Breaking News ਸਰਹੱਦੋ਼ ਪਾਰ ਨਸ਼ਾ ਤੇ ਹਥਿਆਰ ਤਸਕਰੀ ਕਰਨ ਵਾਲੇ ਦੋ ਅਪਰਾਧੀ ਗ੍ਰਿਫਤਾਰਬਾਲੀਵੁੱਡ ਐਕਟਰ ਪ੍ਰਵੀਨ ਡਬਾਸ ਹੋਏ ਕਾਰ ਹਾਦਸੇ ਵਿੱਚ ਗੰਭੀਰ ਜ਼ਖ਼ਮੀਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆਲੰਡਨ ਅਦਾਲਤ ਨੇ ਚੋਰੀ ਦੇ ਛੇ ਅਤੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਬਰਮਿੰਘਮ ਵਾਸੀ ਰਾਜਬਿੰਦਰ ਕੌਰ ਨੂੰ ਠਹਿਰਾਇਆ ਦੋਸ਼ੀਈ. ਡੀ. ਕੀਤੀ ਸਾਬਕਾ ਆਈ. ਏ. ਐੱਸ. ਅਧਿਕਾਰੀ ਮੋਹਿੰਦਰ ਸਿੰਘ ਤੇ ਐੱਚਪੀਪੀਐੱਲ ਡਾਇਰੈਕਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀਮਿਆਂਮਾਰ ਤੋਂ ਕਰੀਬ 900 ਅੱਤਵਾਦੀ ਮਣੀਪੁਰ `ਚ ਹੋਏ ਦਾਖ਼ਲਐਸ.ਬੀ. ਆਈ. ਸ਼ੇਖਪੁਰਾ ਬ੍ਰਾਂਚ ਵਿਚ ਤਾਇਨਾਤ ਹੈਡ ਕੈਸ਼ੀਅਰ ਕੀਤਾ ਕਰੋੜ ਦਾ ਗਬਨਸੁਪਰੀਮ ਕੋਰਟ ਨੇ ਲਗਾਈ ਪੰਜਾਬ ਸਰਕਾਰ ਨੂੰ ਜਾਰੀ ਐੱਨਜੀਟੀ ਦੇ ਹੁਕਮਾਂ ’ਤੇ ਰੋਕਹਾਈਕੋਰਟ ਨੇ ਜੰਗਲਾਤ ਘੁਟਾਲੇ ਵਿਚ ਸਾਬਕਾ ਮੰਤਰੀ ਧਰਮਸੋਤ ਦੀ ਈ. ਡੀ. ਵੱਲੋਂ ਗ੍ਰਿਫਤਾਰੀ ਨੂੰ ਠਹਿਰਾਇਆ ਜਾਇਜ਼

ਨਿਆਇਕ ਪ੍ਰਣਾਲੀ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਤੇ ਕੋਰਟ ਨਾਲ ਫਰਜ਼ੀਵਾੜੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ : ਸੁਪਰੀਮ ਕੋਰਟ

ਦੁਆਰਾ: Punjab Bani ਪ੍ਰਕਾਸ਼ਿਤ :Saturday, 21 September, 2024, 09:05 AM

ਨਿਆਇਕ ਪ੍ਰਣਾਲੀ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਤੇ ਕੋਰਟ ਨਾਲ ਫਰਜ਼ੀਵਾੜੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ : ਸੁਪਰੀਮ ਕੋਰਟ
ਨਵੀਂ ਦਿੱਲੀ : ਅਦਾਲਤਾਂ ਦੇ ਚੱਕਰ ਲਗਾਉਣ ਵਾਲੇ ਲੋਕ ਅਕਸਰ ਫਰਜ਼ੀਵਾੜੇ ਦੀਆਂ ਕਹਾਣੀਆਂ ਸੁਣਾਉਂਦੇ ਮਿਲਦੇ ਹਨ ਪਰ ਹੁਣ ਸੁਪਰੀਮ ਕੋਰਟ ’ਚ ਵੀ ਫਰਜ਼ੀਵਾੜਾ ਕਰਨ ਅਤੇ ਪਟੀਸ਼ਨਰ ਦੀ ਇਜਾਜ਼ਤ, ਸਹਿਮਤੀ ਤੇ ਜਾਣਕਾਰੀ ਦੇ ਬਿਨਾਂ ਵਿਸ਼ੇਸ਼ ਲੀਵ ਪਟੀਸ਼ਨ ਦਾਖ਼ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਨੇ ਨਿਆਇਕ ਪ੍ਰਣਾਲੀ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਤੇ ਕੋਰਟ ਨਾਲ ਫਰਜ਼ੀਵਾੜੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਸੀਬੀਆਈ ਨੂੰ ਨਿਰਦੇਸ਼ ਦਿੱਤਾ ਹੈ ਕਿ ਮੁੱਢਲੀ ਜਾਂਚ ਤੋਂ ਬਾਅਦ ਉਹ ਮਾਮਲਾ ਦਰਜ ਕਰ ਕੇ ਜਾਂਚ ਕਰੇ, ਸਾਰੇ ਲਿੰਕ ਪਤਾ ਲਗਾਵੇ ਤੇ ਦੋ ਮਹੀਨਿਆਂ ’ਚ ਕੋਰਟ ਨੂੰ ਰਿਪੋਰਟ ਦੇਵੇ। ਇਹ ਆਦੇਸ਼ ਸ਼ੁੱਕਰਵਾਰ ਨੂੰ ਜਸਟਿਸ ਬੇਲਾ ਐੱਮ. ਤ੍ਰਿਵੇਦੀ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਭਗਵਾਨ ਸਿੰਘ ਬਨਾਮ ਸਟੇਟ ਆਫ ਯੂਪੀ ਮਾਮਲੇ ’ਚ ਦਿੱਤੇ।



Scroll to Top