Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 10:31 am

+91 90915 01313 , +91 90916 01313

punjabbanni@gmail.com
punjabbani@yahoo.com

ਪਰਾਲੀ ਨੂੰ ਅੱਗ ਨਾ ਲਾਈਏ, ਖੇਤਾਂ ਦੀ ਉਪਜ ਵਧਾਈਏ

ਪਰਾਲੀ ਨੂੰ ਅੱਗ ਨਾ ਲਾਈਏ, ਖੇਤਾਂ ਦੀ ਉਪਜ ਵਧਾਈਏ

ਪਰਾਲੀ ਨੂੰ ਅੱਗ ਨਾ ਲਾਈਏ, ਖੇਤਾਂ ਦੀ ਉਪਜ ਵਧਾਈਏ
– ਪਿੰਡ ਹਿਰਦਾਪੁਰ ਦੇ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਨੇ ਬਿਨਾਂ ਅੱਗ ਲਗਾਏ ਕੀਤਾ ਪਰਾਲੀ ਦਾ ਨਿਪਟਾਰਾ, ਹੋਰਨਾਂ ਕਿਸਾਨਾਂ ਲਈ ਬਣਿਆ ਰਾਹ ਦਸੇਰਾ
– ਚਾਰ ਏਕੜ ਜ਼ਮੀਨ ‘ਚ ਸੱਤ ਸਾਲਾਂ ਤੋਂ ਬਿਨ੍ਹਾਂ ਅੱਗ ਲਗਾਏ ਕਰ ਰਿਹਾ ਪਰਾਲੀ ਦਾ ਨਿਪਟਾਰਾ: ਅਮਰਜੀਤ ਸਿੰਘ
-ਕਿਹਾ, ਪਰਾਲੀ ਨੂੰ ਖੇਤਾਂ ‘ਚ ਮਿਲਾਉਣ ਨਾਲ ਗੁੱਲੀ ਡੰਡੇ ਦੀ ਸਮੱਸਿਆ ਖਤਮ ਹੋਈ
-ਅੱਗ ਨਾ ਲਗਾਉਣ ਨਾਲ ਖੇਤ ਦੀ ਉਪਜਾਊ ਸ਼ਕਤੀ ‘ਚ ਹੋਇਆ ਵਾਧਾ, ਝਾੜ ‘ਚ ਪ੍ਰਤੀ ਇੱਕ ਬਿੱਘਾ ਇੱਕ ਕੁਇੰਟਲ ਦਾ ਹੋਇਆ ਵਾਧਾ
ਪਟਿਆਲਾ : ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਕਿਸਾਨ ਪੂਰੀ ਤਰ੍ਹਾਂ ਸੁਚੇਤ ਹੋ ਗਏ ਹਨ, ਜਿਸ ਦੀ ਮਿਸਾਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਹਿਰਦਾਪੁਰ ਦਾ ਨੌਜਵਾਨ ਕਿਸਾਨ ਅਮਰਜੀਤ ਸਿੰਘ ਹੈ, ਜੋ ਆਪਣੀ ਚਾਰ ਏਕੜ ਜ਼ਮੀਨ ਵਿੱਚ ਬਿਨ੍ਹਾਂ ਅੱਗ ਲਗਾਏ ਪਰਾਲੀ ਦਾ ਨਿਪਟਾਰਾ ਹੈਪੀ ਸੀਡਰ ਨਾਲ ਪਰਾਲੀ ਨੂੰ ਖੇਤਾਂ ‘ਚ ਹੀ ਮਿਲਾਕੇ ਕਰਦਾ ਆ ਰਿਹਾ ਹੈ।
ਆਪਣਾ ਖੇਤੀ ਤਜਰਬਾ ਸਾਂਝਾ ਕਰਦਿਆਂ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਨੇ ਕਿਹਾ ਕਿ ਉਸਨੇ ਆਪਣੀ ਚਾਰ ਏਕੜ ਜ਼ਮੀਨ ‘ਚ ਪਿਛਲੇ ਸੱਤ ਸਾਲਾਂ ਦੌਰਾਨ ਕਦੇ ਅੱਗ ਨਹੀਂ ਲਗਾਈ ਸਗੋਂ ਹੈਪੀ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਉਂਦਾ ਆ ਰਿਹਾ ਹੈ । 