Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 11:45 pm

+91 90915 01313 , +91 90916 01313

punjabbanni@gmail.com
punjabbani@yahoo.com

ਨਕਲੀ ਦੇਸੀ ਘੀ ਦੇ 96 ਡੱਬਿਆਂ ਸਮੇਤ ਦੋ ਦੋਸ਼ੀ ਨਾਭਾ ਪੁਲਸ ਵਲੋਂ ਕਾਬੂ

ਨਕਲੀ ਦੇਸੀ ਘੀ ਦੇ 96 ਡੱਬਿਆਂ ਸਮੇਤ ਦੋ ਦੋਸ਼ੀ ਨਾਭਾ ਪੁਲਸ ਵਲੋਂ ਕਾਬੂ

ਨਕਲੀ ਦੇਸੀ ਘੀ ਦੇ 96 ਡੱਬਿਆਂ ਸਮੇਤ ਦੋ ਦੋਸ਼ੀ ਨਾਭਾ ਪੁਲਸ ਵਲੋਂ ਕਾਬੂ
ਮਾਮਲਾ ਦਰਜ ਕਰ ਜਾਚ ਸ਼ੁਰੂ
ਨਾਭਾ 17 ਸਤੰਬਰ : ਜੇਕਰ ਤੁਸੀਂ ਵੀ ਦੇਸੀ ਘਿਓ ਖਾਣ ਦੇ ਸ਼ੌਕੀਨ ਹੋ ਤਾਂ ਹੋ ਜਾਵੋਂ ਸਾਵਧਾਨ ਕਿਉਂਕਿ ਇਹ ਖਬਰ ਤੁਹਾਡੀ ਸਿਹਤ ਦੇ ਨਾਲ ਜੁੜੀ ਹੈ। ਨਾਭਾ ਦੇ ਬਾਜ਼ਾਰ ਦੇ ਵਿੱਚ ਨੈਸਲੇ ਕੰਪਨੀ ਦਾ ਨਕਲੀ ਦੇਸੀ ਘਿਓ ਦੁਕਾਨਦਾਰਾਂ ਨੂੰ 2 ਨੌਜਵਾਨ ਵੇਚਣ ਦੇ ਲਈ ਆਏ ਸਨ। ਜਿਸਦੀ ਭਿਣਕ ਨਾਭਾ ਵਪਾਰ ਮੰਡਲ ਨੂੰ ਪੇ ਗਈ ਤਾਂ ਨਾਭਾ ਵਪਾਰ ਮੰਡਲ ਦੇ ਵੱਲੋਂ ਨਾਭਾ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪੁਲਸ ਦੇ ਵੱਲੋਂ ਕਾਰਵਾਈ ਕਰਦਿਆਂ ਇਹਨਾਂ 2 ਨੌਜਵਾਨਾਂ ਨੂੰ ਨਕਲੀ ਦੇਸੀ ਘਿਓ ਦੇ 96 ਡੱਬਿਆਂ ਸਮੇਤ ਗ੍ਰਿਫਤਾਰ ਕਰ ਲਿਆ। ਇਹ ਨੌਜਵਾਨ ਬਠਿੰਡੇ ਫੈਕਟਰੀ ਦੇ ਵਿੱਚੋਂ ਨਕਲੀ ਦੇਸੀ ਘਿਓ ਲਿਆ ਕੇ ਨਾਭਾ ਦੇ ਬਾਜ਼ਾਰਾਂ ਦੇ ਵਿੱਚ ਵੇਚ ਰਹੇ ਸਨ। ਇਹਨਾਂ ਕੋਲੋਂ ਪਿਕਅਪ ਗੱਡੀ ਵੀ ਬਰਾਮਦ ਕੀਤੀ ਹੈ ਜਿਸ ਦੇ ਵਿੱਚ ਇਹ ਨਕਲੀ ਦੇਸੀ ਘਿਓ ਵੇਚਦੇ ਸਨ।ਇਸ ਮੌਕੇ ਨਾਭਾ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢੱਲ ਨੇ ਕਿਹਾ ਕਿ ਇਹ ਦੋਵੇਂ ਨੌਜਵਾਨ ਪਿਕਅਪ ਗੱਡੀ ਤੇ ਨੈਸਲੇ ਕੰਪਨੀ ਦਾ ਦੇਸੀ ਘਿਓ ਵੇਚਣ ਲਈ ਦੁਕਾਨਦਾਰਾਂ ਨੂੰ ਆਏ ਸਨ ਅਤੇ ਜਦੋਂ ਉਨ੍ਹਾਂ ਨੇ ਰੇਟ ਪੁੱਛਿਆ ਤਾਂ ਇਹ ਪਹਿਲਾਂ ਡੱਬੇ ਦਾ ਰੇਟ 400 ਰੁਪਏ ਦੱਸ ਰਹੇ ਸਨ ਅਤੇ ਹੌਲੀ ਹੌਲੀ ਇਹ 300 ਰੁਪਏ ਤੇ ਆ ਗਏ ਇਸ ਕਰਕੇ ਦੁਕਾਨਦਾਰਾਂ ਨੂੰ ਸ਼ੱਕ ਪੈਣ ਤੇ ਪ੍ਰਧਾਨ ਵਪਾਰ ਮੰਡਲ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਨੈਸਲੇ ਕੰਪਨੀ ਦੇ ਡੀਲਰ ਨੂੰ ਵੀ ਬੁਲਾਇਆ ਗਿਆ ਅਤੇ ਉਸ ਨੇ ਵੀ ਸਪਸ਼ਟ ਕੀਤਾ ਕਿ ਇਹ ਦੇਸੀ ਘਿਓ ਨਕਲੀ ਹੈ, ਮੌਕੇ ਤੇ ਉਨ੍ਹਾਂ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਪ੍ਰਧਾਨ ਸੋਮਨਾਥ ਢੱਲ ਦੇ ਬਿਆਨਾਂ ਤੇ ਮੁਲਜਮ ਜੱਗਸੀਰ ਰਾਮ ਵਾਸੀ ਪਿੰਡ  ਲਾਲੇਵਾਲੀ ਜਿਲਾ ਮਾਨਸਾ ਅਤੇ ਸੋਮਾ ਰਾਮ ਵਾਸੀ ਭੱਮੇ ਖੁਰਦ ਜਿਲਾ ਮਾਨਸਾ ਦੇ ਖਿਲਾਫ  ਬੀਐਨਐਸ ਧਾਰਾ 274, 318 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

Advertisement
Advertisement
Advertisement
Advertisement
Scroll to Top