Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 7:01 pm

+91 90915 01313 , +91 90916 01313

punjabbanni@gmail.com
punjabbani@yahoo.com

ਸਰਕਾਰੀ ਮੈਡੀਕਲ ਕਾਲਜ ਵਿਚ ਕਰੀਬ 2 ਦਰਜਨ ਹਰੇ-ਭਰੇ ਦਰਖਤ ਵੱਢ ਦਿੱਤੇ ਗਏ

ਸਰਕਾਰੀ ਮੈਡੀਕਲ ਕਾਲਜ ਵਿਚ ਕਰੀਬ 2 ਦਰਜਨ ਹਰੇ-ਭਰੇ ਦਰਖਤ ਵੱਢ ਦਿੱਤੇ ਗਏ

ਸਰਕਾਰੀ ਮੈਡੀਕਲ ਕਾਲਜ ਵਿਚ ਕਰੀਬ 2 ਦਰਜਨ ਹਰੇ-ਭਰੇ ਦਰਖਤ ਵੱਢ ਦਿੱਤੇ ਗਏ
– ਜੰਗਲਾਤ ਵਿਭਾਗ ਤੇ ਨੈਸ਼ਨਲ ਗਰੀਨ ਟਿ੍ਰਬਿਊਨਲ ਬੇਖਬਰ
ਪਟਿਆਲਾ : ਨੈਸ਼ਨਲ ਗਰੀਨ ਟਿ੍ਰਬਿਊਨਲ, ਵਾਤਾਵਰਣ ਪ੍ਰੇਮੀ ਅਤੇ ਜੰਗਲਾਤ ਵਿਭਾਗ ਦਰਖਤ ਨਾ ਕੱਟਣ ਦੀ ਜਿੰਨੀ ਮਰਜ਼ੀ ਦੁਹਾਈ ਪਾਈ ਜਾਣ ਪਰ ਦੇਸ਼ ਵਿਚ ਦਰਖਤਾਂ ਦੀ ਕੱਟਾਈ ਰੁਕ ਨਹੀਂ ਰਹੀ, ਸਗੋਂ ਹੁਣ ਤਾਂ ਸਰਕਾਰੀ ਅਦਾਰਿਆਂ ਵਿਚ ਵੀ ਵੱਡੇ-ਵੱਡੇ ਹਰੇ ਭਰੇ ਦਰਖਤਾਂ ਨੂੰ ਕੱਟਿਆ ਤੇ ਵੱਢਿਆ ਜਾ ਰਿਹਾ ਹੈ। ਦਰਖਤਾਂ ਨੂੰ ਕੱਟੇ ਜਾਣ ਦਾ ਇਕ ਤਾਜ਼ਾ ਮਾਮਲਾ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਸਾਹਮਣੇ ਆਇਆ ਹੈ। ਸਰਕਾਰੀ ਮੈਡੀਕਲ ਕਾਲਜ ਵਿਚ ਗਰਾਉਂਡ ਦੇ ਨਵੀਨੀਕਰਣ ਦੇ ਨਾਂਅ ’ਤੇ ਜੰਗਲਾਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਕਰੀਬ 2 ਦਰਜਨ ਵੱਡੇ-ਵੱਡੇ ਹਰੇ-ਭਰੇ ਦਰਖਤ ਵੱਢ ਦਿੱਤੇ ਗਏ। ਇਨਾਂ ਵਿਚੋਂ ਕਈ ਦਰਖਤ ਤਾਂ ਬਹੁਤ ਹੀ ਵੱਡੇ ਸਨ ਤੇ ਸਾਰੇ ਹੀ ਛਾਂਦਾਰ ਦਰਖਤ ਸਨ। ਭਾਵੇਂ ਹੀ ਇਕ ਬੂਟੇ ਨੂੰ ਦਰਖਤ ਬਣਨ ਲਈ ਕਈ ਸਾਲ ਲੱਗ ਜਾਂਦੇ ਹਨ ਤੇ ਅਜਿਹੇ ਹਰੇ-ਭਰੇ ਦਰਖਤਾਂ ਨੂੰ ਪਲਾਂ ਵਿਚ ਹੀ ਵੱਢ ਦਿੱਤਾ ਜਾਂਦਾ ਹੈ। ਅਜਿਹਾ ਹੀ ਸਰਕਾਰੀ ਮੈਡੀਕਲ ਕਾਲਜ ਵਿਚ ਹੋਇਆ। ਇਥੇ ਵੀ ਕਰੀਬ ਦੋ ਦਰਜਨ ਹਰੇ-ਭਰੇ ਦਰਖਤ ਪਾਰਕ ਦੇ ਨਵੀਨੀਕਰਣ ਦੀ ਭੇਟ ਚੜ ਗਏ। ਭਾਵੇਂ ਹੀ ਮੈਡੀਕਲ ਕਾਲਜ ਦੇ ਪ੍ਰਬੰਧਕ ਦਾਅਵਾ ਕਰ ਰਹੇ ਹਨ ਕਿ ਦਰਖਤਾਂ ਨੂੰ ਪੁੱਟ ਕੇ ਹੋਰ ਥਾਂ ਲਗਾ ਦਿੱਤਾ ਗਿਆ ਹੈ, ਪਰ ਐਡੇ ਵੱਡੇ ਦਰਖਤਾਂ ਨੂੰ ਪੁੱਟਣ ਸਮੇਂ ਜੜਾਂ ਅੱਧੀਆਂ ਤੋਂ ਜ਼ਿਆਦਾ ਕੱਟੀਆਂ ਗਈਆਂ ਤੇ ਖਾਨਾਪੂਰਤੀ ਲਈ ਕੇਵਲ ਮਰੇ ਦਰਖਤਾਂ ਦੇ ਟਾਹਣੇ ਹੀ ਦੂਜੀ ਥਾਂ ’ਤੇ ਗੱਡੇ ਗਏ ਹਨ ਤੇ ਖਾਨਾਪੂਰਤੀ ਇਹ ਕੀਤੀ ਜਾ ਰਹੀ ਹੈ ਕਿ ਦਰਖਤਾਂ ਨੂੰ ਦੂਜੀ ਥਾਂ ਲਗਾ ਦਿੱਤਾ ਗਿਆ ਹੈ। ਨੈਸ਼ਨਲ ਗਰੀਨ ਟਿ੍ਰਬਿਊਨਲ ਤੇ ਜੰਗਲਾਤ ਵਿਭਾਗ ਇਸ ਤੋਂ ਪੂਰੀ ਤਰਾਂ ਬੇਖਬਰ ਹਨ।ਇਹੀ ਨਹੀਂ ਇਨਾਂ ਦਰਖਤਾਂ ਨੂੰ ਪੁੱਟਣ ਤੋਂ ਪਹਿਲਾਂ ਇਨਾਂ ਦੀਆਂ ਟਾਹਣੇ, ਟਾਹਣੀਆਂ ਪੂਰੀ ਤਰਾਂ ਵੱਢ ਦਿੱਤੀਆਂ ਗਈਆਂ ਸਨ, ਜਿਨਾਂ ਦੀ ਲੱਕੜ ਵੀ ਖੁਰਦ-ਬੁਰਦ ਕਰ ਦਿੱਤੀ ਗਈ। ਨੈਸ਼ਨਲ ਗਰੀਨ ਟਿ੍ਰਬਿਊਨਲ ਤੇ ਜੰਗਾਤ ਵਿਭਾਗ ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ।

Advertisement
Advertisement
Advertisement
Advertisement
Scroll to Top