Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 5:54 pm

+91 90915 01313 , +91 90916 01313

punjabbanni@gmail.com
punjabbani@yahoo.com

ਕੈਨੇਡਾ ਵਿਚ ਹਾਰਟ ਅਟੈਕ ਨਾਲ ਹੋਈ 22 ਸਾਲਾ ਲੜਕੀ ਗੁਰਮੀਤ ਕੌਰ ਦੀ ਮੌਤ

ਕੈਨੇਡਾ ਵਿਚ ਹਾਰਟ ਅਟੈਕ ਨਾਲ ਹੋਈ 22 ਸਾਲਾ ਲੜਕੀ ਗੁਰਮੀਤ ਕੌਰ ਦੀ ਮੌਤ

ਕੈਨੇਡਾ ਵਿਚ ਹਾਰਟ ਅਟੈਕ ਨਾਲ ਹੋਈ 22 ਸਾਲਾ ਲੜਕੀ ਗੁਰਮੀਤ ਕੌਰ ਦੀ ਮੌਤ
ਬਰਨਾਲਾ : ਜ਼ਿਲ੍ਹਾ ਭਦੌੜ ਦੀ 22 ਸਾਲਾ ਲੜਕੀ ਗੁਰਮੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਕਰਮਗੜ੍ਹ ਹਾਲ ਅਬਾਦ ਭਦੌੜ ਦੀ ਸਰੀ (ਕੈਨੇਡਾ) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਗੁਰਮੀਤ ਕੌਰ ਦੇ ਨਾਨਾ ਸੁਦਾਗਰ ਸਿੰਘ ਬੁੱਟਰ ਤੇ ਪਿਤਾ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੀ ਧੀ ਗੁਰਮੀਤ ਕੌਰ ਦੀ ਆਈਲੈਟਸ ਕੀਤੀ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਵਿਆਹ ਅੱਜ ਤੋਂ ਪੌਣੇ ਦੋ ਸਾਲ ਪਹਿਲਾ ਲਖਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਥੱਮਣਗੜ੍ਹ ਜ਼ਿਲਾ (ਬਠਿੰਡਾ) ਨਾਲ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਰੋਜੀ ਰੋਟੀ ਕਮਾਉਣ ਦੀ ਖਾਤਿਰ ਮਿਤੀ 29 ਦਸੰਬਰ 2023 ਨੂੰ ਸਰੀ (ਕੈਨੇਡਾ) ਵਿਖੇ ਪੜ੍ਹਾਈ ਕਰਨ ਦੇ ਲਈ ਭੇਜਿਆ ਸੀ ਅਤੇ ਹੁਣ ਉਸ ਦਾ ਇੱਕ ਸਮੈਸਟਰ ਪੁਰਾ ਹੋ ਚੁੱਕਿਆ ਸੀ ਅਤੇ ਦੂਜੇ ਸਮੈਸਟਰ ਦੀ ਫੀਸ ਅੱਠ ਹਜਾਰ ਡਾਲਰ ਅਸੀ ਭਰ ਦਿੱਤੇ ਸਨ ਪਰੰਤੂ ਪੜ੍ਹਾਈ ਦੇ ਨਾਲ ਨਾਲ ਕੰਮਕਾਰ ਨਾ ਮਿਲਣ ਕਾਰਨ ਦਿਮਾਗ ਤੇ ਟੈਨਸ਼ਨ ਰੱਖਦੀ ਸੀ।ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ 1 ਸਤੰਬਰ ਨੂੰ ਗੁਰਮੀਤ ਕੌਰ ਦੇ ਨਾਲ ਰਹਿੰਦੀਆਂ ਲੜਕੀਆਂ ਦਾ ਫੋਨ ਆਇਆ ਕਿ ਬੀਤੀ ਰਾਤ ਗੁਰਮੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ . ਉਨ੍ਹਾਂ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹੋਏ ਕਿਹਾ ਕਿ ਮੇਰੀ ਲੜਕੀ ਗੁਰਮੀਤ ਕੌਰ ਦੀ ਮ੍ਰਿਤਕ ਦੇਹ ਕਸਬਾ ਭਦੌੜ ਵਿਖੇ ਲਿਆਉਣ ਦੇ ਲਈ ਸਾਡੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਤਾਂ ਕਿ ਅਸੀ ਆਪਣੀ ਲੜਕੀ ਨੂੰ ਆਖਰੀ ਵਾਰ ਤਾਂ ਦੇਖ ਲਈਏ ।

Advertisement
Advertisement
Advertisement
Advertisement
Scroll to Top