Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 1:22 am

+91 90915 01313 , +91 90916 01313

punjabbanni@gmail.com
punjabbani@yahoo.com

ਰੇਲਵੇ ਸੁਰੱਖਿਆ ਫੋਰਸ ਨੇ ਕੀਤਾ ਟਿਕਟ ਲੈ ਕੇ ਟ੍ਰੇਨ ਵਿਚ ਸਵਾਰ ਹੋਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਕਾਬੂ

ਰੇਲਵੇ ਸੁਰੱਖਿਆ ਫੋਰਸ ਨੇ ਕੀਤਾ ਟਿਕਟ ਲੈ ਕੇ ਟ੍ਰੇਨ ਵਿਚ ਸਵਾਰ ਹੋਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਕਾਬੂ

ਰੇਲਵੇ ਸੁਰੱਖਿਆ ਫੋਰਸ ਨੇ ਕੀਤਾ ਟਿਕਟ ਲੈ ਕੇ ਟ੍ਰੇਨ ਵਿਚ ਸਵਾਰ ਹੋਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਕਾਬੂ
ਲੁਧਿਆਣਾ : ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਰੇਲਵੇ ਸੁਰੱਖਿਆ ਫੋਰਸ ਦੀ ਟੀਮ ਨੇ ਇਕ ਸ਼ਾਤਰ ਅਤੇ ਅਪ ਟੂ ਡੇਟ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜੋ ਟਰੇਨ ’ਚ ਟਿਕਟ ਲੈ ਕੇ ਸਵਾਰ ਹੁੰਦਾ ਸੀ ਅਤੇ ਵਾਰਦਾਤ ਤੋਂ ਬਾਅਦ ਅਗਲੇ ਸਟੇਸ਼ਨ ’ਤੇ ਉਤਰ ਜਾਂਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੇ ਸਾਥੀ ਚੋਰੀ ਕੀਤੇ ਸਾਮਾਨ ਨੂੰ ਟਿਕਾਣੇ ਲਗਾ ਦਿੰਦੇ ਸਨ।ਟੀਮ ਨੇ ਉਸ ਨੂੰ ਚੋਰੀ ਕੀਤੇ 2 ਮਖਾਣਿਆਂ ਦੇ ਬੋਰਿਆਂ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਰੇਲਵੇ ਐਕਟ ਤਹਿਤ ਕੇਸ ਦਰਜ ਕਰ ਕੇ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਹੈ। ਉਸ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਦਲੀਪ ਸਿੰਘ ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪਿਛਲੇ ਦਿਨਾਂ ਤੋਂ ਪਲੇਟਫਾਰਮ ’ਤੇ ਬੁੱਕ ਹੋ ਕੇ ਆਇਆ ਸਾਮਾਨ ਚੋਰੀ ਹੋ ਰਿਹਾ ਸੀ, ਜਿਸ ਕਾਰਨ ਸ਼ਿਕਾਇਤ ਮਿਲਣ ’ਤੇ ਆਰ.ਪੀ.ਐੱਫ. ਵੱਲੋਂ ਟ੍ਰੈਪ ਲਗਾ ਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਨੂੰ ਪਲੇਟਫਾਰਮ ਨੰ. 2 ਤੋਂ ਕਾਬੂ ਕੀਤਾ, ਜਦੋਂ ਉਹ ਚੋਰੀ ਕੀਤੀਆਂ ਬੋਰੀਆਂ ਨੂੰ ਟਰੇਨ ’ਚ ਲੱਦ ਚੁੱਕਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਲੁਧਿਆਣਾ ਦੇ ਕੋਲ ਰੇਲਵੇ ਸਟੇਸ਼ਨ ਫਿਲੌਰ ਜਾਂ ਫਗਵਾੜਾ ਦੀ ਟਿਕਟ ਲੈਂਦਾ ਸੀ ਅਤੇ ਅਪ ਟੂ ਡੇਟ ਕੱਪੜੇ ਪਹਿਨਦਾ ਸੀ। ਫਿਰ ਕੋਈ ਨਾ ਕੋਈ ਬੁੱਕ ਹੋ ਕੇ ਆਇਆ ਹਲਕਾ ਨਗ ਲੱਭ ਕੇ ਉਸ ਨੂੰ ਆਉਣ ਵਾਲੀ ਟਰੇਨ ਦੇ ਕੋਚ ਦੇ ਕੋਲ ਕਰ ਲੈਂਦਾ ਸੀ। ਟਰੇਨ ਦੇ ਚਲਦੇ ਹੀ ਸਾਮਾਨ ਨੂੰ ਟਰੇਨ ’ਚ ਰੱਖ ਲੈਂਦਾ ਅਤੇ ਦੋਮੋਰੀਆ ਪੁਲ ’ਤੇ ਪੁੱਜਦੇ ਹੀ ਉਸ ਨੂੰ ਸੁੱਟ ਦਿੰਦਾ ਸੀ, ਜਿਸ ਨੂੰ ਉਸ ਦੇ ਸਾਥੀ ਚੁੱਕ ਲੈਂਦੇ ਸਨ। ਅਧਿਕਾਰੀ ਮੁਲਜ਼ਮ ਤੋਂ ਹੋਰਨਾਂ ਮਾਮਲਿਆਂ ਅਤੇ ਉਸ ਦੇ ਸਾਥੀਆਂ ਸਬੰਧੀ ਪੁੱਛਗਿੱਛ ਕਰ ਰਹੇ ਹਨ। ਮੁਲਜ਼ਮ ਟਿਕਟ ਪੁਲਸ ਤੋਂ ਬਚਣ ਲਈ ਲੈਂਦਾ ਸੀ, ਤਾਂ ਕਿ ਫੜੇ ਜਾਣ ’ਤੇ ਪੁਲਸ ਨੂੰ ਇਹ ਕਹਿ ਕੇ ਬਚ ਸਕੇ ਕਿ ਉਹ ਯਾਤਰੀ ਹੈ ਪਰ ਮੁਲਜ਼ਮ ਦੀ ਸਾਮਾਨ ਚੋਰੀ ਕਰਨ ਦੀ ਹਰਕਤ ਰੇਲਵੇ ਸਟੇਸ਼ਨ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ।

Advertisement
Advertisement
Advertisement
Advertisement
Scroll to Top