Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 3:17 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22ਬੀ ਦੇ ਜਿਲਾ ਡੇਲੀਗੇਟ ਇਜਲਾਸ ਵਿੱਚ ਸਵਰਨ ਸਿੰਘ ਬੰਗਾ ਜਿਲਾ ਪ੍ਰਧਾਨ ਚੁਣੇ ਗਏ : ਦਰਸ਼ਨ ਲੁਬਾਣਾ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22ਬੀ ਦੇ ਜਿਲਾ ਡੇਲੀਗੇਟ ਇਜਲਾਸ ਵਿੱਚ ਸਵਰਨ ਸਿੰਘ ਬੰਗਾ ਜਿਲਾ ਪ੍ਰਧਾਨ ਚੁਣੇ ਗਏ : ਦਰਸ਼ਨ ਲੁਬਾਣਾ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22ਬੀ ਦੇ ਜਿਲਾ ਡੇਲੀਗੇਟ ਇਜਲਾਸ ਵਿੱਚ ਸਵਰਨ ਸਿੰਘ ਬੰਗਾ ਜਿਲਾ ਪ੍ਰਧਾਨ ਚੁਣੇ ਗਏ : ਦਰਸ਼ਨ ਲੁਬਾਣਾ
ਪਟਿਆਲਾ : 09 ਅਗਸਤ ( ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22 ਬੀ ਜਿਲਾ ਪਟਿਆਲਾ ਦਾ ਡੈਲੀਗੇਟ ਇਜਲਾਸ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਹੋਇਆ, ਇਸ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਤਕਰੀਬਨ “ਸਵਾ ਸੋ” ਡੇਲੀਗੇਟਾਂ ਨੇ ਭਾਗ ਲਿਆ, ਇਜਲਾਸ ਦੀ ਅਗਵਾਈ ਅਡੀਸ਼ਨਲ ਸੂਬਾ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ, ਸੂਬਾ ਜਨਰਲ ਸਕੱਤਰ (ਕਲਾਸ ਫੋਰਥ) ਬਲਜਿੰਦਰ ਸਿੰਘ, ਸੂਬਾ ਸਕੱਤਰ (ਫੈਡਰੇਸ਼ਨ) ਮਾਧੋ ਰਾਹੀਂ ਨੇ ਕੀਤੀ। ਇਸ ਮੌਕੇ ਅਕਾਲ ਚਲਾਣਾ ਕਰ ਗਏ ਮੁਲਾਜਮਾਂ ਦੇ ਪ੍ਰਮੁੱਖ ਆਗੂਆਂ ਕਾ. ਸੱਜਣ ਸਿੰਘ, ਕਾ. ਰਣਬੀਰ ਸਿੰਘ ਢਿੱਲੋਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਿਛਲੇ ਕੰਮਾਂ ਕਾਰਾਂ ਦੀਆਂ ਰਿਪੋਰਟਾਂ ਅਤੇ ਵਿੱਤੀ ਰਿਪੋਰਟਾਂ ਵਿਚਾਰੀਆਂ ਗਈਆਂ ਅਤੇ ਤਕਰੀਬਨ ਇੱਕ ਦਰਜਨ ਡੇਲੀਗੇਟਾਂ ਨੇ ਬਹਿਸ ਵਿੱਚ ਹਿੱਸਾ ਲਿਆ।