Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 11:19 pm

+91 90915 01313 , +91 90916 01313

punjabbanni@gmail.com
punjabbani@yahoo.com

ਹਲਕਾ ਸਨੌਰ ਨੂੰ ਦੇਵਾਂਗੇ ਚਾਰ ਚਾਰ ਏਕੜ ਦੇ ਖੇਡ ਮੈਦਾਨ: ਵਿਧਾਇਕ ਪਠਾਣਮਾਜਰਾ

ਹਲਕਾ ਸਨੌਰ ਨੂੰ ਦੇਵਾਂਗੇ ਚਾਰ ਚਾਰ ਏਕੜ ਦੇ ਖੇਡ ਮੈਦਾਨ: ਵਿਧਾਇਕ ਪਠਾਣਮਾਜਰਾ

ਹਲਕਾ ਸਨੌਰ ਨੂੰ ਦੇਵਾਂਗੇ ਚਾਰ ਚਾਰ ਏਕੜ ਦੇ ਖੇਡ ਮੈਦਾਨ: ਵਿਧਾਇਕ ਪਠਾਣਮਾਜਰਾ
ਵਿਧਾਇਕ ਪਠਾਣਮਾਜਰਾ ਨੇ ਸੁਣੀਆਂ ਹਲਕੇ ਲੋਕਾਂ ਦੀ ਸਮਸਿਆਵਾਂ
ਸਨੌਰ 12 ਅਗਸਤ () : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਹਲਕੇ ਦੇ ਲੋਕਾਂ ਲਈ ਹਲਕੇ ‘ਚ ਵੱਖ-ਵੱਖ ਕਸਬਿਆਂ ਵਿੱਚ ਰੋਜ਼ਾਨਾ ਲੋਕ ਮਿਲਣੀ ਕੈਂਪਾਂ ਦਾ ਆਗਾਜ਼ ਕਰ ਦਿੱਤਾ ਹੈ । ਜਿਸ ਵਿੱਚ ਬਲਵੇੜਾ , ਸਨੌਰ ,ਬਹਾਦਰਗੜ੍ਹ , ਭੁਨਰਹੇੜੀ , ਦੇਵੀਗੜ੍ਹ ਨਾਲ ਸੰਬੰਧਤ ਪਿੰਡਾਂ ਦੇ ਲੋਕ ਆਪਣੀਆਂ ਸਮਸਿਆਵਾਂ ਲੈਕੇ ਮਿਲ ਸਕਦੇ ਹਨ। ਇਸ ਦੀ ਸ਼ੂਰੁਆਤ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਅੱਜ ਅਨਾਜ ਮੰਡੀ ਸਨੌਰ ਤੋਂ ਕੀਤੀ ਹਲਕੇ ਨਾਲ ਸਬੰਧਤ ਵੱਖ-ਵੱਖ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਮੌਕੇ ਉਹਨਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ । ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੱਲ ਕੀਤੀਆਂ
| ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਹਾ ਹੈ ਕਿ ਨੌਜਵਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹਲਕਾ ਸਨੌਰ ਦੇ ਵਿੱਚ ਬਹੁਤ ਵੱਡੀ ਲਾਗਤ ਨਾਲ
ਹਲਕਾ ਸਨੌਰ ਨੂੰ ਚਾਰ ਚਾਰ ਏਕੜ ਦੇ ਖੇਡ ਮੈਦਾਨ ਦੇਵਾਂਗੇ। ਜਿਸ ਤਰ੍ਹਾਂ ਕਿ ਤਾਜਾ ਹੀ ਭਾਰਤੀ ਖਿਡਾਰੀਆਂ ਨੇ ਓਲੰਪਿਕ ਦੇ ਵਿੱਚ ਆਪਣਾ ਨਾਮ ਕਮਾਇਆ ਹੈ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।ਉਸੇ ਤਰ੍ਹਾਂ ਹੀ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਹਲਕਾ ਸਨੌਰ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਓਲੰਪਿਕ ਤੱਕ ਲੈਕੇ ਜਾਵਾਂਗੇ ਤਾਂ ਜੋ ਪੰਜਾਬ ਦਾ ਨਾਮ ਰੌਸ਼ਨ ਕਰਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਖੇਡ ਹੋਰ ਵੀ ਪ੍ਰਫੁੱਲਿਤ ਹੋਣ ਅਤੇ ਜਲਦ ਹੀ ਹਲਕੇ ਦੇ ਅੰਦਰ ਕਾਲਜ ਅਤੇ ਯੂਨੀਵਰਸਿਟੀ ਸਥਾਪਿਤ ਕਰਨ ਲਈ ਵੱਡੀਆਂ ਯੋਜਨਾਵਾਂ| ਬਣਾਈਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਜਲਦ ਹੀ ਹਲਕਾ ਸਨੌਰ ਵਾਸੀਆਂ ਨੂੰ ਖੁਸ਼ਖਬਰੀ ਦੇਵਾਂਗੇ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਈ ਓ ਸਨੌਰ ਲਖਵੀਰ ਸਿੰਘ, ਐਸ ਐਚ ਓ ਥਾਣਾਂ ਸਨੌਰ ਹਰਮਿੰਦਰ ਸਿੰਘ, ਪ੍ਰਦੀਪ ਪਠਾਨਮਾਜਰਾ, ਬਲਜਿੰਦਰ ਸਿੰਘ ਨੰਦਗੜ੍ਹ , ਰਜਤ ਕਪੂਰ ਪ੍ਰਧਾਨ ਆੜਤੀ ਐਸੋਸੀਏਸ਼ਨ ਸਨੌਰ, ਸ਼ਾਮ ਲਾਲ ਪ੍ਰਧਾਨ, ਬਲਿਹਾਰ ਸਿੰਘ ਚੀਮਾ,ਹੈਪੀ ਅਮ੍ਰਿਤਸਰੀਆ, ਯੂਵਰਾਜ ਸਿੰਘ , ਕੁਲਦੀਪ ਗੁਜ਼ਰ, ਪ੍ਰੀਤਪਾਲ ਸਿੰਘ, ਸੁਖਵੀਰ ਸਿੰਘ, ਹਰਪਾਲ ਸਿੰਘ, ਦਵਿੰਦਰ ਸਿੰਘ, ਮਾਸਟਰ ਅਮਰੀਕ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ ।

Advertisement
Advertisement
Advertisement
Advertisement
Scroll to Top