Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 1:00 am

+91 90915 01313 , +91 90916 01313

punjabbanni@gmail.com
punjabbani@yahoo.com

ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਪੰਜਾਬ ਅਤੇ ਹਰਿਆਣਾ ਸਟੇਟ ਵਿੱਚ ਕੋਰੀਅਰ ਕੰਪਨੀਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, ਗਿਰੋਹ ਦੇ ਸਰਗਨਾ ਸਮੇਤ 03 ਦੋਸੀ ਕਾਬੂ

ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਪੰਜਾਬ ਅਤੇ ਹਰਿਆਣਾ ਸਟੇਟ ਵਿੱਚ ਕੋਰੀਅਰ ਕੰਪਨੀਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, ਗਿਰੋਹ ਦੇ ਸਰਗਨਾ ਸਮੇਤ 03 ਦੋਸੀ ਕਾਬੂ

ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਪੰਜਾਬ ਅਤੇ ਹਰਿਆਣਾ ਸਟੇਟ ਵਿੱਚ ਕੋਰੀਅਰ ਕੰਪਨੀਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, ਗਿਰੋਹ ਦੇ ਸਰਗਨਾ ਸਮੇਤ 03 ਦੋਸੀ ਕਾਬੂ
ਪਲਸਰ ਮੋਟਰਸਾਇਕਲ, ਚੋਰੀ ਕਰਨ ਵਾਲੇ ਔਜਾਰ ਅਤੇ 01 ਲੱਖ ਰੁਪਏ ਬ੍ਰਾਮਦ
ਸੰਗਰੂਰ : ਸ੍ਰੀ ਸਰਤਾਜ ਸਿੰਘ ਚਾਹਲ IPS, ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰੰਮ ਤਹਿਤ ਕਾਰਵਾਈ ਕਰਦੇ ਹੋਏ ਉਸ ਸਮੇਂ ਸਫਲਤਾ ਮਿਲੀ ਜਦੋਂ ਪੰਜਾਬ ਅਤੇ ਹਰਿਆਣਾ ਸਟੇਟ ਵਿੱਚ ਕੋਰੀਅਰ ਕੰਪਨੀਆਂ ਦੇ ਸਟੋਰਾਂ ਪਰ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਕੇ ਗਿਰੋਹ ਦੇ ਸਰਗਨੇ ਸਮੇਤ 03 ਦੋਸੀਆਂ ਨੂੰ ਕਾਬੂ ਕਰਕੇ ਚੋਰੀ ਕਰਨ ਸਮੇਂ ਵਰਤਿਆ ਪਲਸਰ ਮੋਟਰਸਾਇਕਲ, ਸਟਰ ਤੋੜਨ ਵਾਲੇ ਔਜਾਰ ਅਤੇ ਚੋਰੀਸ਼ੁਦਾ 01 ਲੱਖ ਰੁਪਏ ਬ੍ਰਾਮਦ ਕਰਵਾਏ ਗਏ । ਸ੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਜਿਲਾ ਸੰਗਰੂਰ, ਪਟਿਆਲਾ, ਮਲੇਰਕੋਟਲਾ, ਰੂਪਨਗਰ, ਹੁਸਿਆਰਪੁਰ ਅਤੇ ਹਰਿਆਣਾ ਸਟੇਟ ਦੇ ਅੰਬਾਲਾ ਤੇ ਯਮੁਨਾਨਗਰ ਵਿੱਚ ਕੋਰੀਅਰ ਕੰਪਨੀਆਂ ਦੇ ਸਟੋਰਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਦੀਆਂ ਵਾਰਦਾਤਾਂ ਹੋਈਆਂ ਸਨ। ਜਿਲਾ ਸੰਗਰੂਰ ਵਿਖੇ ਮਾਂਹ ਅਗਸਤ 2024 ਦੇ ਅੰਤ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 