Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 8:36 am

+91 90915 01313 , +91 90916 01313

punjabbanni@gmail.com
punjabbani@yahoo.com

ਹੀਰੋਸ਼ੀਮਾ ਨਾਗਾਸਾਕੀ ਘਟਨਾਵਾਂ ਸਦੀਆਂ ਤੱਕ ਦਰਦ ਦਿੰਦੀਆਂ ਰਹਿਣਗੀਆਂ : ਸਰਲਾ ਭਟਨਾਗਰ

ਹੀਰੋਸ਼ੀਮਾ ਨਾਗਾਸਾਕੀ ਘਟਨਾਵਾਂ ਸਦੀਆਂ ਤੱਕ ਦਰਦ ਦਿੰਦੀਆਂ ਰਹਿਣਗੀਆਂ : ਸਰਲਾ ਭਟਨਾਗਰ

ਹੀਰੋਸ਼ੀਮਾ ਨਾਗਾਸਾਕੀ ਘਟਨਾਵਾਂ ਸਦੀਆਂ ਤੱਕ ਦਰਦ ਦਿੰਦੀਆਂ ਰਹਿਣਗੀਆਂ : ਸਰਲਾ ਭਟਨਾਗਰ
ਅਮਰੀਕਾ ਵਲੋਂ ਭਾਰਤੀ ਆਜਾਦ ਹਿੰਦ ਫੌਜ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਜਾਪਾਨ ਤੋਂ ਭਾਰਤ ਵੱਲ ਜਾਣ ਤੋਂ ਰੋਕਣ ਲਈ, ਹੀਰੋਸ਼ੀਮਾ ਤੇ 6 ਅਤੇ 9 ਅਗਸਤ ਨੂੰ ਨਾਗਾਸਾਕੀ ਤੇ ਐਟਮ ਬੰਬ ਗਿਰਾਏ ਸਨ ਜਿਨ੍ਹਾਂ ਦੀ ਜ਼ਹਿਰੀਲੀਆਂ ਗੈਸਾਂ ਅਤੇ ਭਿਆਨਕ ਤਪਸ਼ ਕਰਕੇ 3,00,000 ਤੋਂ ਵੱਧ ਜਾਪਾਨੀਆਂ ਅਤੇ ਲੱਖਾਂ ਹੀ ਪਸ਼ੂ, ਪੰਛੀਆਂ, ਦਰਖਤਾਂ, ਉਪਜਾਊ ਭੂਮੀ ਪੀਣ ਵਾਲੇ ਪਾਣੀ ਦੀ ਤਬਾਹੀ ਹੋਈ ਸੀ, ਇਸ ਲਈ ਸਾਨੂੰ ਆਪਣੇ ਆਜ਼ਾਦੀ ਦਿਵਸ ਮਨਾਉਂਦੇ ਹੋਏ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਅਤੇ  ਆਪਣੇ ਦੇਸ਼ ਦੇ ਸ਼ਹੀਦਾਂ  ਦੀਆਂ ਮਹਾਨ ਦੇਸ਼ ਭਗਤੀ ਆਜ਼ਾਦੀ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਕੁਰਬਾਨੀਆਂ ਨੂੰ ਯਾਦ ਰਖਣਾ ਚਾਹੀਦਾ ਹੈ ਇਹ ਵਿਚਾਰ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਲੋਂ ਫ਼ਸਟ ਏਡ, ਸਿਹਤ ਸੇਫਟੀ, ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਵਲੋਂ ਕਰਵਾਏ ਪ੍ਰੋਗਰਾਮ ਵਿਖੇ ਪ੍ਰਗਟ ਕੀਤੇ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਜੋਂ ਐਟਮ ਬੰਬ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਗਿਰਾਏ ਗਏ ਸਨ, ਉਨ੍ਹਾਂ ਦੇ ਭਾਰ 20 ਕਿਲੋਗ੍ਰਾਮ ਸਨ ਜਦਕਿ ਇਸ ਸਮੇਂ ਦੁਨੀਆਂ ਦੇ ਵੱਧ ਦੇਸ਼ਾਂ ਕੋਲ ਸੈਂਕੜੇ ਟਨਾ ਵਾਲੇ ਭਾਰੀ ਐਟਮੀ, ਰਸਾਇਣਕ, ਹਾਈਡ੍ਰੋਜਨ, ਨਾਈਟ੍ਰੋਜਨ ਬੰਬਾਂ ਅਤੇ ਮਿਜ਼ਾਇਲਾਂ ਦੀ ਭਰਮਾਰ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਵਿੱਚ ਅਨੇਕਾਂ ਦੇਸ਼ਾਂ ਵਿੱਚ ਜੰਗਾਂ ਚਲ ਰਹੀਆਂ ਹਨ ਜਿਸ ਲਈ ਘਾਤਕ ਬੰਬਾਂ, ਮਿਜ਼ਾਇਲਾਂ, ਹਵਾਈਂ ਹਮਲਿਆਂ, ਬਾਰੂਦੀ ਸੁਰੰਗਾਂ, ਦੀ ਵਰਤੋਂ ਸੈਨਿਕਾ ਅਤੇ ਨਾਗਰਿਕਾਂ ਨੂੰ ਮਾਰਨ ਲਈ ਰਹੀਆਂ ਹਨ। ਰਸਾਇਣਕ ਹਾਈਡ੍ਰੋਜਨ ਨਾਈਟ੍ਰੋਜਨ ਐਟਮੀ ਹਥਿਆਰਾਂ ਅਤੇ ਮਿਜ਼ਾਇਲਾਂ ਦੀ ਵਰਤੋਂ ਤੀਸਰੇ ਸੰਸਾਰ ਯੁੱਧ ਕਰਵਾ ਸਕਦੇ ਹਨ। ਉਨ੍ਹਾਂ ਨੇ ਐਨ ਸੀ ਸੀ ਕੈਡਿਟਸ, ਐਨ ਐਸ ਐਸ ਵੰਲਟੀਅਰ ਅਤੇ ਸਕਾਉਟ ਗਾਈਡਜ ਨੂੰ ਕਿਹਾ ਕਿ ਇਸ ਸਮੇਂ ਸਾਨੂੰ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ ਅਤੇ ਘਰੇਲੂ ਘਟਨਾਵਾਂ ਤੋਂ ਬਚਣ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਰੈਸਕਿਯੂ, ਸਿਸਟਮ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਲੈਣੀ ਜ਼ਰੂਰੀ ਹੈ ਤਾਂ ਜੋ ਅਸੀਂ ਐਮਰਜੈਂਸੀ ਸਮੇਂ ਆਪਣੇ ਘਰ ਪਰਿਵਾਰ ਮਹੱਲੇ ਅਤੇ ਲੋਕਾਂ ਨੂੰ ਬਚਾ  ਸਕੀਏ। ਐਨ ਸੀ ਸੀ ਅਫ਼ਸਰ ਸੰਚਨਾ ਸ਼ਰਮਾ, ਪ੍ਰੋਗਰਾਮ ਕੌਆਰਡੀਨੇਟਰ ਨਰੇਸ ਕੁਮਾਰੀ ਅਤ ਰਾਵਿੰਦਰ ਕੋਰ ਨੇ ਸੰਸਾਰ ਨੂੰ ਘਾਤਕ ਹਥਿਆਰਾਂ ਜੰਗਾਂ ਤੋਂ ਬਚਾਉਣ ਲਈ, ਬਚਪਨ ਤੋਂ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਅਤੇ ਮਾਨਵਤਾ ਨੂੰ ਪਿਆਰ ਕਰਨ ਲਈ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ। ਐਨ ਸੀ ਸੀ ਕੈਡਿਟਸ ਸਕਾਉਟ ਗਾਈਡਜ਼ ਅਤੇ ਐਨ ਐਸ ਐਸ ਵੰਲਟੀਅਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਾਰਿਆਂ ਨੇ ਵਿਸ਼ਵ ਅਮਨ ਸ਼ਾਂਤੀ ਭਾਈਚਾਰੇ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।

Advertisement
Advertisement
Advertisement
Advertisement
Scroll to Top