Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 7:01 pm

+91 90915 01313 , +91 90916 01313

punjabbanni@gmail.com
punjabbani@yahoo.com

ਸਵੱਛਤਾ ਹੀ ਸੇਵਾ ਤਹਿਤ ਵੇਸਟ ਟੂ ਆਰਟ ਡਿਸਪਲੇਅ ਗਤੀਵਿਧੀਆਂ ਕਰਵਾਈਆਂ

ਸਵੱਛਤਾ ਹੀ ਸੇਵਾ ਤਹਿਤ ਵੇਸਟ ਟੂ ਆਰਟ ਡਿਸਪਲੇਅ ਗਤੀਵਿਧੀਆਂ ਕਰਵਾਈਆਂ

ਸਵੱਛਤਾ ਹੀ ਸੇਵਾ ਤਹਿਤ ਵੇਸਟ ਟੂ ਆਰਟ ਡਿਸਪਲੇਅ ਗਤੀਵਿਧੀਆਂ ਕਰਵਾਈਆਂ
-ਪਿੰਡ ਬਾਰਨ ਤੇ ਨਵਾਂ ਬਾਰਨ ਵਿਖੇ ਗਿੱਲੇ ਕੂੜੇ ਤੋਂ ਤਿਆਰ ਕੀਤੀ ਖਾਦ ਦੀ ਪ੍ਰਦਰਸ਼ਨੀ ਲਗਾਈ
-ਪਟਿਆਲਾ ਵਿਕਾਸ ਅਥਾਰਿਟੀ ਨੇ ਨਿਰਭੈ ਧਾਲੀਵਾਲ ਵੱਲੋਂ ਵੱਖ-ਵੱਖ ਵੇਸਟ ਆਈਟਮਾਂ ਤੋਂ ਬਣਾਈਆਂ ਸਜਾਵਟੀ ਵਸਤਾਂ ਲੋਕਾਂ ਨੂੰ ਦਿਖਾਈਆਂ
ਪਟਿਆਲਾ, 20 ਸਤੰਬਰ : ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਮੁਹਿੰਮ ਦੇ ਪੰਦਰਵਾੜੇ ਦੀਆਂ ਰੋਜ਼ਾਨਾ ਗਤੀਵਿਧੀਆਂ ਕਰਦਿਆਂ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲਗਾਤਾਰ ਲੋਕਾਂ ਨੂੰ ਕੂੜੇ ਦੇ ਕੁਦਰਤ ਪੱਖੀ ਨਿਪਟਾਰੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਪਟਿਆਲਾ ਵਿਕਾਸ ਅਥਾਰਿਟੀ ਨੇ “ਵੇਸਟ ਟੂ ਆਰਟ ਡਿਸਪਲੇਅ” ਤਹਿਤ ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ ਤੇ ਵਧੀਕ ਮੁੱਖ ਪ੍ਰਸ਼ਾਸ਼ਕ ਜਸ਼ਨਪ੍ਰੀਤ ਕੌਰ ਗਿੱਲ ਦੀ ਅਗਵਾਈ ਤਹਿਤ ਅਰਬਨ ਅਸਟੇਟ, ਫੇਜ-2 ਵਿਖੇ ਪਾਰਕ ਨੰਬਰ 64 ਵਿਖੇ ਥੀਏਟਰ ਆਰਟਿਸਟ ਅਤੇ ਫਿਲਮੀ ਅਦਾਕਾਰ ਨਿਰਭੈ ਧਾਲੀਵਾਲ ਵੱਲੋਂ ਵੱਖ-ਵੱਖ ਵੇਸਟ ਆਈਟਮਾਂ ਦੀ ਵਰਤੋਂ ਕਰਦੇ ਹੋਏ ਤਿਆਰ ਕੀਤਾ ਗਿਆ ਡਿਸਪਲੇਅ ਦੇਖਿਆ ਗਿਆ । ਜਿਕਰਯੋਗ ਹੈ ਕਿ ਵੱਖ-ਵੱਖ ਵੇਸਟ ਆਈਟਮਾਂ ਦੀ ਵਰਤੋਂ ਕਰਦੇ ਹੋਏ ਡਿਸਪਲੇਅ ਆਈਟਮਾਂ ਵਿੱਚ ਨਿਰਭੈ ਧਾਲੀਵਾਲ ਦਾ ਸਾਥ ਉਜਾਗਰ ਸਿੰਘ, ਜੱਸੀ ਜਟਾਣਾ, ਜਸ਼ਨ ਸਰਾਂ ਅਤੇ ਜਗਪਾਲ ਸਿੰਘ ਵੱਲੋਂ ਦਿੱਤਾ ਗਿਆ । ਇਸ ਮੌਕੇ ਪੀ.ਡੀ.ਏ ਦੇ ਬਾਗਬਾਨੀ ਵਿੰਗ ਦੇ ਇੰਜੀ: ਅਮਰਿੰਦਰ ਸਿੰਘ, ਉਪ ਮੰਡਲ ਇੰਜੀਨੀਅਰ (ਬਾਗਬਾਨੀ) ਅਤੇ ਜੇ.ਈ ਇੰਜੀ ਮਨਿੰਦਰ ਸਿੰਘ ਦੇ ਨਾਲ-ਨਾਲ ਪੀ.ਡੀ.ਏ ਦੇ ਵੱਖ-ਵੱਖ ਵਿੰਗ ਨਾਲ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ। ਇਸ ਮੌਕੇ ਉਹਨਾਂ ਵੱਲੋਂ ਪੀ.ਡੀ.ਏ ਦੇ ਅਧਿਕਾਰੀਆਂ ਨਾਲ ਹੋਰ ਥਾਵਾਂ ਤੇ ਵੀ “ਵੇਸਟ ਟੂ ਆਰਟ” ਮੁਹਿੰਮ ਸ਼ੁਰੂ ਕਰਨ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ । ਇਸੇ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਪਿੰਡ ਬਾਰਨ ਅਤੇ ਨਵਾਂ ਬਾਰਨ ਵਿਖੇ ਸੜਕ ਨੇੜੇ ਗਿੱਲੇ ਕੂੜੇ ਤੋਂ ਤਿਆਰ ਕੀਤੀ ਗਈ ਖਾਦ ਦੀ ਪ੍ਰਦਰਸ਼ਨੀ ਲਗਾਈ।ਇਸ ਦੌਰਾਨ ਲੋਕਾਂ ਨੂੰ ਇਸ ਖਾਦ ਬਾਰੇ ਜਾਗਰੂਕ ਕੀਤਾ ਗਿਆ ਅਤੇ ਖਾਦ ਦੀ ਵਿਕਰੀ ਵੀ ਕੀਤੀ ਗਈ।ਸਕੂਲ ਦੇ ਬੱਚਿਆਂ ਨੇ ਵੇਸਟ ਟੂ ਆਰਟ ਤਹਿਤ ਪ੍ਰਦਰਸ਼ਨੀ ਲਗਾਈ।ਇਸ ਮੌਕੇ ਸੀ ਡੀ ਐਸ ਮੈਡਮ ਸਿਵਿਆ ਸ਼ਰਮਾ, ਆਈਈਸੀ ਮੈਡਮ ਵੀਰਪਾਲ ਦੀਕਸ਼ਿਤ, ਪੰਚਾਇਤ ਸੈਕਟਰੀ ਜਸਪ੍ਰੀਤ ਕੌਰ, ਪਿੰਡ ਵਾਸੀ ਗੁਰਜੰਟ ਸਿੰਘ, ਬੀ ਆਰ ਸੀ ਮਲਕੀਤ ਸਿੰਘ, ਬੀ ਆਰ ਸੀ ਸਪਨਾ ਸੁਸਨ, ਜੀ ਆਰ ਐਸ ਗੁਰਪ੍ਰੀਤ ਸਿੰਘ ਅਤੇ ਸਕੂਲ ਸਟਾਫ਼ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

Advertisement
Advertisement
Advertisement
Advertisement
Scroll to Top