Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 9:37 am

+91 90915 01313 , +91 90916 01313

punjabbanni@gmail.com
punjabbani@yahoo.com

ਵਿਦਿਆਰਥੀਆਂ, ਅਧਿਆਪਕਾਂ ਤੇ ਲੋਕਾਂ ਦੇ ਸੰਵਿਧਾਨਕ ਮਸਲਿਆਂ ਦਾ ਹੱਲ ਨਾ ਕਰਨ ਤੇ ਭਲਾਈ ਮੰਤਰੀ ਦੇ ਫੂਕੇ ਜਾਣਗੇ ਪੁਤਲੇ:- ਸਲਾਣਾ, ਦੁੱਗਾਂ, ਨਬੀਪੁਰ

ਵਿਦਿਆਰਥੀਆਂ, ਅਧਿਆਪਕਾਂ ਤੇ ਲੋਕਾਂ ਦੇ ਸੰਵਿਧਾਨਕ ਮਸਲਿਆਂ ਦਾ ਹੱਲ ਨਾ ਕਰਨ ਤੇ ਭਲਾਈ ਮੰਤਰੀ ਦੇ ਫੂਕੇ ਜਾਣਗੇ ਪੁਤਲੇ:- ਸਲਾਣਾ, ਦੁੱਗਾਂ, ਨਬੀਪੁਰ

