Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 7:46 am

+91 90915 01313 , +91 90916 01313

punjabbanni@gmail.com
punjabbani@yahoo.com

ਡਿਪਟੀ ਕਮਿਸ਼ਨਰ ਵੱਲੋਂ ਜਾਨਵਰਾਂ ਦੇ ਹਮਲੇ ਤੇ ਜਾਨਵਰਾਂ ਕਰਕੇ ਹੁੰਦੇ ਹਾਦਸਿਆਂ ਦੇ ਮੁਆਵਜੇ ਬਾਰੇ ਕਮੇਟੀ ਦੀ ਬੈਠਕ

ਡਿਪਟੀ ਕਮਿਸ਼ਨਰ ਵੱਲੋਂ ਜਾਨਵਰਾਂ ਦੇ ਹਮਲੇ ਤੇ ਜਾਨਵਰਾਂ ਕਰਕੇ ਹੁੰਦੇ ਹਾਦਸਿਆਂ ਦੇ ਮੁਆਵਜੇ ਬਾਰੇ ਕਮੇਟੀ ਦੀ ਬੈਠਕ

ਡਿਪਟੀ ਕਮਿਸ਼ਨਰ ਵੱਲੋਂ ਜਾਨਵਰਾਂ ਦੇ ਹਮਲੇ ਤੇ ਜਾਨਵਰਾਂ ਕਰਕੇ ਹੁੰਦੇ ਹਾਦਸਿਆਂ ਦੇ ਮੁਆਵਜੇ ਬਾਰੇ ਕਮੇਟੀ ਦੀ ਬੈਠਕ
ਪਟਿਆਲਾ, 18 ਸਤੰਬਰ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਨਵਰਾਂ ਦੇ ਹਮਲੇ ਤੇ ਜਾਨਵਰਾਂ ਕਰਕੇ ਹੁੰਦੇ ਹਾਦਸਿਆਂ ਦੇ ਮੁਆਵਜੇ ਬਾਰੇ ਕਮੇਟੀ ਦੀ ਬੈਠਕ ਕਰਕੇ ਮੁਆਵਜੇ ਲਈ ਆਏ ਕੇਸਾਂ ਉਪਰ ਵਿਚਾਰ ਕੀਤਾ । ਉਨ੍ਹਾਂ ਹਦਾਇਤ ਕੀਤੀ ਕਿ ਜਾਨਵਰਾਂ ਦੇ ਹਮਲੇ ਤੇ ਜਾਨਵਰਾਂ ਕਰਕੇ ਹੁੰਦੇ ਹਾਦਸਿਆਂ ਦੇ ਮੁਆਵਜੇ ਦੇ ਕਮੇਟੀ ਦੇ ਸਨਮੁੱਖ ਪੇਸ਼ ਕੀਤੇ ਗਏ ਸਾਰੇ ਕੇਸਾਂ ਦਾ ਨਿਪਟਾਰਾ ‘ਦਾ ਪੰਜਾਬ ਕੰਪਨਸੇਸ਼ਨ ਟੁ ਦਾ ਵਿਕਟਮਜ਼ ਆਫ ਐਨੀਮਲ ਅਟੈਕਸ/ਐਕਸੀਡੈਂਟਸ ਪਾਲਿਸੀ-2023’ ਮੁਤਾਬਕ ਹੀ ਕੀਤਾ ਜਾਵੇ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਸ਼ੂਆਂ ਕਰਕੇ ਹੁੰਦੇ ਹਾਦਸਿਆਂ ਵਿੱਚ ਮੁਆਵਜਾ ਕੇਵਲ ਮ੍ਰਿਤਕ ਦੇ ਪਰਿਵਾਰ ਨੂੰ ਹੀ ਨਹੀ ਬਲਕਿ ਜਖ਼ਮੀ ਹੋਏ ਬੰਦੇ ਨੂੰ ਵੀ ਦਿੱਤਾ ਜਾ ਸਕਦਾ ਹੈ। ਬਸ਼ਰਤੇ ਕਿ ਪੀੜਿਤ ਵਿਅਕਤੀ ਪੱਕੇ ਤੌਰ ਉਤੇ ਨਕਾਰਾ ਹੋ ਗਿਆ ਹੋਵੇ, ਜਿਸ ਲਈ ਸਿਵਲ ਸਰਜਨ ਵੱਲੋਂ ਜਾਰੀ ਕੀਤਾ ਸਰਟੀਫਿਕੇਟ ਲੋੜੀਂਦਾ ਹੋਵੇਗਾ ਅਤੇ ਕੇਸ ਸਬੰਧਤ ਐਸ.ਡੀ.ਐਮ. ਵੱਲੋਂ ਤਸਦੀਕ ਮਗਰੋਂ ਆਪਣੀ ਸਿਫ਼ਾਰਿਸ਼ ਨਾਲ ਹੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਿਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਸਬੰਧਤ ਕਾਰਜ ਸਾਧਕ ਅਫ਼ਸਰ, ਬੀ.ਡੀ.ਪੀ.ਓਜ਼ ਆਦਿ ਅਜਿਹੇ ਕੇਸਾਂ ਨੂੰ ਤਸਦੀਕ ਕਰਨ ਸਮੇਂ ਹਰ ਪੱਖ ਉਤੇ ਗੌਰ ਕਰਕੇ ਹੀ ਭੇਜਣ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਨੇ ਕਮੇਟੀ ਦੇ ਕਨਵੀਨਰ ਵਜੋਂ ਮੀਟਿੰਗ ਦੇ ਏਜੰਡੇ ਤੋਂ ਜਾਣੂੰ ਕਰਵਾਇਆ। ਮੀਟਿੰਗ ਦੌਰਾਨ ਸਹਾਇਕ ਡਾਇਰੈਕਟਰ ਡਾ. ਰਜਨੀਕ ਭੌਰਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਤੇ ਪੁਲਿਸ ਤੋਂ ਦਲੇਰ ਸਿੰਘ ਵੀ ਮੌਜੂਦ ਸਨ।

Advertisement
Advertisement
Advertisement
Advertisement
Scroll to Top