Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 9:53 am

+91 90915 01313 , +91 90916 01313

punjabbanni@gmail.com
punjabbani@yahoo.com

ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ
ਇਸ ਪਰਿਵਾਰ ਨੂੰ ਦੁੱਖ ਦੀ ਘੜੀ ਚੋਂ ਬਾਹਰ ਕੱਢਣ ਲਈ ਪੰਜਾਬ ਪੁਲਿਸ ਪ੍ਰਸੰਸਾ ਦੀ ਪਾਤਰ
ਪਠਾਨਕੋਟ, 31 ਅਗਸਤ : ਬੀਤੇ ਕੱਲ ਨੂੰ ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ 6 ਸਾਲ ਦੇ ਬੇਟੇ ਮਾਹਿਰ ਨੂੰ ਕੂਝ ਲੋਕਾਂ ਵੱਲੋਂ ਉਸ ਸਮੇਂ ਕਿਡਨੇਪ ਕਰ ਲਿਆ ਗਿਆ ਸੀ ਜਦੋਂ ਬੱਚਾ ਸਕੂਲ ਤੋਂ ਪੜ ਕੇ ਘਰ ਵਾਪਸ ਆ ਰਿਹਾ ਸੀ ਪਰ ਪੰਜਾਬ ਪੁਲਿਸ ਵੱਲੋਂ ਬਹੁਤ ਮਿਹਨਤ ਸਦਕਾ ਕਿਡਨੇਪ ਕੀਤੇ ਬੱਚੇ ਦੀ ਤਲਾਸ ਕੀਤੀ ਗਈ ਅਤੇ ਦੋਸੀਆਂ ਨੂੰ ਗਿਰਫਤਾਰ ਕੀਤਾ ਗਿਆ, ਇਸ ਕਾਰਜ ਦੇ ਲਈ ਜਿਲ੍ਹਾ ਪਠਾਨਕੋਟ ਦੀ ਪੁਲਿਸ ਪ੍ਰਸੰਸਾਂ ਦੀ ਪਾਤਰ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਸਾਹ ਕਲੋਨੀ ਵਿਖੇ ਬਾਦਲ ਭੰਡਾਰੀ ਦੇ ਨਿਵਾਸ ਸਥਾਨ ਤੇ ਪਹੁੰਚ ਕੇ ਬਾਦਲ ਪਰਿਵਾਰ ਨੂੰ ਮਿਲਣ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸਤੀਸ ਮਹਿੰਦਰੂ ਚੇਅਰਮੈਨ ਦ ਹਿੰਦੂ ਕੋਪਰੇਟਿਵ ਬੈਂਕ ਪਠਾਨਕੋਟ, ਜਿਲ੍ਹਾ ਸਕੱਤਰ ਸੋਰਭ ਬਹਿਲ, ਐਡਵੋਕੇਟ ਰਮੇਸ ਚੰਦ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ । ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਬੀਤੇ ਦਿਨ ਦੇ ਦੋਰਾਨ ਭੰਡਾਰੀ ਪਰਿਵਾਰ ਜਿਸ ਦੁੱਖ ਦੀ ਘੜੀ ਵਿੱਚੋਂ ਗੁਜਰਿਆ ਹੈ ਅਤੇ ਉਸ ਤੋਂ ਬਾਅਦ ਜਿਲ੍ਹਾ ਪਠਾਨਕੋਟ ਦੀ ਪੰਜਾਬ ਪੁਲਿਸ ਵੱਲੋਂ ਕੀਤੇ ਉਪਰਾਲੇ ਸਦਕਾ ਅੱਜ ਭੰਡਾਰੀ ਪਰਿਵਾਰ ਦੁੱਖ ਦੀ ਘੜੀ ਚੋਂ ਬਾਹਰ ਆਇਆ ਹੈ । ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨੂੰ ਪਠਾਨਕੋਟ ਦੇ ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ 6 ਸਾਲ ਦੇ ਬੇਟੇ ਮਾਹਿਰ ਨੂੰ ਕਿਡਨੇਪ ਕਰ ਲਿਆ ਗਿਆ ਸੀ ਅਤੇ ਇਸ ਘਟਨਾ ਦੋਰਾਨ ਮਾਹਿਰ ਦੀ ਭੈਣ ਜੋ ਕਿ ਉਸ ਦੇ ਨਾਲ ਹੀ ਸਕੂਲ ਤੋਂ ਵਾਪਸ ਆ ਰਹੀ ਸੀ ਅਤੇ ਉਸ ਨੇ ਵੀ ਜਦੋਂ ਜਹਿਦ ਕੀਤੀ। ਖੁਸੀ ਦੀ ਗੱਲ ਹੈ ਕਿ ਮਾਹਿਰ ਸਹੀ ਸਲਾਮਤ ਅਪਣੇ ਘਰ ਵਾਪਸ ਆ ਗਿਆ ਹੈ। ਅੱਜ ਉਨ੍ਹਾਂ ਵੱਲੋਂ ਭੰਡਾਰੀ ਪਰਿਵਾਰ ਅਤੇ ਮਾਹਿਰ ਨਾਲ ਮਿਲਿਆ ਗਿਆ ਅਤੇ ਗੱਲਬਾਤ ਕੀਤੀ ਗਈ ਹੈ ।

Advertisement
Advertisement
Advertisement
Advertisement
Scroll to Top