Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:43 am

+91 90915 01313 , +91 90916 01313

punjabbanni@gmail.com
punjabbani@yahoo.com

ਮੰਡੀ ਪੁਲਸ ਨੇ ਕੀਤੀ ਨਿੱਜੀ ਵਾਹਨਾਂ ‘ਚ ਸਵਾਰੀਆਂ ਨੂੰ ਲਿਜਾਣ ਵਿਰੁੱਧ ਕਾਰਵਾਈ

ਮੰਡੀ ਪੁਲਸ ਨੇ ਕੀਤੀ ਨਿੱਜੀ ਵਾਹਨਾਂ ‘ਚ ਸਵਾਰੀਆਂ ਨੂੰ ਲਿਜਾਣ ਵਿਰੁੱਧ ਕਾਰਵਾਈ

ਮੰਡੀ ਪੁਲਸ ਨੇ ਕੀਤੀ ਨਿੱਜੀ ਵਾਹਨਾਂ ‘ਚ ਸਵਾਰੀਆਂ ਨੂੰ ਲਿਜਾਣ ਵਿਰੁੱਧ ਕਾਰਵਾਈ
ਹਿਮਾਚਲ ਪ੍ਰਦੇਸ : ਭਾਰਤ ਦੇਸ਼ ਦੇ ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਬਲਾ-ਬਲਾ ਐਪ ਰਾਹੀਂ ਸਵਾਰੀਆਂ ਬੁੱਕ ਕਰਵਾ ਕੇ ਨਿੱਜੀ ਵਾਹਨਾਂ ‘ਚ ਸਵਾਰੀਆਂ ਨੂੰ ਲਿਜਾਣ ਵਿਰੁੱਧ ਕਾਰਵਾਈ ਕੀਤੀ ਗਈ ਹੈ। ਪੁਲਸ ਨੇ ਮੰਡੀ ਬੱਸ ਅੱਡੇ ’ਤੇ 3 ਵਾਹਨਾਂ ਦੇ 34 ਹਜ਼ਾਰ ਰੁਪਏ ਦੇ ਚਲਾਨ ਕੱਟੇ ਹਨ। ਮੰਡੀ ਪੁਲੀਸ ਨੇ ਇਹ ਕਾਰਵਾਈ ਦੇਵਭੂਮੀ ਟੈਕਸੀ ਅਪਰੇਟਰ ਯੂਨੀਅਨ ਮੰਡੀ ਦੇ ਟੈਕਸੀ ਅਪਰੇਟਰਾਂ ਦੇ ਸਹਿਯੋਗ ਨਾਲ ਕੀਤੀ ਹੈ। ਜਾਣਕਾਰੀ ਅਨੁਸਾਰ ਮੰਡੀ ਵਿੱਚ ਟੈਕਸੀ ਚਾਲਕਾਂ ਨੂੰ ਸੂਚਨਾ ਮਿਲੀ ਸੀ ਕਿ ਬਲਾ-ਬਲਾ ਐਪ ਰਾਹੀਂ ਨਿੱਜੀ ਵਾਹਨ ਚਾਲਕ ਮੰਡੀ ਤੋਂ ਬਾਹਰਲੇ ਰਾਜਾਂ ਅਤੇ ਬਾਹਰਲੇ ਰਾਜਾਂ ਤੋਂ ਹਿਮਾਚਲ ਵਿੱਚ ਸਵਾਰੀਆਂ ਲੈ ਕੇ ਜਾ ਰਹੇ ਹਨ। ਇਸ ਤੋਂ ਬਾਅਦ ਦੇਵਭੂਮੀ ਟੈਕਸੀ ਅਪਰੇਟਰ ਯੂਨੀਅਨ ਦੇ ਟੈਕਸੀ ਚਾਲਕਾਂ ਵੱਲੋਂ ਇਨ੍ਹਾਂ ਨਿੱਜੀ ਵਾਹਨਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਟੈਕਸੀ ਚਾਲਕਾਂ ਨੇ ਪਹਿਲਾਂ ਐਚਪੀ ਨੰਬਰ ਵਾਲੀ ਪ੍ਰਾਈਵੇਟ ਗੱਡੀ ਸਵਿਫਟ ਡਿਜ਼ਾਇਰ ਨੂੰ ਰੋਕਿਆ, ਜੋ ਬੱਸ ਸਟੈਂਡ ਦੇ ਬਾਹਰ ਸਵਾਰੀਆਂ ਨੂੰ ਚੁੱਕ ਰਹੀ ਸੀ। ਇਸ ਤੋਂ ਬਾਅਦ ਕਰੀਬ 3 ਵਜੇ ਪੀਬੀ ਨੰਬਰ ਦੀ ਦੂਸਰੀ ਸਵਿਫਟ ਡਿਜ਼ਾਇਰ 4 ਸਵਾਰੀਆਂ ਨੂੰ ਲੈ ਕੇ ਬੱਸ ਸਟੈਂਡ ਨੇੜੇ ਫੜ੍ਹ ਗਈ। ਕੁਝ ਸਮੇਂ ਬਾਅਦ ਮੰਡੀ ਬੱਸ ਸਟੈਂਡ ਨੇੜੇ ਚੰਡੀਗੜ੍ਹ ਨੰਬਰ ਦੀ ਇਨੋਵਾ ਕਾਰ ਤੀਜੀ ਗੱਡੀ ਦਾ ਡਰਾਈਵਰ ਵੀ ਸਵਾਰੀਆਂ ਲੈ ਕੇ ਜਾ ਰਿਹਾ ਸੀ। ਦੇਵਭੂਮੀ ਟੈਕਸੀ ਯੂਨੀਅਨ ਦੇ ਪ੍ਰਧਾਨ ਭੂਪੇਸ਼ ਠਾਕੁਰ ਨੇ ਦੱਸਿਆ ਕਿ ਜਦੋਂ ਪੁਲਸ ਨੇ ਇਨ੍ਹਾਂ ਯਾਤਰੀਆਂ ਤੋਂ ਮੌਕੇ ‘ਤੇ ਪੁੱਛਗਿੱਛ ਕੀਤੀ ਤਾਂ ਯਾਤਰੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਬਲਾ-ਬਲਾ ਐਪ ਰਾਹੀਂ ਆਪਣੀ ਸਵਾਰੀ ਬੁੱਕ ਕੀਤੀ ਸੀ।

Advertisement
Advertisement
Advertisement
Advertisement
Scroll to Top