Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 4:46 am

+91 90915 01313 , +91 90916 01313

punjabbanni@gmail.com
punjabbani@yahoo.com

ਪਾਕਿਸਤਾਨੀ ਨਾਗਰਿਕ ਨੇ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਤੋਂ ਬਚਾਅ ਕਰਦਿਆਂ ਭੱਜ ਕੇ ਦਾਖਲ ਕੀਤੀ ਸਰਹੱਦ

ਪਾਕਿਸਤਾਨੀ ਨਾਗਰਿਕ ਨੇ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਤੋਂ ਬਚਾਅ ਕਰਦਿਆਂ ਭੱਜ ਕੇ ਦਾਖਲ ਕੀਤੀ ਸਰਹੱਦ

ਪਾਕਿਸਤਾਨੀ ਨਾਗਰਿਕ ਨੇ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਤੋਂ ਬਚਾਅ ਕਰਦਿਆਂ ਭੱਜ ਕੇ ਦਾਖਲ ਕੀਤੀ ਸਰਹੱਦ
ਬਾੜਮੇਰ : ਬਾੜਮੇਰ `ਚ ਸਰਹੱਦ ਪਾਰ ਤੋਂ ਭਾਰਤ `ਚ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੇ ਸੁਰੱਖਿਆ ਏਜੰਸੀਆਂ ਨੂੰ ਘੁਸਪੈਠ ਦਾ ਜੋ ਕਾਰਨ ਦੱਸਿਆ ਹੈ, ਉਹ ਹੈਰਾਨ ਕਰਨ ਵਾਲਾ ਹੈ। ਪਾਕਿਸਤਾਨੀ ਨਾਗਰਿਕ ਨੇ ਦੱਸਿਆ ਕਿ ਜਦੋਂ ਉਸ ਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰ ਉਸ ਦੇ ਪਿੱਛੇ ਭੱਜੇ ਤਾਂ ਉਹ ਭੱਜ ਕੇ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ। ਪਾਕਿਸਤਾਨੀ ਨਾਗਰਿਕ ਨੇ ਦੱਸਿਆ ਕਿ ਦੇਰ ਰਾਤ ਫਰਾਰ ਹੁੰਦੇ ਹੋਏ ਉਹ ਭਟਕ ਗਿਆ ਅਤੇ ਭਾਰਤੀ ਸਰਹੱਦ ਦੇ ਅੰਦਰ 15 ਕਿਲੋਮੀਟਰ ਅੰਦਰ ਝੜਪਾ ਪਿੰਡ ਪਹੁੰਚ ਗਿਆ। ਸਵੇਰੇ ਜਦੋਂ ਪਿੰਡ ਵਾਸੀਆਂ ਨੇ ਉਸ ਨੂੰ ਦੇਖਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਹ ਪਾਕਿਸਤਾਨ ਦੇ ਥਾਰਪਾਰਕਰ ਜਾਣ ਵਾਲੀ ਬੱਸ ਦਾ ਪਤਾ ਪੁੱਛਣ ਲੱਗਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਨੂੰ ਬੀਐੱਸਐੱਫ ਹਵਾਲੇ ਕਰ ਦਿੱਤਾ। ਬਾੜਮੇਰ ਦੇ ਐੱਸਪੀ ਨਰਿੰਦਰ ਸਿੰਘ ਮੀਨਾ ਨੇ ਦੱਸਿਆ ਕਿ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਨਾਗਰਿਕ ਦਾ ਨਾਮ ਜੱਸੀ ਪੁੱਤਰ ਪਰਸ਼ੂਰਾਮ ਹੈ। ਉਹ 24 ਅਗਸਤ ਦੀ ਰਾਤ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਪਾਕਿਸਤਾਨ ਸਰਹੱਦ `ਤੇ ਇਕ ਪਿੰਡ ਪਹੁੰਚਿਆ ਸੀ। ਜਦੋਂ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉੱਥੋਂ ਭੱਜ ਗਿਆ। ਪਾਕਿਸਤਾਨੀ ਨਾਗਰਿਕ 24 ਅਗਸਤ ਨੂੰ ਤੜਕੇ 2:48 ਵਜੇ ਬੀਐੱਸਐੱਫ ਦੇ ਕੈਮਰਿਆਂ ਵਿੱਚ ਦੇਖਿਆ ਗਿਆ ਸੀ। ਐੱਸਪੀ ਮੁਤਾਬਕ ਪਾਕਿਸਤਾਨੀ ਨਾਗਰਿਕ ਦੇ ਕਬਜ਼ੇ `ਚੋਂ 2 ਸਿਮ ਵਾਲਾ ਇੱਕ ਮੋਬਾਈਲ ਫ਼ੋਨ ਅਤੇ ਇੱਕ ਡਾਇਰੀ ਮਿਲੀ ਹੈ।

Advertisement
Advertisement
Advertisement
Advertisement
Scroll to Top