195 ਮਿਤੀ 27.08.2024 ਅ/ਧ 305,3(5),331(4) BNS ਥਾਣਾ ਸਿਟੀ ਸੰਗਰੂਰ ਅਤੇ ਮੁਕੱਦਮਾ ਨੰਬਰ 202 ਮਿਤੀ 30.08.2024 ਅ/ਧ 305,331(4) BNS ਥਾਣਾ ਭਵਾਨੀਗੜ ਬਰਖਿਲਾਫ ਨਾਮਲੂਮ ਵਿਅਕਤੀਆਨ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ । ਦੌਰਾਨੇ ਤਫਤੀਸ਼ ਸ੍ਰੀ ਪਲਵਿੰਦਰ ਸਿੰਘ ਚੀਮਾਂ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਚਾਰਜ ਸੀ.ਆਈ.ਏ ਸੰਗਰੂਰ ਸਮੇਤ ਪੁਲਿਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆ ਕੇ ਦੋਸੀਆਨ ਅਜੈ ਕੁਮਾਰ ਉਰਫ ਸੈਣੀ (ਗਿਰੋਹ ਦਾ ਸਰਗਨਾ) ਪੱੁਤਰ ਹਰਕੇਸ ਕੁਮਾਰ ਵਾਸੀ ਨਰੈਣਨਗੜ ਹਾਲ ਵਾਸੀ ਮਕਾਨ ਨੰਬਰ 38 ਗਲੀ ਨੰਬਰ 2 ਬਾਲਾ ਜੀ ਕਲੋਨੀ ਡੇਰਾਬਸੀ ਜਿਲਾ ਐਸ.ਏ.ਐਸ. ਨਗਰ (ਮੋਹਾਲੀ), ਅਮਿਤ ਸ਼ਰਮਾਂ ਪੱੁਤਰ ਵੇਦ ਪ੍ਰਕਾਸ਼ ਵਾਸੀ ਕੇਅਰ ਆਫ ਭਗਵਾਨ ਦਾਸ, ਨੇੜੇ ਸ਼ਿਵ ਮੰਦਿਰ ਬਾਹਮਣ ਮਾਜਰਾ ਸਰਹਿੰਦ, ਜਿਲਾ ਫਤਿਹਗੜ ਸਾਹਿਬ ਅਤੇ ਸੁਨੀਲ ਕੁਮਾਰ ਪੱੁਤਰ ਸ਼ਾਮ ਲਾਲ ਵਾਸੀ ਰਾਮਪੁਰਾ ਬਹਿਲ, ਐਸ.ਏ.ਐਸ ਨਗਰ (ਮੋਹਾਲੀ) ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ ਚੋਰੀ ਕਰਨ ਸਮੇਂ ਵਰਤਿਆ ਪਲਸਰ ਮੋਟਰਸਾਇਕਲ, ਸ਼ਟਰ ਤੋੜਨ ਵਾਲੇ ਔਜਾਰ ਅਤੇ 01 ਲੱਖ ਰੁਪਏ ਬ੍ਰਾਮਦ ਕਰਵਾਏ ਗਏ। ਦੋਸ਼ੀਆਨ ਦੀ ਪੁੱਛਗਿੱਛ ਪਰ ਗੁਰਵਿੰਦਰ ਸਿੰਘ ਪੱੁਤਰ ਹਰਜੀਤ ਸਿੰਘ ਵਾਸੀ ਅੰਮਲਾਲ ਡੇਰਾਬਸੀ ਐਸ.ਏ.ਐਸ ਨਗਰ (ਮੋਹਾਲੀ) ਨੂੰ ਨਾਮਜਦ ਕੀਤਾ ਗਿਆ ਹੈ, ਜਿਸ ਦੀ ਗ੍ਰਿਫਤਾਰੀ ਬਾਕੀ ਹੈ । ਇਸ ਗਿਰੋਹ ਦੇ ਸਰਗਨਾ ਅਜੈ ਕੁਮਾਰ ਉਰਫ ਸੈਣੀ ਉਕਤ ਦੇ ਖਿਲਾਫ 12 ਮੁਕੱਦਮੇ, ਅਮਿਤ ਸਰਮਾਂ ਉਕਤ ਦੇ ਖਿਲਾਫ 03 ਮੁਕੱਦਮੇ ਚੋਰੀ ਦੀਆਂ ਵਾਰਦਾਤਾਂ ਕਰਨ ਸਬੰਧੀ ਦਰਜ ਰਜਿਸਟਰ ਹਨ। ਇਸ ਗਿਰੋਹ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਜਿਿਲਆ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਸਬੰਧੀ ਇਹਨਾਂ ਦੇ ਖਿਲਾਫ 08 ਮੁਕੱਦਮੇ ਦਰਜ ਰਜਿਸਟਰ ਹੋਣੇ ਪਾਏ ਗਏ ਹਨ ਜੋ ਦੋਸੀਆਨ ਉਕਤਾਨ ਨੂੰ ਗ੍ਰਿਫਤਾਰੀ ਕਰਕੇ ਟਰੇਸ ਕੀਤੇ ਗਏ ਹਨ।

Advertisement
Advertisement
Advertisement
Advertisement
Scroll to Top