ਇਸ ਮੌਕੇ ਕੇਂਦਰ ਤੇ ਪੰਜਾਬ ਸਰਕਾਰ ਦੀ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਕਾਮਿਆਂ ਅਤੇ ਕਿਰਤੀਆਂ ਪ੍ਰਤੀ ਬੇਰੁੱਖੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਅਗਲੇ ਸੰਘਰਸ਼ਾਂ ਵਿੱਚ ਵਧ ਚੜਕੇ ਸ਼ਾਮਲ ਹੋਣ ਦਾ ਅਹਿਦ ਵੀ ਕੀਤਾ। ਇਜਲਾਸ ਵਿੱਚ ਫੈਡਰੇਸ਼ਨ ਦੇ ਅਡੀਸ਼ਨਲ ਸੂਬਾ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ ਨੇ ਫੈਡਰੇਸ਼ਨ ਦੀ ਜਿਲਾ ਕਮੇਟੀ ਦੇ ਪੁਨਰਗਠਨ ਲਈ 23 ਅਹੁਦੇਦਾਰਾਂ ਦਾ ਪੈਨਲ ਪੇਸ਼ ਕੀਤਾ ਜ਼ੋ ਸਰਵ ਸੰਮਤੀ ਨਾਲ ਪ੍ਰਵਾਨ ਕਰ ਲਿਆ ਜਿਸ ਵਿੱਚ ਸਰਵਸ੍ਰੀ ਦਰਸ਼ਨ ਸਿੰਘ ਲੁਬਾਣਾ ਸਰਪ੍ਰਸਤ, ਜਗਮੋਹਨ ਸਿੰਘ ਨੌਲੱਖਾ ਚੇਅਰਮੈਨ ਅਤੇ *ਸਵਰਨ ਸਿੰਘ ਬੰਗਾ, ਜ਼ਿਲ੍ਹਾ ਪ੍ਰਧਾਨ* ਬਣੇ, ਇਸੇ ਤਰ੍ਹਾਂ ਗੁਰਦਰਸ਼ਨ ਸਿੰਘ ਅਡੀਸਨਲ ਚੇਅਰਮੈਨ, ਉਪ ਚੇਅਰਮੈਨ ਮੋਧਨਾਥ ਸ਼ਰਮਾ,ਸੀਨੀਅਰ ਮੀਤ ਪ੍ਰਧਾਨ ਨਾਰੰਗ ਸਿੰਘ, ਰਾਮ ਲਾਲ ਰਾਮਾ, ਪ੍ਰੀਤਮ ਚੰਦ ਠਾਕੁਰ, ਸੁਰਜ ਪਾਲ ਯਾਦਵ, ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਲੁਬਾਣਾ, ਅਸ਼ੋਕ ਕੁਮਾਰ ਬਿੱਟੂ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ, ਨਿਸ਼ਾ ਰਾਣੀ, ਲਖਵੀਰ ਸਿੰਘ ਲੱਕੀ, ਰਾਜੇਸ਼ ਗੋਲੂ, ਜਨਰਲ ਸਕੱਤਰ ਮਾਧੋ ਲਾਲ ਰਾਹੀਂ, ਅਡੀਸ਼ਨਲ ਜਨਰਲ ਸਕੱਤਰ ਕਮਲਜੀਤ ਸਿੰਘ, ਵਿੱਤ ਸਕੱਤਰ ਬਲਜਿੰਦਰ ਸਿੰਘ, ਜੁਆਇੰਟ ਸਕੱਤਰ ਮੇਘੂ ਰਾਮ, ਪ੍ਰਚਾਰ ਸਕੱਤਰ ਲਖਵੀਰ ਸਿੰਘ ਅਤੇ ਦਫਤਰ ਸਕੱਤਰ ਇਦਰਪਾਲ ਵਾਲਿਆ ਸ਼ਾਮਲ ਕੀਤੇ ਗਏ ਤੇ 10 ਮੈਂਬਰ ਕਾਰਜਕਾਰੀ ਲਈ ਨਾਮਜਦ ਕਰਨ ਦਾ ਅਧਿਕਾਰ ਚੁਣੀ ਕਮੇਟੀ ਨੂੰ ਦਿੱਤੇ ਗਏ । ਨਵ-ਨਿਯੁਕਤ ਪ੍ਰਧਾਨ ਸਵਰਨ ਸਿੰਘ ਬੰਗਾ ਨੇ ਹਾਊਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੁੱਚੇ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਪੱਕੇ ਸਾਰੇ ਕੇਡਰਾਂ ਨੂੰ ਨਾਲ ਲੈਕੇ ਕਰਮਚਾਰੀਆਂ ਦੀਆਂ ਅਧੂਰੀਆਂ ਮੰਗਾਂ ਦੀ ਪੂਰਤੀ ਅਤੇ ਫੈਡਰੇਸ਼ਨ ਦੀ ਚੜ੍ਹਦੀ ਕਲਾ ਲਈ ਦਿਨ- ਰਾਤ ਇੱਕ ਕਰ ਦੇਣਗੇ ।

Advertisement
Advertisement
Advertisement
Advertisement
Scroll to Top