Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 7:42 pm

+91 90915 01313 , +91 90916 01313

punjabbanni@gmail.com
punjabbani@yahoo.com

ਪੁੱਤਰ ਦੀ ਸਤਾਈ 80 ਸਾਲਾ ਬਜ਼ੁਰਗ ਮਾਤਾ ਇਨਸਾਫ ਲਈ ਖਾ ਰਹੀ ਦਰ ਦਰ ਦੀਆਂ ਠੋਕਰਾਂ

ਪੁੱਤਰ ਦੀ ਸਤਾਈ 80 ਸਾਲਾ ਬਜ਼ੁਰਗ ਮਾਤਾ ਇਨਸਾਫ ਲਈ ਖਾ ਰਹੀ ਦਰ ਦਰ ਦੀਆਂ ਠੋਕਰਾਂ

ਪੁੱਤਰ ਦੀ ਸਤਾਈ 80 ਸਾਲਾ ਬਜ਼ੁਰਗ ਮਾਤਾ ਇਨਸਾਫ ਲਈ ਖਾ ਰਹੀ ਦਰ ਦਰ ਦੀਆਂ ਠੋਕਰਾਂ
-ਪੁਲਿਸ ਥਾਣੇ ਵਿੱਚ ਨਹੀਂ ਮਿਲ ਰਿਹਾ ਬਜ਼ੁਰਗ ਨੂੰ ਇਨਸਾਫ -ਡਾ. ਜਤਿੰਦਰ ਸਿੰਘ ਮੱਟੂ-
ਨਾਭਾ 10 ਅਗਸਤ () : ਆਪਣੇ ਹੀ ਪੁੱਤ ਅਤੇ ਨੂੰਹ ਦੀ ਸਤਾਈ ਨਾਭਾ ਹਲਕੇ ਦੇ ਪਿੰਡ ਸੌਜਾ ਦੀ 80 ਸਾਲਾ ਬਜ਼ੁਰਗ ਮਾਤਾ ਜੋਗਿੰਦਰ ਕੌਰ ਪਿਛਲੇ ਕਈ ਮਹੀਨਿਆਂ ਤੋਂ ਇਨਸਾਫ ਲਈ ਥਾਣਾ ਸਦਰ ਨਾਭਾ ਦੇ ਚੱਕਰ ਕੱਟ ਰਹੀ ਹੈ ਪਰ ਲੰਮਾ ਸਮਾਂ ਬੀਤ ਜਾਣ ਬਾਅਦ ਵੀ ਬਜ਼ੁਰਗ ਨੂੰ ਇਨਸਾਫ ਨਹੀਂ ਮਿਲਿਆ। ਇਲਾਕੇ ਦੇ ਲੋਕ ਆਗੂ ਅਤੇ ਸਮਾਜ ਸੇਵੀ ਡਾ. ਜਤਿੰਦਰ ਸਿੰਘ ਮੱਟੂ ਨੇ ਬੇਵਸ ਤੇ ਲਾਚਾਰ 80 ਸਾਲਾ ਮਾਤਾ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਥਾਣਾ ਸਦਰ ਵੀ ਪਹੁੰਚ ਕੀਤੀ। ਕਈ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਪ੍ਰਸ਼ਾਸ਼ਨ ਬਜ਼ੁਰਗ ਮਾਤਾ ਨੂੰ ਇਨਸਾਫ ਨਹੀਂ ਦੇ ਸਕਿਆ। ਪੀੜਿਤ ਬਜ਼ੁਰਗ ਜੋਗਿੰਦਰ ਕੌਰ ਨੇ ਕਿਹਾ ਕਿ ਉਸਨੇ ਅਤੇ ਉਸਦੇ ਸਵ: ਪਤੀ ਨੇ ਮਿਹਨਤਾਂ ਦਿਹਾੜੀਆਂ ਕਰ ਕਰ ਕੇ ਆਪਣੇ ਰਹਿਣ ਲਈ ਇਕ ਛੋਟਾ ਜਿਹਾ ਘਰ ਬਣਾਇਆ। ਜਿਸ ਵਿਚੋਂ ਉਸਦੇ ਲੜਕੇ ਨੇ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੁਲਿਸ ਦਾ ਕੰਮ ਬੇਇਨਸਾਫੀਆਂ ਖਿਲਾਫ ਇਨਸਾਫ ਦੇਣਾ ਹੈ ਪਰ 80 ਸਾਲ ਦੀ ਇਕ ਬਜ਼ੁਰਗ ਕਈ ਮਹੀਨਿਆਂ ਤੋਂ ਥਾਣਾ ਸਦਰ ਦੇ ਚੱਕਰ ਕੱਟ ਰਹੀ ਹੈ ,ਥਾਣਾ ਮੁੱਖੀ ਨੂੰ ਵੀ ਇਸ ਬਾਰੇ ਦੱਸਿਆ ਗਿਆ ਪਰ ਪੁਲਿਸ ਵਲੋਂ ਬਜ਼ੁਰਗ ਨੂੰ ਇਨਸਾਫ ਨਹੀਂ ਦਿੱਤਾ ਗਿਆ। ਜਦਕਿ ਭਾਰਤ ਸਰਕਾਰ ਨੇ ਮੇਨਟੀਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜਨ ਐਕਟ-2007 ਤੱਕ ਅਜਿਹੇ ਬਜ਼ੁਰਗਾਂ ਨੂੰ ਜੇਕਰ ਉਸਦੀ ਔਲਾਦ ਤੰਗ ਪਰੇਸ਼ਾਨ ਕਰਕੇ ਘਰੋਂ ਕੱਢ ਦਿੰਦੀ ਹੈ ਤਾਂ ਅਜਿਹੀ ਔਲਾਦ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਪ੍ਰਬੰਧ ਹੈ। ਇਥੇ ਹੀ ਨਹੀਂ ਇਸ ਐਕਟ ਤਹਿਤ ਪੁਲਿਸ ਥਾਣਾ ਕਿਸੇ ਵੀ ਮੁਲਾਜਮ ਦੀ ਡਿਊਟੀ ਤਾਇਦ ਕਰਦਾ ਹੈ ਜੋ ਹਰ ਰੋਜ਼ ਘਰ ਜਾ ਕੇ ਬਜ਼ੁਰਗ ਦਾ ਹਾਲ ਚਾਲ ਪੁੱਛੇ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜੇਕਰ ਥਾਣਾ ਸਦਰ ਨਾਭਾ ਨੇ ਬਜ਼ੁਰਗ ਮਾਤਾ ਨੂੰ ਇਨਸਾਫ ਨਾ ਦਿੱਤਾ ਤਾਂ ਥਾਣਾ ਸਦਰ ਅੱਗੇ ਬਜ਼ੁਰਗ ਮਾਤਾ ਅਤੇ ਉਹ ਇਨਸਾਫ ਲਈ ਰੋਸ ਪ੍ਰਦਰਸ਼ਨ ਕਰਨਗੇ ਜਿਸਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ।

Advertisement
Advertisement
Advertisement
Advertisement
Scroll to Top