Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:23 pm

+91 90915 01313 , +91 90916 01313

punjabbanni@gmail.com
punjabbani@yahoo.com

ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਤਿੰਨ ਭੈਣਾਂ ਦੀ ਹੋਈ ਮੌਤ

ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਤਿੰਨ ਭੈਣਾਂ ਦੀ ਹੋਈ ਮੌਤ

ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਤਿੰਨ ਭੈਣਾਂ ਦੀ ਹੋਈ ਮੌਤ
ਉੜੀਸਾ : ਭਾਰਤ ਦੇਸ਼ ਦੇ ਸੂਬੇ ਉੜੀਸਾ `ਚ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਤਿੰਨ ਭੈਣਾਂ ਦੀ ਮੌਤ ਹੋ ਗਈ ਹੈ, ਜਦਕਿ ਪਿਤਾ ਹਸਪਤਾਲ `ਚ ਦਾਖਲ ਹੈ। ਇਹ ਘਟਨਾ ਸੂਬੇ ਦੇ ਬੋਧ ਜ਼ਿਲ੍ਹੇ ਦੀ ਤਿਕਰਪਾੜਾ ਪੰਚਾਇਤ ਦੇ ਪਿੰਡ ਚਰਿਆਪੱਲੀ ਦੀ ਹੈ। ਤਿੰਨੇ ਭੈਣਾਂ ਆਪਣੇ ਪਿਤਾ ਨਾਲ ਇੱਕੋ ਕਮਰੇ ਵਿੱਚ ਸੌਂ ਰਹੀਆਂ ਸਨ ਜਦੋਂ ਕਾਲ ਨੇ ਅੰਦਰ ਆ ਕੇ ਉਨ੍ਹਾਂ ਨੂੰ ਇੱਕ-ਇੱਕ ਕਰਕੇ ਡੱਸਿਆ । ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਬੱਚੀਆਂ ਦੇ ਨਾਂ ਤਿੰਨ ਸਾਲ ਦੀ ਸੁਰਭੀ, 12 ਸਾਲ ਦੀ ਸੁਭਰੇਕਸ਼ਾ ਅਤੇ 13 ਸਾਲ ਦੀ ਸੁਧੀਰੇਖਾ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਸ਼ੈਲੇਂਦਰ ਕੁਮਾਰ ਮਲਿਕ ਹੈ। ਇਹ ਸਾਰੇ ਇੱਕੋ ਕਮਰੇ ਵਿੱਚ ਸੌਂ ਰਹੇ ਸਨ। ਫਿਰ ਸੱਪ ਨੇ ਇਕ-ਇਕ ਕਰਕੇ ਚਾਰਾਂ ਨੂੰ ਡੰਗ ਮਾਰ ਦਿੱਤਾ।ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਵਾਲੇ ਚਾਰਾਂ ਨੂੰ ਸਥਾਨਕ ਡਾਕਟਰ ਕੋਲ ਲੈ ਗਏ। ਪਰ, ਉਥੇ ਸਥਿਤੀ ਵਿਗੜ ਗਈ। ਫਿਰ ਚਾਰਾਂ ਨੂੰ ਬੋਧ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ । ਛੋਟੀ ਬੇਟੀ ਸੁਰਭੀ ਦੀ ਹਸਪਤਾਲ `ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਫਿਰ ਇਕ ਤੋਂ ਬਾਅਦ ਇਕ ਦੋਵੇਂ ਭੈਣਾਂ ਦੀ ਵੀ ਮੌਤ ਹੋ ਗਈ। ਹਾਲਤ ਨਾਜ਼ੁਕ ਹੋਣ ਕਾਰਨ ਬੱਚੀ ਦੇ ਪਿਤਾ ਨੂੰ ਬੁਰਲਾ ਹਸਪਤਾਲ ਭੇਜ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਰਾਤ ਦਾ ਖਾਣਾ ਖਾਣ ਤੋਂ ਬਾਅਦ ਇਹ ਚਾਰੇ ਕਮਰੇ `ਚ ਸੌਣ ਲਈ ਚਲੇ ਗਏ। ਉਥੇ ਰਾਤ ਕਰੀਬ 1 ਵਜੇ ਇਕ ਜ਼ਹਿਰੀਲੇ ਸੱਪ ਨੇ ਇਕ-ਇਕ ਕਰਕੇ ਚਾਰਾਂ ਨੂੰ ਡੰਗ ਲਿਆ। ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਕਾਫੀ ਦੇਰ ਨਾਲ ਮਿਲੀ।ਫਿਰ ਉਹ ਚਾਰਾਂ ਨੂੰ ਇਲਾਜ ਲਈ ਸਥਾਨਕ ਡਾਕਟਰ ਕੋਲ ਲੈ ਗਏ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਚਾਰਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਦੋਵੇਂ ਵੱਡੀਆਂ ਭੈਣਾਂ ਸੁਭਰੇਖਾ ਅਤੇ ਸੁਧੀਰੇਖਾ ਇੱਕ ਰਿਹਾਇਸ਼ੀ ਸਕੂਲ ਵਿੱਚ ਪੜ੍ਹਦੀਆਂ ਸਨ।

Advertisement
Advertisement
Advertisement
Advertisement
Scroll to Top