Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 6:37 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿਖੇ ਸਾਬਕਾ ਵਿਦਿਆਰਥੀ ਨੇ ਰਚਾਇਆ ਸੰਵਾਦ

ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿਖੇ ਸਾਬਕਾ ਵਿਦਿਆਰਥੀ ਨੇ ਰਚਾਇਆ ਸੰਵਾਦ

ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿਖੇ ਸਾਬਕਾ ਵਿਦਿਆਰਥੀ ਨੇ ਰਚਾਇਆ ਸੰਵਾਦ
-ਨਵੇਂ ਵਿਦਿਆਰਥੀਆਂ ਨੂੰ ਪਲੇਸਮੈਂਟ ਵਿੱਚ ਸਫਲ ਹੋਣ ਲਈ ਦੱਸੇ ਨੁਕਤੇ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਪਣੇ ਸਾਬਕਾ ਵਿਦਿਆਰਥੀਆਂ ਨਾਲ਼ ਸੰਵਾਦ ਲੜੀ ਦੇ ਹਿੱਸੇ ਵਜੋਂ ਇਸ ਵਾਰ ਬਲੂਏਵਜ਼ ਈ-ਹੈਲਥ ਸਰਵਿਸਿਜ਼ ਲਿਮਟਿਡ ਵਿਖੇ ਸੀਨੀਅਰ ਫੁੱਲ ਸਟੈਕ ਡਿਵੈਲਪਰ ਵਜੋਂ ਕਾਰਜਸ਼ੀਲ ਆਪਣੇ ਵਿਦਿਆਰਥੀ ਜਿਤੇਸ਼ ਪਬਰੇਜਾ ਨੂੰ ਸੱਦਾ ਦਿੱਤਾ ਗਿਆ । ਇਸ ਸੰਵਾਦ ਸੈਸ਼ਨ ਦਾ ਉਦਘਾਟਨ ਵਿਭਾਗ ਮੁਖੀ ਡਾ. ਗਗਨਦੀਪ ਵੱਲੋਂ ਕੀਤਾ ਗਿਆ। ਗੱਲਬਾਤ ਦੌਰਾਨ ਸ੍ਰੀ ਪਬਰੇਜਾ ਨੇ ਵਿਦਿਆਰਥੀਆਂ ਨੂੰ ਇੰਡਸਟਰੀ ਦੇ ਤਾਜ਼ਾ ਅਤੇ ਮੌਜੂਦਾ ਰੁਝਾਨਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਲੇਸਮੈਂਟ ਡਰਾਈਵ ਦੌਰਾਨ ਕੰਪਨੀਆਂ ਵੱਲੋਂ ਨਵੇਂ ਵਿਦਿਆਰਥੀਆਂ ਤੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਰੱਖੀਆਂ ਜਾਂਦੀਆਂ ਹਨ। ਉਨ੍ਹਾਂ ਇਸ ਸੰਬੰਧੀ ਮਾਰਗਦਰਸ਼ਨ ਕੀਤਾ ਕਿ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਆਪਣੇ ਆਪ ਨੂੰ ਕਿਵੇਂ ਤਿਆਰ ਕਰਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਚਾਰ ਹੁਨਰ ਅਤੇ ਵਿਹਾਰਕ ਗਿਆਨ ਮੌਜੂਦਾ ਸਥਿਤੀ ਵਿੱਚ ਸਫਲਤਾ ਦੀਆਂ ਮੁੱਖ ਕੁੰਜੀਆਂ ਹਨ। ਵਿਦਿਆਰਥੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਆਪ ਨੂੰ ਕਿਵੇਂ ਪੇਸ਼ ਕਰਨਾ ਹੈ। ਸੰਵਾਦ ਸੈਸ਼ਨ ਦੇ ਦੂਜੇ ਅੱਧ ਵਿੱਚ ਉਨ੍ਹਾਂ ਗਿਟਹੱਬ ਨਾਮਕ ਪਲੇਟਫ਼ਾਰਮ ਦੀ ਵਰਤੋਂ ਬਾਰੇ ਅਭਿਆਸ ਕਰਵਾਇਆ। ਉਨ੍ਹਾਂ ਦੱਸਿਆ ਕਿ ਗਿਟਹੱਬ ਇੱਕ ਅਜਿਹਾ ਵੈੱਬ-ਆਧਾਰਿਤ ਪਲੇਟਫਾਰਮ ਹੈ ਜੋ ਵਰਤੋਂਕਾਰਾਂ ਨੂੰ ਕੋਡ, ਵੈੱਬ ਪੰਨਿਆਂ ਅਤੇ ਹੋਰ ਸਮੱਗਰੀ ਨੂੰ ਸਟੋਰ ਕਰਨ, ਸਾਂਝਾ ਕਰਨ ਅਤੇ ਸਹਿਯੋਗ ਕਰਨ ਦੀ ਮੁਹਾਰਤ ਦਿੰਦਾ ਹੈ । ਸੈਸ਼ਨ ਦੌਰਾਨ ਵਿਦਿਆਰਥੀਆਂ ਵੱਲੋਂ ਆਪਣੇ ਲੈਪਟਾਪਾਂ ‘ਤੇ ਕੰਮ ਕਰਦੇ ਹੋਏ ਇਸ ਪਲੇਟਫ਼ਾਰਮ ਦੀ ਵਰਤੋਂ ਕਰਨੀ ਸਿੱਖੀ। ਅੰਤ ਵਿੱਚ ਫੈਕਲਟੀ ਇੰਚਾਰਜ ਅਮਰਵੀਰ ਸਿੰਘ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ । ਇਸ ਪ੍ਰੋਗਰਾਮ ਦੇ ਆਯੋਨ ਵਿੱਚ ਐੱਮ. ਸੀ.ਏ. ਤੀਜਾ ਸਮੈਸਟਰ ਦੇ ਵਿਦਿਆਰਥੀ ਅਵਿਨਾਸ਼ ਅਤੇ ਹਰਮਨ ਦੀ ਅਗਵਾਈ ਵਾਲ਼ੀ ਟੀਮ ਵੱਲੋਂ ਮੋਹਰੀ ਭੂਮਿਕਾ ਨਿਭਾਈ ਗਈ।

Advertisement
Advertisement
Advertisement
Advertisement
Scroll to Top