ਵਿਦਿਆਰਥੀਆਂ, ਅਧਿਆਪਕਾਂ ਤੇ ਲੋਕਾਂ ਦੇ ਸੰਵਿਧਾਨਕ ਮਸਲਿਆਂ ਦਾ ਹੱਲ ਨਾ ਕਰਨ ਤੇ ਭਲਾਈ ਮੰਤਰੀ ਦੇ ਫੂਕੇ ਜਾਣਗੇ ਪੁਤਲੇ:- ਸਲਾਣਾ, ਦੁੱਗਾਂ, ਨਬੀਪੁਰ
ਪਟਿਆਲਾ, 8 ਅਗਸਤ () : ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਜ਼ਰੂਰੀ ਤੇ ਅਹਿਮ ਮੀਟਿੰਗ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਚ ਹੋਈ।ਜਿਸ ਚ ਐੱਸ.ਸੀ./ਬੀ.ਸੀ. ਵਿਦਿਆਰਥੀਆਂ, ਮੁਲਾਜ਼ਮਾਂ ਤੇ ਲੋਕਾਂ ਦੇ ਸੰਵਿਧਾਨਿਕ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ । ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਲੰਘਣ ਤੇ ਵੀ ਸੰਵਿਧਾਨਕ ਮਸਲਿਆਂ ਤੇ ਸਰਕਾਰ ਤੇ ਉਸ ਦੇ ਮੰਤਰੀ ਚੁੱਪ ਧਾਰੀ ਬੈਠੇ ਹਨ। ਜਿਸ ਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ਼ ਵਿਕਾਸ ਭਲਾਈ ਦੀ ਮੰਤਰੀ ਸ੍ਰੀਮਤੀ ਬਲਜੀਤ ਕੌਰ ਤਾਂ ਵਾਰ-ਵਾਰ ਮੀਟਿੰਗ ਦਾ ਅਜੰਡਾ ਭੇਜਣ ਤੇ ਵੀ ਜੱਥੇਬੰਦੀ ਨੂੰ ਮਸਲਿਆਂ ਦੇ ਹੱਲ ਲਈ ਲਾਰਾ ਲੱਪਾ ਤੇ ਡੰਗ ਟਪਾਊ ਨੀਤੀ ਤੇ ਚੱਲ ਰਹੀ ਹੈ । ਜ਼ਿਕਰਯੋਗ ਹੈ, ਭਲਾਈ ਮੰਤਰੀ ਬਣਨ ਤੇ ਬਲਜੀਤ ਕੌਰ ਨੂੰ 30 ਮਾਰਚ 2022 ਨੂੰ ਫਰੀਦਕੋਟ ਵਿਖੇ ਜੱਥੇਬੰਦੀ ਦੇ ਆਗੂਆਂ ਨੇ ਮਿਲ਼ ਕੇ ਵਧਾਈ ਦਿੱਤੀ ਤੇ ਐੱਸ.ਸੀ./ਬੀ.ਸੀ. ਵਿਦਿਆਰਥੀਆਂ, ਅਧਿਆਪਕਾਂ , ਵੱਖ-ਵੱਖ ਭਰਤੀਆਂ ਦੇ ਉਮੀਦਵਾਰਾਂ ਦੇ ਮਸਲੇ ਹੱਲ ਕਰਨ ਲਈ ਮੰਤਰੀ ਤੋਂ ਮੀਟਿੰਗ ਦਾ ਸਮਾਂ ਮੰਗਿਆ ਗਿਆ। ਪਰ ਅੱਜ ਤੱਕ ਵੀ ਐੱਸ.ਸੀ./ਬੀ.ਸੀ. ਵਰਗ ਦੇ ਮਸਲਿਆਂ ਲਈ ਕੋਈ ਸੁਹਿਰਦ ਯਤਨ ਨਹੀਂ ਕੀਤੇ ਗਏ। ਜਥੇਬੰਦੀ ਦੇ ਆਗੂਆਂ ਨੇ ਮੇਨ ਸੈਕਟਰੀਏਟ ਚੰਡੀਗੜ੍ਹ ਵਿਖੇ ਮਿਲ ਕੇ ਵੀ ਮੀਟਿੰਗ ਦਾ ਸਮਾਂ ਦੇਣ ਲਈ ਕਿਹਾ। ਮੀਟਿੰਗ ਦਾ ਅਜੰਡਾ ਭੇਜਣ ਦੇ ਬਾਵਜੂਦ ਅੱਜ ਤਕ ਲਾਰੇ ਹੀ ਲਾਏ ਜਾ ਰਹੇ ਹਨ। ਇਸ ਲਈ ਜੱਥੇਬੰਦੀ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਚ ਭਲਾਈ ਮੰਤਰੀ ਪੰਜਾਬ ਦੇ ਅੜੀਅਲ ਤੇ ਗ਼ੈਰ-ਸੰਵਿਧਾਨਕ ਰੱਵਈਏ ਦੇ ਚੱਲਦੇ ਪੂਰੇ ਪੰਜਾਬ ਦੇ ਜਿਲ੍ਹਾ ਪੱਧਰ ਤੇ ਉਹਨਾਂ ਦੇ ਪੁਤਲੇ ਫੂਕ ਮੁਜ਼ਾਹਰੇ ਕੀਤੇ ਜਾਣਗੇ। ਕਿਉਂ ਜੋ ਇਸ ਮੰਤਰੀ ਦੇ ਗ਼ੈਰ-ਜਿੰਮੇਵਾਰ ਵਤੀਰੇ ਕਾਰਨ 6635 ਈਟੀਟੀ ਅਧਿਆਪਕਾਂ ਦੀ ਭਰਤੀ ਸਮੇਂ ਡਾਇਰੈਕਟਰ ਭਰਤੀ ਬੋਰਡ ਸਿੱਖਿਆ ਵਿਭਾਗ ਵੱਲੋਂ ਬਿਨਾਂ ਮੈਰਿਟ ਸੂਚੀ ਜਾਰੀ ਕੀਤੇ ਗੁਪਤ ਤਰੀਕੇ ਨਾਲ ਉਮੀਦਵਾਰਾਂ ਦੀ ਆਈ.