Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 11:31 pm

+91 90915 01313 , +91 90916 01313

punjabbanni@gmail.com
punjabbani@yahoo.com

ਹੁਣ ਸਕੂਲਾਂ ‘ਚ ਅਕਬਰ ਮਹਾਨ ਨਹੀਂ ਪੜ੍ਹਾਇਆ ਜਾਵੇਗਾ : ਸਿੱਖਿਆ ਮੰਤਰੀ ਮਦਨ ਦਿਲਾਵਰ

ਹੁਣ ਸਕੂਲਾਂ ‘ਚ ਅਕਬਰ ਮਹਾਨ ਨਹੀਂ ਪੜ੍ਹਾਇਆ ਜਾਵੇਗਾ : ਸਿੱਖਿਆ ਮੰਤਰੀ ਮਦਨ ਦਿਲਾਵਰ

ਹੁਣ ਸਕੂਲਾਂ ‘ਚ ਅਕਬਰ ਮਹਾਨ ਨਹੀਂ ਪੜ੍ਹਾਇਆ ਜਾਵੇਗਾ : ਸਿੱਖਿਆ ਮੰਤਰੀ ਮਦਨ ਦਿਲਾਵਰ
ਰਾਜਸਥਾਨ : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਵਿਚ ਮਹਾਰਾਣਾ ਪ੍ਰਤਾਪ ਅਤੇ ਅਕਬਰ ਨੂੰ ਲੈ ਕੇ ਇਕ ਵਾਰ ਫਿਰ ਵਿਵਾਦ ਉਸ ਸਮੇਂ ਭੱਖਦਾ ਦਿਖਾਈ ਦਿੱਤਾ ਜਦੋ਼ ਸੂਬੇ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਇੱਕ ਵਾਰ ਫਿਰ ਮੇਵਾੜ ਦੀ ਧਰਤੀ ‘ਤੇ ਅਕਬਰ ਦਾ ਜਿ਼ਕਰ ਕਰਦਿਆਂ ਵੱਡਾ ਐਲਾਨ ਕਰ ਦਿੱਤਾ ਕਿ ਹੁਣ ਸਕੂਲਾਂ ‘ਚ ਅਕਬਰ ਮਹਾਨ ਨਹੀਂ ਪੜ੍ਹਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਤੋਂ ਵੱਡਾ ਮਹਾਨ ਕੋਈ ਨਹੀਂ ਹੈ। ਮੰਤਰੀ ਦਿਲਾਵਰ ਨੇ ਕਿਹਾ ਕਿ ਅਕਬਰ ਨੇ ਕਈ ਸਾਲਾਂ ਤੱਕ ਦੇਸ਼ ਨੂੰ ਲੁੱਟਿਆ, ਜਿਨ੍ਹਾਂ ਨੇ ਅਕਬਰ ਮਹਾਨ ਨੂੰ ਸਿਲੇਬਸ ਵਿਚ ਪੜ੍ਹਾਇਆ, ਉਹ ਹੁਣ ਅੱਗੇ ਨਹੀਂ ਆ ਸਕਣਗੇ। ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਅੱਜ ਉਦੈਪੁਰ ਵਿੱਚ ਆਯੋਜਿਤ 28ਵੇਂ ਰਾਜ ਪੱਧਰੀ ਭਾਮਾਸ਼ਾਹ ਸਨਮਾਨ ਸਮਾਰੋਹ ਵਿੱਚ ਇਹ ਬਿਆਨ ਦਿੱਤਾ। ਦਿਲਾਵਰ ਇਸ ਤੋਂ ਪਹਿਲਾਂ ਵੀ ਅਕਬਰ ਬਾਰੇ ਬਿਆਨ ਦਿੰਦੇ ਆ ਰਹੇ ਹਨ। ਅੱਜ ਉਨ੍ਹਾਂ ਨੇ ਫਿਰ ਉਹੀ ਗੱਲ ਦੁਹਰਾਈ ਹੈ। ਦਿਲਾਵਰ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਮਹਾਨ ਕਿਵੇਂ ਕਿਹਾ ਜਾ ਸਕਦਾ ਹੈ ਜੋ ਮੀਨਾ ਬਾਜ਼ਾਰ ਲਗਾਉਂਦਾ ਸੀ ਅਤੇ ਔਰਤਾਂ ਨੂੰ ਅਗਵਾ ਕਰਦਾ ਸੀ। ਉਹ ਮਹਾਨ ਕਿਵੇਂ ਹੋ ਸਕਦਾ ਹੈ? ਦਿਲਾਵਰ ਨੇ ਕਿਹਾ ਕਿ ਅਕਬਰ ਨੂੰ ਮਹਾਨ ਦੱਸਣ ਵਾਲਿਆਂ ਤੋਂ ਵੱਡਾ ਮੇਵਾੜ ਅਤੇ ਰਾਜਸਥਾਨ ਦਾ ਦੁਸ਼ਮਣ ਕੋਈ ਨਹੀਂ ਹੋ ਸਕਦਾ। ਸਮਾਗਮ ਵਿੱਚ ਦਿਲਾਵਰ ਨੇ ਕਿਹਾ ਕਿ ਮੈਂ ਸਹੁੰ ਖਾਂਦਾ ਹਾਂ ਕਿ ਹੁਣ ਤੋਂ ਅਕਬਰ ਨੂੰ ਰਾਜਸਥਾਨ ਵਿੱਚ ਕਿਸੇ ਵੀ ਕਿਤਾਬ ਵਿੱਚ ਇਸ ਰੂਪ ਵਿੱਚ ਨਹੀਂ ਪੜ੍ਹਾਇਆ ਜਾਵੇਗਾ। ਦਿਲਾਵਰ ਦੇ ਸੰਬੋਧਨ ਦੌਰਾਨ ਸਮਾਗਮ ਵਿੱਚ ਹਾਜ਼ਰ ਲੋਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ।

Advertisement
Advertisement
Advertisement
Advertisement
Scroll to Top