Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 29 Aug 2026 | 10:43 am

+91 90915 01313 , +91 90916 01313

punjabbanni@gmail.com
punjabbani@yahoo.com

ਨੌਸਰਬਾਜ ਨੇ ਠੱਗਣ ਲਈ ਕੀਤਾ ਕੈਨੇਡਾ ਬੈਠੇ ਬੱਚੇ ਦੇ ਕੈਨੇਡਾ ਵਿਚ ਜਬਰ ਜਨਾਹ ਦੇ ਕੇਸ ਵਿਚ ਫੜੇ ਜਾਣ ਲਈ ਫੋਨ

ਨੌਸਰਬਾਜ ਨੇ ਠੱਗਣ ਲਈ ਕੀਤਾ ਕੈਨੇਡਾ ਬੈਠੇ ਬੱਚੇ ਦੇ ਕੈਨੇਡਾ ਵਿਚ ਜਬਰ ਜਨਾਹ ਦੇ ਕੇਸ ਵਿਚ ਫੜੇ ਜਾਣ ਲਈ ਫੋਨ

ਨੌਸਰਬਾਜ ਨੇ ਠੱਗਣ ਲਈ ਕੀਤਾ ਕੈਨੇਡਾ ਬੈਠੇ ਬੱਚੇ ਦੇ ਕੈਨੇਡਾ ਵਿਚ ਜਬਰ ਜਨਾਹ ਦੇ ਕੇਸ ਵਿਚ ਫੜੇ ਜਾਣ ਲਈ ਫੋਨ
ਜਲੰਧਰ : ਕੈਨੇਡਾ ਵਿਚ ਪੜ੍ਹ ਰਹੇ ਬੇਟੇ ਦੇ ਜਬਰ-ਜ਼ਨਾਹ ਦੇ ਕੇਸ ਵਿਚ ਫੜੇ ਜਾਣ ਦਾ ਫੋਨ ਕਰ ਕੇ ਇਕ ਨੌਸਰਬਾਜ਼ ਨੇ ਗੈਰਾਜ ਮਾਲਕ ਦੀ ਪਤਨੀ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਫੋਨ ਆਇਆ ਤਾਂ ਪੂਰਾ ਪਰਿਵਾਰ ਸਹਿਮ ਗਿਆ ਪਰ ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਫੋਨ ਕੀਤਾ ਤਾਂ ਉਕਤ ਫੋਨ ਝੂਠਾ ਸਾਬਿਤ ਹੋਇਆ। ਜਾਣਕਾਰੀ ਦਿੰਦਿਆਂ ਗੈਰੇਜ ਦੇ ਮਾਲਕ ਅਤੇ ਸਮਾਜ-ਸੇਵਕ ਸੰਜੀਵ ਦੇਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਇਕ ਸਕੂਲ ਵਿਚ ਟੀਚਰ ਹੈ। ਉਨ੍ਹਾਂ ਨੂੰ ਕਿਸੇ ਅਣਜਾਣ ਮੋਬਾਈਲ ਨੰਬਰ ਤੋਂ ਫੋਨ ਆਇਆ ਕਿ ਉਨ੍ਹਾਂ ਦਾ ਬੇਟਾ, ਜੋ ਕੈਨੇਡਾ ਵਿਚ ਪੜ੍ਹ ਰਿਹਾ ਹੈ, ਉਥੋਂ ਦੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੋਨ ਕਰਨ ਵਾਲੇ ਵਿਅਕਤੀ ਨੂੰ ਉਨ੍ਹਾਂ ਦੇ ਬੇਟੇ ਦਾ ਨਾਂ ਵੀ ਪਤਾ ਸੀ। ਜਿਉਂ ਹੀ ਬੇਟੇ ਨੂੰ ਲੈ ਕੇ ਔਰਤ ਨੂੰ ਫੋਨ ਆਇਆ ਤਾਂ ਉਹ ਸਹਿਮ ਗਈ ਅਤੇ ਸਕੂਲ ਤੋਂ ਛੁੱਟੀ ਲੈ ਕੇ ਘਰ ਆਈ ਤੇ ਸੰਜੀਵ ਦੇਵ ਸ਼ਰਮਾ ਨੂੰ ਵੀ ਸੂਚਨਾ ਦਿੱਤੀ। ਇਸੇ ਦੌਰਾਨ ਘਰ ਵਿਚ ਗੁਆਂਢ ਦਾ ਪਰਿਵਾਰ ਵੀ ਆ ਗਿਆ। ਉਕਤ ਵਿਅਕਤੀ ਨੇ ਦੁਬਾਰਾ ਫੋਨ ਕੀਤਾ ਤਾਂ ਖੁਦ ਨੂੰ ਵਕੀਲ ਦੱਸਣ ਲੱਗਾ ਅਤੇ ਬਿਨਾਂ ਸਮਾਂ ਗੁਆਏ ਬੇਟੇ ਨੂੰ ਬਚਾਉਣ ਦੀ ਗੱਲ ਕਰਨ ਲੱਗਾ। ਸ਼ੱਕ ਹੋਇਆ ਤਾਂ ਪਰਿਵਾਰ ਨੇ ਆਪਣੇ ਬੇਟੇ ਨੂੰ ਫੋਨ ਕੀਤਾ, ਜਿਸ ਨਾਲ ਗੱਲ ਹੋਣ ’ਤੇ ਪਤਾ ਲੱਗਾ ਕਿ ਉਕਤ ਫੋਨ ਉਨ੍ਹਾਂ ਕੋਲੋਂ ਪੈਸੇ ਠੱਗਣ ਲਈ ਸੀ। ਸੰਜੀਵ ਦੇਵ ਸ਼ਰਮਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਫੋਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਜੇਕਰ ਫੋਨ ਆਉਂਦਾ ਹੈ ਤਾਂ ਪਹਿਲਾਂ ਆਪਣੇ ਬੱਚਿਆਂ ਨਾਲ ਗੱਲ ਕਰੋ।

Advertisement
Advertisement
Advertisement
Advertisement
Scroll to Top