ਡੀ. ਤੇ ਆਰਡਰ ਜਾਰੀ ਕੀਤੇ ਤੇ ਜਥੇਬੰਦੀ ਵੱਲੋਂ ਸੰਘਰਸ਼ ਕਰਨ ਤੇ 4900 ਤਕ ਮੈਰਿਟ ਸੂਚੀ ਜਾਰੀ ਕੀਤੀ ਗਈ। ਅਜੇ ਤੱਕ ਵੀ ਓਪਨ ਦੀ ਕੱਟ ਆਫ਼ ਮੈਰਿਟ ਨੀਚੇ ਆਉਣ ਉਪਰੰਤ ਵੱਧ ਨੰਬਰਾਂ ਵਾਲੇ ਐੱਸ.ਸੀ./ਬੀ.ਸੀ. ਉਮੀਦਵਾਰਾਂ ਨੂੰ ਓਪਨ ਚ ਨਹੀਂ ਵਿਚਾਰਿਆ ਗਿਆ। ਜਿਸ ਕਾਰਨ ਗ਼ਰੀਬ ਮਜ਼ਦੂਰਾਂ ਦੇ ਪੁੱਤਰ ਧੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣਾ ਪੈ ਰਿਹਾ। ਉਹ ਚਾਹੇ 4161 ਮਾਸਟਰ ਕੇਡਰ ਦੀ ਭਰਤੀ ਹੋਵੇ, ਚਾਹੇ 6635 ਈਟੀਟੀ ਅਧਿਆਪਕਾਂ ਦੀ ਭਰਤੀ ਜਾਂ 2364 ਈਟੀਟੀ ਅਧਿਆਪਕਾਂ ਦੀ ਭਰਤੀ ਹੋਵੇ। ਸਭ ਚ ਡਾਇਰੈਕਟਰ ਤੇ ਸਹਾਇਕ ਡਾਇਰੈਕਟਰ ਭਰਤੀ ਬੋਰਡ ਰਾਖਵੇਂਕਰਨ ਨੀਤੀ ਦੇ ਵਿਰੁੱਧ ਜਾ ਕੇ ਮੈਰਿਟ ਸੂਚੀ ਤਿਆਰ ਕਰਨ ਦੀ ਖੇਡ ਖੇਡਦੇ ਹਨ। ਇਹਨਾਂ ਮਸਲਿਆਂ ਤੋਂ ਇਲਾਵਾ ਸਿੱਧੀ ਭਰਤੀ ਚ ਸਰਕਾਰਾਂ ਤੇ ਅਫਸਰਸ਼ਾਹੀ ਨੇ ਰਾਖਵੇਂਕਰਨ ਨੀਤੀ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਇਸ ਸਮੇਂ ਜੱਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਪ੍ਰੈੱਸ ਸਕੱਤਰ ਹਰਜਿੰਦਰ ਪੁਰਾਣੇਵਾਲਾ, ਹਰਪਾਲ ਸਿੰਘ ਤਰਨਤਾਰਨ , ਚੀਫ਼ ਆਰਗੇਨਾਈਜ਼ਰ ਪਰਮਿੰਦਰ ਸਿੰਘ ਗੁਰਦਾਸਪੁਰ, ਸਕੱਤਰ ਵੀਰ ਸਿੰਘ ਮੋਗਾ,ਗੁਰਮੀਤ ਸਿੰਘ ਫ਼ਰੀਦਕੋਟ, ਗੁਰਟੇਕ ਸਿੰਘ, ਹਰਦੀਪ ਸਿੰਘ ਤੂਰ, ਵੀਰ ਸਿੰਘ ਮੋਗਾ, ਹਰਵਿੰਦਰ ਮਾਰਸ਼ਲ, ਭੁਪਿੰਦਰ ਸਿੰਘ ਲੁਧਿਆਣਾ, ਗੁਰਜੈਪਾਲ ਸਿੰਘ ਲੁਧਿਆਣਾ, ਬਲਦੇਵ ਸਿੰਘ, ਨਰਿੰਦਰਜੀਤ ਕਪੂਰਥਲਾ, ਸੁਖਦੇਵ ਕਾਜ਼ਲ, ਕੁਲਵੰਤ ਦਸੂਹਾ, ਜਗਤਾਰ ਨਾਭਾ, ਕੰਵਲਜੀਤ ਭਵਾਨੀਗੜ੍ਹ, ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਬੇਅੰਤ ਭਾਂਬਰੀ, ਦਿਲਬਾਗ ਸਿੰਘ ਤਰਨਤਾਰਨ, ਅਵਤਾਰ ਸਿੰਘ ਮੱਟੂ ਅੰਮ੍ਰਿਤਸਰ, ਪਰਮਜੀਤ ਪਠਾਨਕੋਟ, ਰਛਪਾਲ ਸਿੰਘ ਭੁੰਬਲੀ, ਕੁਲਵਿੰਦਰ ਸਿੰਘ ਰੂਪ ਨਗਰ, ਹਰਬੰਸ ਲਾਲ ਜਲੰਧਰ, ਹਰਜਿੰਦਰ ਮਾਲੇਰਕੋਟਲਾ, ਭਾਰਤ ਭੂਸ਼ਨ, ਕੁਲਵੀਰ ਫਾਜ਼ਿਲਕਾ ਸ਼ਾਮਿਲ ਸਨ।

Advertisement
Advertisement
Advertisement
Advertisement
Scroll to Top