Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 1:08 am

+91 90915 01313 , +91 90916 01313

punjabbanni@gmail.com
punjabbani@yahoo.com

ਨਗਰ ਨਿਗਮ ਦੇ ਸੈਂਕੜੇ ਚੌਥਾ ਦਰਜਾ ਤੇ ਸਫਾਈ ਸੇਵਕਾਂ ਕੀਤੀ ਕਲਾਸ ਫੋਰਥ ਯੂਨੀਅਨ ਵਿੱਚ ਸ਼ਮੂਲੀਅਤ

ਨਗਰ ਨਿਗਮ ਦੇ ਸੈਂਕੜੇ ਚੌਥਾ ਦਰਜਾ ਤੇ ਸਫਾਈ ਸੇਵਕਾਂ ਕੀਤੀ ਕਲਾਸ ਫੋਰਥ ਯੂਨੀਅਨ ਵਿੱਚ ਸ਼ਮੂਲੀਅਤ

ਨਗਰ ਨਿਗਮ ਦੇ ਸੈਂਕੜੇ ਚੌਥਾ ਦਰਜਾ ਤੇ ਸਫਾਈ ਸੇਵਕਾਂ ਕੀਤੀ ਕਲਾਸ ਫੋਰਥ ਯੂਨੀਅਨ ਵਿੱਚ ਸ਼ਮੂਲੀਅਤ
ਪਟਿਆਲਾ, 13 ਅਗਸਤ : ਨਗਰ ਨਿਗਮ ਦਾ ਚੌਥਾ ਦਰਜਾ ਸਫਾਈ ਕਰਮਚਾਰੀ ਕੱਚਾ ਅਤੇ ਪੱਕਾ ਜ਼ੋ ਮਰਹੂਮ ਆਗੂ (ਬਿੰਨੀ ਸਹੋਤਾ) ਨਾਲ ਸਬੰਧਤ ਸੀ, ਇਹ ਸੈਕੜਿਆਂ ਦੀ ਗਿਣਤੀ ਵਿੱਚ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੀ ਮੁਲਾਜਮਾਂਪੈਨਸ਼ਨਰਕੱਚੇ ਮੁਲਾਜਮਾਂ ਮੰਗਾਂ ਤੇ ਸੰਘਰਸ਼ੀਲ ਨੀਤੀਆਂ ਅਤੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਯੋਗ ਅਗਵਾਈ ਸਦਕਾ ਇੱਥੇ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਪਹੁੰਚਕੇ ਸ਼ਾਮਲ ਹੋਏ। ਜਿਹਨਾਂ ਨੂੰ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਸ਼ਿਵ ਚਰਨ, ਇੰਦਰਪਾਲ ਵਾਲਿਆ, ਪ੍ਰਕਾਸ਼ ਸਿੰਘ ਲੁਬਾਣਾ, ਲਖਵੀਰ ਸਿੰਘ ਤੇ ਸਤਿਆ ਨਰਾਇਣ ਗੋਨੀ ਨੇ ਸਵਾਗਤ ਕੀਤਾ ਤੇ ਚੁਣੀ ਗਈ ਨਵੀਂ ਟੀਮ ਨੂੰ ਸਿਰੋਪਾਓ ਦੇ ਨਿਵਾਜਿਆ ਗਿਆ। ਇਸ ਮੌਕੇ ਨਗਰ ਨਿਗਮ ਵਿੱਚ ਸਫਾਈ ਸੇਵਕ ਸਿਵਰਮੈਨਾਂ ਅਤੇ ਵੱਖਵੱਖ ਕੈਟਾਗਰੀਜ਼ ਦੇ ਚੌਥਾ ਦਰਜਾ ਕਰਚਮਾਰੀਆਂ ਦੀਆਂ ਮੰਗਾਂ ਵਿਸ਼ੇਸ਼ ਤੌਰ ਤੇ ਕੱਚੇ ਸਫਾਈ ਸੇਵਕਾਂ ਤੇ ਸਿਵਰਮੈਨਾਂ ਦੀਆਂ ਮੰਗਾਂ, ਸੇਵਾਵਾ ਪੱਕੀਆਂ ਕਰਨੀਆਂ ਤੇ ਘੱਟੋਘੱਟ ਉਜਰਤਾ 26000/ ਰੁਪਏ ਕਰਨੀ ਤੇ ਸਫਾਈ ਸੇਵਕਾਂ ਦੀ ਘਾਟ ਨੂੰ ਦੂਰ ਕਰਨ ਤੇ ਬਦਲਾ ਲਉ ਭਾਵਨਾ ਨੂੰ ਖਤਮ ਕਰਨ ਵਰਗੇ ਇਸ਼ੂ ਵੀ ਵਿਚਾਰੇ ਗਏ। ਨਿਗਮ ਵਿੱਚ ਭਵਿੱਖ ਵਿੱਚ ਇਕ ਵਰਗ ਦਾ ਇਕੱਠ ਕਰਕੇ ਮੰਗਾਂ ਤੇ ਸੰਘਰਸ਼ ਕਰਨ ਦੇ ਫੈਸਲੇ ਵੀ ਲਏ ਜਾਣਗੇ ।
ਇਸ ਮੌਕੇ ਤੇ ਨਵੀਂ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਸਰਵ ਸੰਮਤੀ ਨਾਲ ਸਫਾਈ ਸੇਵਕ ਯੂਨੀਅਨ ਨਗਰ ਨਿਗਮ ਪਟਿਆਲਾ ਦੇ ਪ੍ਰਧਾਨ ਬਾਬੂ ਰਾਮ (ਬੱਬੂ), ਸਰਪ੍ਰਸਤ ਕੁਲਦੀਪ ਕਾਕਾ, ਸ਼ਾਮ ਲਾਲ, ਅਸ਼ੋਕ ਵੈਦ, ਚੇਅਰਮੈਨ ਹੇਮ ਰਾਜ, ਸੰਜੇ ਕਾਗੜਾ, ਸੀਨੀਅਰ ਮੀਤ ਪ੍ਰਧਾਨ ਸੰਦੀਪ ਕੁਮਾਰ, ਮੋਨੂੰ ਲੱਕੜ ਮੰਡੀ, ਵਾਇਸ ਪ੍ਰਧਾਨ ਮੰਗਤ ਕਲਿਆਣ, ਜਨਰਲ ਸਕੱਤਰ ਵਿਜੈ ਸੰਗਰ, ਰੋਹਿਤ ਬਹੁਤੇ, ਜੁਆਇੰਟ ਸਕੱਤਰ ਅਸ਼ੋਕ ਕੁਮਾਰ, ਭਰਤ ਬੱਗਾ, ਖਜਾਨਚੀ ਬਲਜਿੰਦਰ, ਵਿਕਰਮ ਗੋਡਿਆਲ, ਸਟੇਜ਼ ਸੈਕਟਰੀ ਅਜੇ ਕੁਮਾਰ, ਧਰਮਿੰਦਰ ਮਜਾਹਰ, ਪ੍ਰਚਾਰ ਸਕੱਤਰ ਰਾਹੁਲ, ਰਾਜੂ, ਅਨਿਲ ਸਿਰਸਵਾਲ, ਪ੍ਰੈਸ ਸੈਕਟਰੀ ਪੱਪੂ ਸੂਰਜ, ਹਰਮੀਤ, ਰਵਿੰਦਰ ਗਾਗਟ, ਪ੍ਰੋਪੋਗੰਡਾ ਸਕੱਤਰ ਰਾਜ ਕੁਮਾਰ, ਗੱਗੂ, ਸੰਜੇ ਕੁਮਾਰ ਆਦਿ ਚੁਣੇ ਗਏ । ਇਸ ਮੌਕੇ ਤੇ ਚੌਥਾ ਦਜਾ ਕਰਮਚਾਰੀਆਂ ਵਲੋਂ ਮਿਤੀ 14 ਅਤੇ 15 ਅਗਸਤ ਨੂੰ ਕੀਤੀ ਜਾਣਵਾਲੀ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਵੀ ਕੀਤਾ ਗਿਆ ।

Advertisement
Advertisement
Advertisement
Advertisement
Scroll to Top