ਭਰਾ ਨੇ ਭੈਣ ਦੇ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ
ਭਰਾ ਨੇ ਭੈਣ ਦੇ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ
ਪਾਕਿਸਤਾਨ : ਪਾਕਿਸਤਾਨ ਦੇ ਓਕਾਰਾ ਜਿ਼ਲੇ ਦੀ ਦੇਪਾਲਪੁਰ ਤਹਿਸੀਲ ਦੇ ਹੁਜਰਾ ਸ਼ਾਹ ਸਕੀਮ ਦੇ ਅਠਟਾਲ ਰੋਡ ਇਲਾਕੇ ਵਿਖੇ ਇਕ ਭਰਾ ਵਲੋਂ ਆਪਣੀ ਹੀ ਭੈਣ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ।਼ਦੱਸਣਯੋਗ ਹੈ ਕਿ ਨੌਵੀਂ ਜਮਾਤ ਦੀ ਪ੍ਰੀਖਿਆ ਵਿੱਚ ਫੇਲ੍ਹ ਹੋਣ ਤੋਂ ਬਾਅਦ ਭਰਾ ਨੇ ਆਪਣੀ ਭੈਣ ਨੂੰ ਗੋਲ਼ੀ ਮਾਰ ਦਿੱਤੀ। ਅਧਿਕਾਰੀਆਂ ਨੇ ਸ਼ੱਕੀ ਨੂੰ ਗ੍ਰਿਫਤਾਰ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ `ਤੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।