Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 7:04 pm

+91 90915 01313 , +91 90916 01313

punjabbanni@gmail.com
punjabbani@yahoo.com

ਤੇਜ਼ ਰਫ਼ਤਾਰ ਕਾਰ ਦੀ ਜ਼ਬਰਦਸਤ ਟੱਕਰ ਨਾਲ ਮੋਟਰਸਾਈਕਲ ਸਵਾਰ ਸਮੇਤ ਚਾਰੋਂ ਉਤਰੇ ਮੌਤ ਦੇ ਘਾਟ

ਤੇਜ਼ ਰਫ਼ਤਾਰ ਕਾਰ ਦੀ ਜ਼ਬਰਦਸਤ ਟੱਕਰ ਨਾਲ ਮੋਟਰਸਾਈਕਲ ਸਵਾਰ ਸਮੇਤ ਚਾਰੋਂ ਉਤਰੇ ਮੌਤ ਦੇ ਘਾਟ

ਤੇਜ ਰਫ਼ਤਾਰੀ ਮੌਤ ਦੀ ਤਿਆਰੀ
ਤੇਜ਼ ਰਫ਼ਤਾਰ ਕਾਰ ਦੀ ਜ਼ਬਰਦਸਤ ਟੱਕਰ ਨਾਲ ਮੋਟਰਸਾਈਕਲ ਸਵਾਰ ਸਮੇਤ ਚਾਰੋਂ ਉਤਰੇ ਮੌਤ ਦੇ ਘਾਟ
ਮੋਗਾ : ਪੰਜਾਬ ਦੇ ਸ਼ਹਿਰ ਮੋਗਾ `ਚ ਤੇਜ਼ ਰਫਤਾਰ ਨੇ ਮੋਟਰਸਾਈਕਲ ਸਵਾਰ ਚਾਰ ਜਣਿਆਂ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਹੀ ਉਤਾਰ ਦਿੱਤਾ। ਦੱਸੱਣਯੋਗ ਹੈ ਕਿ ਮੋਟਰਸਾਈਕਲ ਚਾਲਕ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਬਾਘਾਪੁਰਾਣਾ ਤੋਂ ਪਿੰਡ ਜੈਮਲਵਾਲਾ ਜਾ ਰਿਹਾ ਸੀ।ਇਸ ਦੌਰਾਨ ਜਦੋਂ ਮੁਦੱਕੀ ਰੋਡ `ਤੇ ਪਿੰਡ ਲੰਗੇਆਣਾ ਨੇੜੇ ਪਹੁੰਚੇ ਤਾਂ ਅਚਾਨਕ ਆਈ ਇੱਕ ਤੇਜ਼ ਰਫਤਾਰ ਬਰੀਜ਼ਾ ਕਾਰਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸਦੇ ਨਤੀਜੇ ਵੱਜੋਂ ਮੋਟਰਸਾਈਕਲ ਸਵਾਰ ਪਤੀ-ਪਤਨੀ ਅਤੇ ਦੋ ਬੱਚਿਆਂ ਦੀ ਮੌਕੇ `ਤੇ ਹੀ ਮੌਤ ਹੋ ਗਈ।ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਇੱਕ ਪਾਸੇ ਝਾੜੀਆਂ `ਚ ਜਾ ਡਿੱਗਿਆ ਜੋ ਕਿ ਝੁਲਸ ਰਿਹਾ ਸੀ ਅਤੇ ਧੂੰਆਂ ਨਿਕਲ ਰਿਹਾ ਸੀ। ਕਾਰ ਵੀ ਦੂਜੇ ਪਾਸੇ ਚਲੀ ਗਈ, ਜਿਸ ਦੀਆਂ ਚਾਰੇ ਤਾਕੀਆਂ ਖੁੱਲ੍ਹੀਆਂ ਹੋਈਆਂ ਸਨ ਅਤੇ ਏਅਰ ਬੈੱਗ ਖੁੱਲਿਆ ਹੋਇਆ ਸੀ। ਹਾਦਸੇ `ਚ ਮ੍ਰਿਤਕਾਂ ਦੀ ਪਛਾਣ ਨੌਜਵਾਨ ਧਰਮਪ੍ਰੀਤ ਸਿੰਘ, ਕੁਲਦੀਪ ਕੌਰ, ਜਦਕਿ ਦੋ ਬੱਚਿਆਂ `ਚ ਇੱਕ 3 ਮਹੀਨੇ ਦਾ ਵਿਸ਼ਾਲ ਅਤੇ ਦੂਜਾ ਅਭਿਜੋਤ ਸਿੰਘ 4 ਸਾਲ ਦਾ ਸੀ। ਮੌਕੇ `ਤੇ ਸਮੁੱਚਾ ਘਟਨਾਕ੍ਰਮ ਦੇਖਣ ਵਾਲਿਆਂ ਨੇ ਦੱਸਿਆ ਕਿ ਕਾਰ ਨੇ ਪਿੱਛੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਕਿਉਂਕਿ ਕਾਰ ਡਰਾਈਵਰ ਪੂਰੀ ਤਰ੍ਹਾਂ ਨਸ਼ੇ ਵਿੱਚ ਟੱਲੀ ਸੀ ਤੇ ਕਾਰ ਵਿਚੋਂ ਮੌਕੇ `ਤੇ ਦੋ ਪੇਟੀਆਂ ਸ਼ਰਾਬ ਵੀ ਮਿਲੀਆਂ ਹੈ।ਸੂਚਨਾ ਮਿਲਣ `ਤੇ ਪੁਲਸ ਪਾਰਟੀ ਵੀ ਪਹੁੰਚੀ ਹੋਈ ਸੀ ਅਤੇ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਵਾਹਨ ਬਾਘਾਪੁਰਾਣਾ ਤੋਂ ਆ ਰਹੇ ਸਨ। ਅੱਗੇ ਮੋਟਰਸਾਈਕਲ ਅਤੇ ਪਿੱਛੇ ਕਾਰ ਸੀ। ਉਨ੍ਹਾਂ ਦੱਸਿਆ ਕਿ ਕਾਰ ਤੇਜ਼ ਰਫਤਾਰ ਸੀ, ਜਿਸ ਕਾਰਨ ਚਾਲਕ ਤੋਂ ਕਾਬੂ `ਚ ਨਹੀਂ ਰਹੀ ਅਤੇ ਇਹ ਹਾਦਸਾ ਵਾਪਰਿਆ। ਫਿਲਹਾਲ ਉਹ ਜਾਂਚ ਕਰ ਰਹੇ ਹਨ।

Advertisement
Advertisement
Advertisement
Advertisement
Scroll to Top