Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 2:03 pm

+91 90915 01313 , +91 90916 01313

punjabbanni@gmail.com
punjabbani@yahoo.com

ਨਸ਼ੀਲਾ ਪਦਾਰਥ ਦੇ ਕੇ ਨੌਜਵਾਨ ਕੀਤਾ ਲੜਕੀ ਨਾਲ ਜਬਰ ਜਨਾਹ

ਨਸ਼ੀਲਾ ਪਦਾਰਥ ਦੇ ਕੇ ਨੌਜਵਾਨ ਕੀਤਾ ਲੜਕੀ ਨਾਲ ਜਬਰ ਜਨਾਹ

ਨਸ਼ੀਲਾ ਪਦਾਰਥ ਦੇ ਕੇ ਨੌਜਵਾਨ ਕੀਤਾ ਲੜਕੀ ਨਾਲ ਜਬਰ ਜਨਾਹ
ਸਾਹਿਬਾਬਾਦ : ਕੌਸ਼ਾਂਬੀ ਥਾਣਾ ਖੇਤਰ ਦੀ ਇਕ ਕਾਲੋਨੀ ਦੀ ਰਹਿਣ ਵਾਲੀ 16 ਸਾਲਾ ਲੜਕੀ ਨੂੰ ਜਨਮ ਦਿਨ ਦੀ ਪਾਰਟੀ `ਚ ਨਸ਼ੀਲਾ ਪਦਾਰਥ ਦੇ ਕੇ ਇਕ ਨੌਜਵਾਨ ਨੇ ਉਸ ਨਾਲ ਜਬਰ ਜਨਾਹ ਕੀਤਾ । ਬੱਚੀ ਦੇ ਪੇਟ `ਚ ਦਰਦ ਹੋਣ `ਤੇ ਹਸਪਤਾਲ `ਚ ਉਸ ਦੀ ਜਾਂਚ ਕੀਤੀ ਗਈ । ਜਿਸ ਵਿੱਚ ਉਹ ਚਾਰ ਮਹੀਨੇ ਤੋਂ ਵੱਧ ਦੀ ਗਰਭਵਤੀ ਨਿਕਲੀ। ਸੋਮਵਾਰ ਨੂੰ ਪੁਲਿਸ ਨੇ ਸ਼ਿਕਾਇਤ ਦੇ ਆਧਾਰ `ਤੇ ਰਿਪੋਰਟ ਦਰਜ ਕਰਕੇ ਮੁਲਜ਼ਮ ਨੌਜਵਾਨ ਨੂੰ ਹਿਰਾਸਤ `ਚ ਲੈ ਲਿਆ ਹੈ ।ਪੁਲਿਸ ਮੁਤਾਬਕ ਲੜਕੀ ਕੌਸ਼ਾਂਬੀ ਥਾਣਾ ਖੇਤਰ ਦੀ ਇਕ ਕਾਲੋਨੀ `ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ । ਉਹ ਦਸਵੀਂ ਜਮਾਤ ਦੀ ਵਿਦਿਆਰਥਣ ਹੈ । ਕਰੀਬ ਛੇ ਮਹੀਨੇ ਪਹਿਲਾਂ ਉਸ ਦੀ ਪਛਾਣ ਵਿਸ਼ਾਲ ਉਰਫ਼ ਬਿੱਲਾ ਨਾਲ ਹੋਈ ਜੋ ਕਿ ਇੱਕ ਸਮਾਜ ਸੇਵੀ ਸੀ । ਨੌਜਵਾਨ ਨੇ ਦੋਸਤੀ ਲਈ ਮੈਸੇਜ ਕੀਤਾ ਸੀ। ਕੁਝ ਦਿਨ ਗੱਲਬਾਤ ਕਰਨ ਤੋਂ ਬਾਅਦ ਮੁਲਜ਼ਮ ਨੇ ਲੜਕੀ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ। 17 ਮਈ ਨੂੰ ਲੜਕੀ ਆਪਣੇ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਗਈ ਹੋਈ ਸੀ। ਵਿਸ਼ਾਲ ਵੀ ਪਾਰਟੀ `ਚ ਪਹੁੰਚਿਆ। ਇਲਜ਼ਾਮ ਹੈ ਕਿ ਲੜਕੀ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕੀਤਾ ਗਿਆ। ਉਸ ਨਾਲ ਜਬਰ ਜਨਾਹ ਕੀਤਾ । ਹੋਸ਼ ਆਉਣ `ਤੇ ਲੜਕੀ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ। 20 ਸਤੰਬਰ ਨੂੰ ਲੜਕੀ ਦੀ ਤਬੀਅਤ ਵਿਗੜ ਗਈ। ਉਸ ਨੂੰ ਪੇਟ ਦਰਦ ਹੋਣ ਲੱਗਾ।ਰਿਸ਼ਤੇਦਾਰ ਉਸ ਨੂੰ ਦਿੱਲੀ ਦੇ ਹਸਪਤਾਲ ਲੈ ਗਏ। ਜਿੱਥੇ ਜਾਂਚ ਤੋਂ ਪਤਾ ਲੱਗਾ ਕਿ ਉਹ ਚਾਰ ਮਹੀਨੇ ਤੋਂ ਵੱਧ ਦੀ ਗਰਭਵਤੀ ਸੀ। ਇਹ ਸੁਣ ਕੇ ਰਿਸ਼ਤੇਦਾਰ ਦੇ ਹੋਸ਼ ਉੱਡ ਗਏ। ਜਦੋਂ ਲੜਕੀ ਦੀ ਮਾਂ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਆਪਣੀ ਤਕਲੀਫ ਦੱਸੀ। ਕੌਸ਼ਾਂਬੀ ਥਾਣੇ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੁਲਿਸ ਨੇ ਉਸ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਰਿਪੋਰਟ ਦਰਜ ਕਰਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਉਸ ਕੋਲੋਂ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Advertisement
Advertisement
Advertisement
Advertisement
Scroll to Top