜੋਰ ਤੇ ਧਮਕਾਇਆ ਅਤੇ ਉਸਦੀ ਜੇਬ ਵਿੱਚੋਂ ਉਸ ਦਾ ਮੋਬਾਇਲ ਅਤੇ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪਰਸ ਵਿੱਚ ਉਸ ਦੀ ਕਰੀਬ 5 ਹਜਾਰ ਰੁਪਏ ਨਗਦੀ ਆਧਾਰ ਕਾਰਡ ਅਤੇ ਹੋਰ ਜਰੂਰੀ ਦਸਤਾਵੇਜ ਮੌਜੂਦ ਸਨ, ਜੋ ਬਦਮਾਸ਼ ਆਪਣੇ ਨਾਲ ਲੈ ਗਏ ਹਨ। ਇਸ ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਅਧਿਕਾਰੀ ਸਵਰਨ ਸਿੰਘ ਮੁਤਾਬਕ ਵਾਰਦਾਤ ਕਰਕੇ ਫਰਾਰ ਹੋ ਰਹੇ ਮੁਲਜਮਾਂ ਦੀ ਐਕਟੀਵਾ ਦਾ ਨੰਬਰ ਪਤਾ ਲੱਗ ਚੁੱਕਾ ਹੈ। ਪੜਤਾਲ ਦੌਰਾਨ ਮੁਲਜਮਾਂ ਦੀ ਸ਼ਨਾਖਤ ਅਤੁਲ ਅਤੇ ਰਾਹੁਲ ਕੁਮਾਰ ਦੇ ਰੂਪ ਵਿੱਚ ਹੋਈ ਹੈ ਅਤੇ ਜਲਦੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Scroll to Top