Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 1:11 am

+91 90915 01313 , +91 90916 01313

punjabbanni@gmail.com
punjabbani@yahoo.com

ਹਰਿਦੁਆਰ ਦੇ ਹਰ ਕੀ ਪੌੜੀ ਨੇੜੇ ਹਾਥੀ ਪੁੱਲ ਤੋਂ ਗੰਗਾ ਵਿਚ ਸਰਾਫਾ ਕਾਰੋਬਾਰੀ ਨੇ ਮਾਰੀ ਪਤਨੀ ਸਮੇਤ ਛਾਲ

ਹਰਿਦੁਆਰ ਦੇ ਹਰ ਕੀ ਪੌੜੀ ਨੇੜੇ ਹਾਥੀ ਪੁੱਲ ਤੋਂ ਗੰਗਾ ਵਿਚ ਸਰਾਫਾ ਕਾਰੋਬਾਰੀ ਨੇ ਮਾਰੀ ਪਤਨੀ ਸਮੇਤ ਛਾਲ

ਹਰਿਦੁਆਰ ਦੇ ਹਰ ਕੀ ਪੌੜੀ ਨੇੜੇ ਹਾਥੀ ਪੁੱਲ ਤੋਂ ਗੰਗਾ ਵਿਚ ਸਰਾਫਾ ਕਾਰੋਬਾਰੀ ਨੇ ਮਾਰੀ ਪਤਨੀ ਸਮੇਤ ਛਾਲ
ਹਰਿਦੁਆਰ : ਭਾਰਤ ਦੇ ਉਤਰਾਖੰਡ ਸੂਬੇ ਦੇ ਹਰਿਦੁਆਰ ਵਿਖੇ ਹਰ ਹਰ ਗੰਗੇ ਆਖ ਕੇ ਇਸਨਾਨ ਕਰਨ ਲਈ ਤਾਂ ਵੱਡੀ ਗਿਣਤੀ ਵਿਚ ਲੋਕ ਜਾਂਦੇ ਹਨ ਪਰ ਹਾਲ ਹੀ ਵਿਚ ਕਰਜ਼ੇ ਤੋਂ ਤੰਗ ਆ ਕੇ ਉੱਤਰ ਪ੍ਰਦੇਸ਼ ਦੇ ਇੱਕ ਸਰਾਫਾ ਕਾਰੋਬਾਰੀ ਨੇ ਆਪਣੀ ਪਤਨੀ ਸਮੇਤ ਹਰ ਕੀ ਪੌੜੀ ਨੇੜੇ ਹਾਥੀ ਪੁਲ ਤੋਂ ਗੰਗਾ ਵਿੱਚ ਛਾਲ ਮਾਰ ਦਿੱਤੀ ਹੈ, ਜਿਸ ਦੀ ਲਾਸ਼ ਸੋਮਵਾਰ ਨੂੰ ਰਾਣੀਪੁਰ ਇਲਾਕੇ `ਚ ਗੰਗਾ ਨਦੀ ਦੇ ਕੰਢੇ ਤੋਂ ਬਰਾਮਦ ਹੋਈ, ਜਦਕਿ ਉਸ ਦੀ ਪਤਨੀ ਦਾ ਕਿਧਰੇ ਪਤਾ ਨਹੀਂ ਲਗ ਸਕਿਆ ਹੈ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ ਜਿਥੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ, ਉਥੇ ਜਲ ਪੁਲਸ ਵਲੋਂ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਮੋਬਾਈਲ ਫੋਨ ਅਤੇ ਪਰਸ ਤੋਂ ਮਿਲੀ ਲਾਸ਼ ਦੀ ਪਛਾਣ 35 ਸਾਲਾ ਸੌਰਭ ਬੱਬਰ ਪੁੱਤਰ ਦਰਸ਼ਨ ਲਾਲ ਬੱਬਰ ਵਾਸੀ ਕਿਸ਼ਨਪੁਰਾ ਕੋਤਵਾਲੀ ਨਗਰ ਜ਼ਿਲ੍ਹਾ ਸਹਾਰਨਪੁਰ ਯੂਪੀ ਵਜੋਂ ਹੋਈ ਹੈ। ਪੁਲਸ ਮੁਤਾਬਕ ਸੌਰਭ ਨੇ ਆਪਣੀ ਪਤਨੀ ਮੋਨਾ ਨਾਲ ਹਰ ਕੀ ਪੈਡੀ ਨੇੜੇ ਹਾਥੀ ਪੁਲ ਤੋਂ ਗੰਗਾ `ਚ ਛਾਲ ਮਾਰਨ ਤੋਂ ਪਹਿਲਾਂ ਫੋਟੋ, ਲੋਕੇਸ਼ਨ ਅਤੇ ਸੁਸਾਈਡ ਨੋਟ ਵਟਸਐਪ `ਤੇ ਪਰਿਵਾਰਕ ਮੈਂਬਰਾਂ ਨੂੰ ਭੇਜਿਆ ਸੀ। ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ `ਤੇ ਪਤਾ ਲੱਗਾ ਕਿ ਸੌਰਭ ਦੀ ਸਹਾਰਨਪੁਰ `ਚ ਸਾਈਂ ਜਵੈਲਰਜ਼ ਨਾਂ ਦੀ ਦੁਕਾਨ ਹੈ। ਉਹ ਕਿੱਟੀ ਖੇਡਣ ਦਾ ਆਦੀ ਸੀ। ਜਿਸ ਕਾਰਨ ਉਹ ਕਈ ਲੋਕਾਂ ਦਾ ਕਰਜ਼ਾਈ ਸੀ।

Advertisement
Advertisement
Advertisement
Advertisement
Scroll to Top