25 ਸਾਲਾਂ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਖੇਤ ਵਿੱਚ ਗੁੱਲੀ ਡੰਡੇ ਦੀ ਬਹੁਤ ਸਮੱਸਿਆ ਸੀ ਖੇਤਾਂ ਵਿੱਚ ਕਣਕ ਤੋਂ ਪਹਿਲਾਂ ਗੁੱਲੀ ਡੰਡਾ ਹੋ ਜਾਂਦਾ ਸੀ ਅਤੇ ਕਣਕ ਦਾ ਝਾੜ ਵੀ ਪ੍ਰਤੀ ਬਿੱਘਾ ਸਾਢੇ ਤਿੰਨ ਕੁਇੰਟਲ ਹੁੰਦਾ ਸੀ। ਪਰ ਜਦੋਂ ਤੋਂ ਪਰਾਲੀ ਦਾ ਨਿਪਟਾਰਾ ਖੇਤਾਂ ਵਿੱਚ ਹੀ ਕਰਨਾ ਸ਼ੁਰੂ ਕੀਤਾ ਹੈ ਤਾਂ ਹੋਲੀ ਹੋਲੀ ਖੇਤ ਵਿੱਚੋਂ ਗੁੱਲੀ ਡੰਡੇ ਦੀ ਸਮੱਸਿਆ ਬਿਲਕੁਲ ਖਤਮ ਹੋ ਗਈ ਹੈ ਅਤੇ ਹੁਣ ਤਾਂ ਗੁੱਲੀ ਡੰਡੇ ਦੀ ਸਪਰੇਅ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈ ਅਤੇ ਝਾੜ ਵਿੱਚ ਵੀ ਪ੍ਰਤੀ ਬਿੱਘਾ ਇੱਕ ਕੁਇੰਟਲ ਦਾ ਵਾਧਾ ਹੋ ਗਿਆ ਹੈ । ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਅੱਗ ਨਾ ਲਗਾਉਣ ਨਾਲ ਜਿਥੇ ਖਾਦਾਂ ਦੀ ਵਰਤੋਂ ‘ਚ ਕਮੀ ਆਈ ਹੈ, ਉਥੇ ਹੀ ਖੇਤਾਂ ‘ਚ ਪਾਣੀ ਨਹੀਂ ਖੜਦਾ ਤੇ ਕਣਕ ਦੀ ਫ਼ਸਲ ਦੇ ਗਿਰਨ ਦੀ ਸਮੱਸਿਆ ਵੀ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਉਹ ਹੁਣ ਖੇਤਾਂ ਵਿੱਚ ਕਿਆਰਾ ਵੀ ਨਹੀਂ ਪਾਉਂਦੇ ਜਿਸ ਸਦਕਾ ਤੂੜੀ ਵੀ ਵੱਧ ਨਿਕਲਦੀ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਦਾ ਨਿਪਟਾਰਾ ਖੇਤਾਂ ਵਿੱਚ ਹੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਨਾ ਸਿਰਫ਼ ਅਸੀਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਾਂ ਸਗੋਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਰਹਿਣ ਲਈ ਸੁਰੱਖਿਅਤ ਵਾਤਾਵਰਣ ਦੇਣ ‘ਚ ਯੋਗਦਾਨ ਪਾਵਾਂਗੇ । ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮ ਪਰੇ ਨੇ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨੌਜਵਾਨ ਕਿਸਾਨ ਹੋਰਨਾ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ ।

Advertisement
Advertisement
Advertisement
Advertisement
Scroll to Top