Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 11:06 pm

+91 90915 01313 , +91 90916 01313

punjabbanni@gmail.com
punjabbani@yahoo.com

ਬਠਿੰਡਾ `ਚ ਕਿਰਾਏ ਦੇ ਮਕਾਨ `ਚ ਦੇਹ ਵਪਾਰ ਦਾ ਧੰਦਾ, ਚਾਰ ਜੋੜਿਆ ਨੂੰ ਸ਼ੱਕੀ ਹਾਲਤ `ਚ ਕੀਤਾ ਕਾਬੂ

ਬਠਿੰਡਾ `ਚ ਕਿਰਾਏ ਦੇ ਮਕਾਨ `ਚ ਦੇਹ ਵਪਾਰ ਦਾ ਧੰਦਾ, ਚਾਰ ਜੋੜਿਆ ਨੂੰ ਸ਼ੱਕੀ ਹਾਲਤ `ਚ ਕੀਤਾ ਕਾਬੂ

ਬਠਿੰਡਾ `ਚ ਕਿਰਾਏ ਦੇ ਮਕਾਨ `ਚ ਦੇਹ ਵਪਾਰ ਦਾ ਧੰਦਾ, ਚਾਰ ਜੋੜਿਆ ਨੂੰ ਸ਼ੱਕੀ ਹਾਲਤ `ਚ ਕੀਤਾ ਕਾਬੂ
ਬਠਿੰਡਾ : ਪੰਜਾਬ ਦੇ ਬਠਿੰਡਾ ਦੇ ਥਾਣਾ ਨੇਹੀਆਂਵਾਲਾ ਦੀ ਪੁਲਸ ਨੇ ਗੋਨਿਆਣਾ ਰੋਡ `ਤੇ ਸਥਿਤ ਇਕ ਘਰ `ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ `ਤੇ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਟੀਮ ਨੇ ਚਾਰ ਮਹਿਲਾਵਾਂ ਅਤੇ ਚਾਰ ਪੁਰਸ਼ਾਂ ਅਤੇ ਇੱਕ ਕੋਠੀ ਦੇ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਹਾਲਾਂਕਿ ਪੁਲਸ ਨੇ ਪੁੱਛਗਿੱਛ ਕਰਨ ਤੋਂ ਬਾਅਦ ਮਹਿਲਾਵਾਂ ਨੂੰ ਛੱਡ ਦਿੱਤਾ, ਜਦਕਿ ਮਕਾਨ ਕਿਰਾਏ `ਤੇ ਲੈ ਕੇ ਹੋਟਲ ਬਣਾ ਕੇ ਚਲਾਉਣ ਵਾਲੇ ਵਿਅਕਤੀ ਸਮੇਤ ਕੁੱਲ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਨੇਹੀਆਂਵਾਲਾ ਥਾਣੇ ਦੇ ਐਸਐਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਪੁਲੀਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ-ਗੋਨਿਆਣਾ ਰੋਡ ’ਤੇ ਹਨੂੰਮਾਨ ਮੰਦਰ ਨੇੜੇ ਇੱਕ ਵੱਡੇ ਘਰ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਬਲਰਾਜ ਸਿੰਘ ਉਰਫ ਰਾਜਾ ਵਾਸੀ ਗੋਨਿਆਣਾ ਮੰਡੀ ਨੇ ਉਕਤ ਮਕਾਨ ਕਿਰਾਏ `ਤੇ ਲਿਆ ਹੋਇਆ ਹੈ ਅਤੇ ਗੋਨਿਆਣਾ ਮੰਡੀ ਦੇ ਰਹਿਣ ਵਾਲੇ ਚਰਨਜੀਤ ਸਿੰਘ ਨੂੰ ਇਸ ਦਾ ਮੈਨੇਜਰ ਰੱਖਿਆ ਹੋਇਆ ਹੈ, ਜੋ ਬਾਹਰੋਂ ਮਹਿਲਾਵਾਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਦਾ ਹੈ। ਨੌਜਵਾਨ ਮਰਦਾਂ ਅਤੇ ਔਰਤਾਂ ਨੂੰ ਘੰਟੇ ਦੇ ਹਿਸਾਬ ਨਾਲ ਕਮਰੇ ਵੀ ਕਿਰਾਏ `ਤੇ ਦਿੱਤੇ ਜਾਂਦੇ ਹਨ। ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ `ਤੇ ਪੁਲਸ ਟੀਮ ਨੇ ਮੌਕੇ `ਤੇ ਛਾਪਾ ਮਾਰ ਕੇ ਚਾਰ ਜੋੜੇ ਸ਼ੱਕੀ ਹਾਲਤ `ਚ ਕਾਬੂ ਕੀਤੇ, ਜਦਕਿ ਇਕ ਮੈਨੇਜਰ ਚਰਨਜੀਤ ਸਿੰਘ ਵੀ ਮੌਕੇ `ਤੇ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਮਹਿਲਾਵਾਂ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਛੱਡ ਦਿੱਤਾ ਹੈ, ਜਦਕਿ ਮੌਕੇ `ਤੇ ਫੜੇ ਗਏ ਮੈਨੇਜਰ ਚਰਨਜੀਤ ਸਿੰਘ, ਬਲਜਿੰਦਰ ਸਿੰਘ, ਬਚਨ ਸਿੰਘ, ਸੋਹਣ ਸਿੰਘ ਅਤੇ ਰੇਸ਼ਮ ਸਿੰਘ ਅਤੇ ਬਲਰਾਜ ਸਿੰਘ, ਜਿਨ੍ਹਾਂ ਨੂੰ ਕਾਬੂ ਕਰ ਲਿਆ, ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ।

Advertisement
Advertisement
Advertisement
Advertisement
Scroll to Top